ਨਸ਼ਾ ਮੁਕਤ ਬਣਾਉਣ ਲਈ ਗ੍ਰਾਮ ਪੰਚਾਇਤਾਂ ਆਪਣੇ ਪਿੰਡਾਂ ਦੀਆਂ ਬਣ ਰਹੀਆਂ ਨੇ ਪਹਿਰੇਦਾਰ- ਵਿਧਾਇਕ ਐਡਵਕੈਟ ਅਮਰਪਾਲ ਸਿੰਘ ਕਿਸ਼ਨਕੋਟ

ਨਸ਼ਾ ਮੁਕਤ ਬਣਾਉਣ ਲਈ ਗ੍ਰਾਮ ਪੰਚਾਇਤਾਂ ਆਪਣੇ ਪਿੰਡਾਂ ਦੀਆਂ ਬਣ ਰਹੀਆਂ ਨੇ ਪਹਿਰੇਦਾਰ- ਵਿਧਾਇਕ ਐਡਵਕੈਟ ਅਮਰਪਾਲ ਸਿੰਘ ਕਿਸ਼ਨਕੋਟ

ਸ੍ਰੀ ਹਰਗੋਬਿੰਦਪੁਰ ਸਾਹਿਬ/ ਬਟਾਲਾ, 6 ਅਗਸਤ (    ) ਹਲਕਾ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਢੰਡੇ ਵਿਖੇ ਨਸ਼ਾ ਮੁਕਤੀ ਯਾਤਰਾ’ ਤਹਿਤ ਜਨ ਸਭਾ ਕੀਤੀ ਅਤੇ ਹਾਜ਼ਰੀਨ ਗ੍ਰਾਮ ਪੰਚਾਇਤਸੈਲਫ ਡਿਫੈਂਸ ਕਮੇਟੀ ਦੇ ਮੈਂਬਰ ਆਦਿ ਨੂੰ ਨਸ਼ਿਆਂ ਵਿਰੁੱਧ ਸਮੂਹਿਕ ਹਲਫ ਦਿਵਾਉਂਦਿਆਂ ਵਾਅਦਾ ਲਿਆ ਕਿ ਉਹ ਆਪਣੇ ਪਿੰਡ ਚ ਪਹਿਰੇਦਾਰੀ ਕਰਕੇ ਨਸ਼ਿਆਂ ਦੇ ਧੰਦੇ ਨੂੰ ਮੂਲ਼ੋਂ ਨਸ਼ਟ ਕਰਨ ਵਾਸਤੇ ਨਸ਼ੇ ਦਾ ਧੰਦਾ ਕਰਨ ਚ ਲੱਗੇ ਹੋਏ ਪਿੰਡ ਦੇ ਵਿਅਕਤੀ ਬਾਰੇ ਪੁਲੀਸ ਤੇ ਸਰਕਾਰ ਨੂੰ ਸਹਿਯੋਗ ਕਰਨਗੇ। ਇਸ ਮੌਕੇ ਪਰਮਬੀਰ ਸਿੰਘ ਰਾਣਾਜ਼ਿਲ੍ਹਾ ਇੰਚਾਰਜ ਸ਼ੋਸਲ ਮੀਡੀਆਂ ਸਮੇਤ ਪਿੰਡ ਵਾਸੀ ਮੋਜੂਦ ਸਨ।

ਉਨਾਂ ਲੋਕਾਂ ਨੂੰ ਕਿਹਾ ਕਿ ਪਿੰਡ ਚ ਨਸ਼ਾ ਵੇਚਣ ਲਈ ਬਾਹਰੋਂ ਆਉਂਦੇ ਸਮਾਜ ਵਿਰੋਧੀ ਅਨਸਰ ਦਾ ਪਿੰਡ ਚ ਦਾਖਲਾ ਬੰਦ ਕਰਨ ਸਮੇਤ ਨਸ਼ੇ ਦੇ ਧੰਦੇ ਚ ਗ੍ਰਿਫਤਾਰ ਕਥਿਤ ਦੋਸ਼ੀਆਂ ਦੀ ਪੁਲੀਸ ਕੋਲ ਨਾ ਤਾਂ ਪੈਰਵਾਈ ਕਰਨਗੇ ਅਤੇ ਨਾ ਹੀ ਜਮਾਨਤਾਂ ਲਈ ਨਸ਼ਾ ਤਸਕਰਾਂ ਨੂੰ ਸਹਿਯੋਗ ਦੇਣਗੇ।

ਉਨਾਂ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਜੋੜੀ ਵਲੋਂ ਪਹਿਲੀ ਮਾਰਚ ਤੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿੱਢੇ ਯੁੱਧ ਨਸ਼ਿਆਂ ਵਿਰੁੱਧ’ ਅਤੇ ਨਸ਼ਾ ਮੁਕਤੀ ਯਾਤਰਾਵਾਂ’ ਦੌਰਾਨ ਸਰਕਾਰ ਵਲੋਂ ਚੁੱਕੇ ਗਏ ਸਖ਼ਤ ਕਦਮਾਂ ਵਜੋਂ ਨਸ਼ਾ ਤਸਕਰਾਂ ਵਲੋਂ ਨਸ਼ਿਆਂ ਦੀ ਕਾਲੀ ਕਮਾਈ ਨਾਲ ਨਜਾਇਜ਼ ਥਾਵਾਂ ਤੇ ਬਣਾਈਆਂ ਗਈਆਂ ਘਰੇਲੂ ਉਸਾਰੀਆਂ ਨੂੰ ਬੁਲਡੋਜ਼ਰ ਨਾਲ ਢਹਿ ਢੇਰੀ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਮੁੜ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਾਕਾਰ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ।

ਗ੍ਰਾਮ ਪੰਚਾਇਤਾਂ ਤੇ ਮੋਹਤਬਰਾਂ ਨੇ ਵਿਧਾਇਕ ਐਡਵੋਕੈਟ ਅਮਰਪਾਲ ਸਿੰਘ ਨੂੰ ਭਰੋਸਾ ਦਿੱਤਾ ਕਿ ਉਹ ਨਸ਼ਿਆਂ ਦੇ ਖਾਤਮੇ ਲਈ ਆਪਣੇ ਪਿੰਡ ਦੀ ਸਵੈ ਇੱਛਾ ਨਾਲ ਪਹਿਰੇਦਾਰੀ ਕਰਨਗੇ।