ਐਡਵੋਕੇਟ ਜਸਬੀਰ ਸਿੰਘ ਥਿੰਦ ਸਿੰਘ ਨੂੰ ਸਦਮਾ, ਪਿਤਾ ਦੀ ਹੋਇਆ ਦਿਹਾਂਤ

ਐਡਵੋਕੇਟ ਜਸਬੀਰ ਸਿੰਘ ਥਿੰਦ ਸਿੰਘ ਨੂੰ ਸਦਮਾ, ਪਿਤਾ ਦੀ ਹੋਇਆ ਦਿਹਾਂਤ

ਪੰਜਾਬ ਦੇ ਪ੍ਰਸਿੱਧ ਐਡਵੋਕੇਟ ਜਸਬੀਰ ਸਿੰਘ ਥਿੰਦ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ. ਮਹਿੰਦਰ ਸਿੰਘ ਜੀ ਦਾ ਅਕਾਲ ਚਲਾਣਾ ਹੋ ਗਿਆ। ਪਿਤਾ ਜੀ ਦੇ ਦਿਹਾਂਤ ਦੀ ਖ਼ਬਰ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਸਮਾਜਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ।

 ਮਹਿਦੰਰ ਸਿੰਘ ਜੀ ਇੱਕ ਧਾਰਮਿਕ, ਮਿਲਣਸਾਰ ਅਤੇ ਸਾਦੀ ਸੋਚ ਵਾਲੀ ਸ਼ਖਸੀਅਤ ਸਨ, ਜੋ ਹਮੇਸ਼ਾਂ ਸਮਾਜਕ ਭਲਾਈ ਅਤੇ ਪਰਿਵਾਰਕ ਮੁੱਲਾਂ ਨੂੰ ਪਹਿਲ ਦਿੰਦੇ ਰਹੇ। ਉਨ੍ਹਾਂ ਦੇ ਨਿਧਨ ਨਾਲ ਪਰਿਵਾਰ ਨੂੰ ਨਾ ਭੂਰਾ ਹੋਣ ਵਾਲਾ ਘਾਟਾ ਪਿਆ ਹੈ।

ਐਡਵੋਕੇਟ ਜਸਬੀਰ ਸਿੰਘ ਥਿੰਦ ਸਿੰਘ ਨਾਲ ਦੁੱਖ ਦੀ ਇਸ ਘੜੀ ਵਿੱਚ ਵਕੀਲ ਭਾਈਚਾਰੇ, ਸਮਾਜਕ ਸੰਗਠਨਾਂ ,ਸਾਡੇ ਅਦਾਰੇ ਨਿਰਪੱਖ ਪੋਸਟ ਤੇ ਸ਼ੁਭਚਿੰਤਕਾਂ ਵੱਲੋਂ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਜਾ ਰਹੀ ਹੈ। ਅਸੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ  ਪਰਿਵਾਰ ਨੂੰ ਇਸ ਅਪਾਰ ਦੁੱਖ ਨੂੰ ਸਹਿਣ ਦੀ ਤਾਕਤ ਪ੍ਰਦਾਨ ਕਰੇ ॥

 

WhatsApp Image 2026-02-04 at 3.35.58 PM

Related Posts