ਦਲਜੀਤ ਦੋਸਾਂਝ ਦੀ ਫਾਊਂਡੇਸ਼ਨ ਨੇ ਗੁਰਦਾਸਪੁਰ ਵਿੱਚ ਮਦਦ ਕਰਨੀ ਕੀਤੀ ਸ਼ੁਰੂ , ਧੁੱਸੀ ਬੰਨ੍ਹ ਦੀ ਮੁਰੰਮਤ, 10 ਪਿੰਡਾਂ ਦੇ ਮੁੜ ਵਸੇਬੇ ਦੀਆਂ ਤਿਆਰੀਆਂ
ਬੁੱਧਵਾਰ ਨੂੰ ਗੁਰਦਾਸਪੁਰ ਵਿੱਚ ਦਲਜੀਤ ਦੋਸਾਂਝ ਦੀ ਸਾਂਝ ਫਾਊਂਡੇਸ਼ਨ ਅਤੇ ਗਲੋਬਲ ਸਿੱਖ ਸੰਸਥਾ ਨੇ ਰਾਵੀ ਦਰਿਆ ਦੇ ਟੁੱਟੇ ਧੁੱਸੀ ਬੰਨ੍ਹਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ। ਇਸ ਦੇ ਨਾਲ ਹੀ 10 ਪਿੰਡਾਂ ਦੇ ਮੁੜ ਵਸੇਬੇ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਦੀਨਾਨਗਰ ਦੇ ਪਿੰਡ ਠੱਠੀ ਫਰੀਦਪੁਰ ਵਿੱਚ ਨੁਕਸਾਨੇ ਗਏ ਧੁੱਸੀ ਬੰਨ੍ਹ 'ਤੇ ਕੰਮ ਅਰਦਾਸ ਨਾਲ ਸ਼ੁਰੂ ਕੀਤਾ ਗਿਆ।
ਸਾਂਝ ਫਾਊਂਡੇਸ਼ਨ ਦੀ ਸੋਨਾਲੀ ਸਿੰਘ ਅਤੇ ਗਲੋਬਲ ਸਿੱਖ ਸੰਸਥਾ ਦੇ ਅਮਰਪ੍ਰੀਤ ਸਿੰਘ ਨੇ ਐਸਡੀਐਮ ਜਸਪਿੰਦਰ ਸਿੰਘ ਦੀ ਮੌਜੂਦਗੀ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੱਥੇ ਵੀ ਲੋੜ ਹੋਵੇਗੀ, ਉੱਥੇ ਨੁਕਸਾਨੇ ਗਏ ਧੁੱਸੀ ਬੰਨ੍ਹ ਅਤੇ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ।
ਧੁੱਸੀ ਬੰਨ੍ਹ 14 ਥਾਵਾਂ 'ਤੇ ਟੁੱਟਿਆ
ਦੀਨਾਨਗਰ ਵਿੱਚ 14 ਥਾਵਾਂ 'ਤੇ ਧੁੱਸੀ ਬੰਨ੍ਹ ਟੁੱਟ ਗਿਆ ਹੈ। ਪ੍ਰਸ਼ਾਸਨ ਨੇ ਮਕੋਦਾ ਪੱਤਣ ਵਿਖੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਐਸਡੀਐਮ ਜਸਪਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਇਨ੍ਹਾਂ ਸੰਸਥਾਵਾਂ ਨੂੰ ਪੂਰੀ ਤਕਨੀਕੀ ਮਦਦ ਪ੍ਰਦਾਨ ਕਰੇਗਾ। ਰਾਮਦਾਸ ਖੇਤਰ ਵਿੱਚ ਹੜ੍ਹ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਗਿਆ ਹੈ। ਪਾਣੀ ਘੱਟਣ ਤੋਂ ਬਾਅਦ ਹੀ ਨੁਕਸਾਨ ਦਾ ਸਹੀ ਮੁਲਾਂਕਣ ਕੀਤਾ ਜਾ ਸਕਦਾ ਹੈ।
Read Also ;ਪਿੰਡ ਮੌੜ ਨਾਭਾ 'ਚ ਮੀਂਹ ਕਾਰਨ ਗ਼ਰੀਬ ਪਰਿਵਾਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ ਗਈ ਜਾਨ
ਸੋਨਾਲੀ ਸਿੰਘ ਨੇ ਕਿਹਾ ਕਿ ਪੰਜਾਬ ਦਲਜੀਤ ਸਿੰਘ ਦੇ ਨਾਲ ਹੈ ਅਤੇ ਦਲਜੀਤ ਪੰਜਾਬ ਦੇ ਨਾਲ ਹੈ। ਅਮਰਪ੍ਰੀਤ ਸਿੰਘ ਨੇ ਕਿਹਾ ਕਿ ਦੋਵੇਂ ਸੰਸਥਾਵਾਂ ਮਿਲ ਕੇ ਇਸ ਨੇਕ ਕਾਰਜ ਨੂੰ ਪੂਰਾ ਕਰਨਗੀਆਂ।