ਠੰਢ ਘਟਦਿਆਂ ਹੀ ਪਾਵਰਕਾਮ ਦੀਆਂ ਵਧੀਆਂ ਮੁਸੀਬਤਾਂ, ਪੁੱਜੀਆਂ ਬਿਜਲੀ ਬੰਦ ਦੀਆਂ 10 ਹਜ਼ਾਰ ਤੋਂ ਵੱਧ ਸ਼ਿਕਾਇਤਾਂ

ਠੰਢ ਘਟਦਿਆਂ ਹੀ ਪਾਵਰਕਾਮ ਦੀਆਂ ਵਧੀਆਂ ਮੁਸੀਬਤਾਂ, ਪੁੱਜੀਆਂ ਬਿਜਲੀ ਬੰਦ ਦੀਆਂ 10 ਹਜ਼ਾਰ ਤੋਂ ਵੱਧ ਸ਼ਿਕਾਇਤਾਂ

ਪਟਿਆਲਾ (ਮਾਲਕ ਸਿੰਘ ਘੁੰਮਣ) : ਠੰਢ ਘਟਦਿਆਂ ਹੀ ਤਾਪਮਾਨ ਵਿਚ ਅਚਾਨਕ ਵਾਧਾ ਹੋਣ ਨਾਲ ਪਾਵਰਕਾਮ ਦੀਆਂ ਮੁਸੀਬਤਾਂ ਵਧਣ ਲੱਗੀਆਂ ਹਨ। ਬਿਜਲੀ ਦੀ ਮੰਗ ਵਿਚ ਪਿਛਲੇ ਸਾਲ ਨਾਲੋਂ ਕਰੀਬ 36 ਫੀਸਦ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਧੇ ਦੌਰਾਨਂ ਸੂੂਬੇ ਦੇ ਪੰਜ ਥਰਮਲਾਂ ਦੇ 6 ਯੂਨਿਟ ਬੰਦ ਹੋਣ ਨਾਲ ਬਿਜਲੀ ਉਤਪਾਦਨ ਵਿਚ 2710 ਮੈਗਾਵਾਟ ਦੀ ਘਾਟ ਆਈ […]

ਪਟਿਆਲਾ (ਮਾਲਕ ਸਿੰਘ ਘੁੰਮਣ) : ਠੰਢ ਘਟਦਿਆਂ ਹੀ ਤਾਪਮਾਨ ਵਿਚ ਅਚਾਨਕ ਵਾਧਾ ਹੋਣ ਨਾਲ ਪਾਵਰਕਾਮ ਦੀਆਂ ਮੁਸੀਬਤਾਂ ਵਧਣ ਲੱਗੀਆਂ ਹਨ। ਬਿਜਲੀ ਦੀ ਮੰਗ ਵਿਚ ਪਿਛਲੇ ਸਾਲ ਨਾਲੋਂ ਕਰੀਬ 36 ਫੀਸਦ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਧੇ ਦੌਰਾਨਂ ਸੂੂਬੇ ਦੇ ਪੰਜ ਥਰਮਲਾਂ ਦੇ 6 ਯੂਨਿਟ ਬੰਦ ਹੋਣ ਨਾਲ ਬਿਜਲੀ ਉਤਪਾਦਨ ਵਿਚ 2710 ਮੈਗਾਵਾਟ ਦੀ ਘਾਟ ਆਈ ਹੈ। ਦੁਪਹਿਰ ਤਕ ਬਿਜਲੀ ਦੀ ਮੰਗ ਕਰੀਬ 8 ਹਜ਼ਾਰ ਤਕ ਰਹੀ ਤਾਂ ਪਾਵਰਕਾਮ ਨੇ ਕਰੀਬ 6500 ਮੈਗਵਾਟ ਬਿਜਲੀ ਸਪਲਾਈ ਕੀਤੀ ਹੈ। ਮੰਗ ਤੇ ਸਪਲਾਈ ਵਿਚ ਪਏ ਵੱਡੇ ਫਰਕ ਕਰ ਕੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ ਹੈ। ਬੁੱਧਵਾਰ ਨੂੰ ਦੁਪਹਿਰ ਚਾਰ ਵਜੇ ਤਕ ਪਾਵਰਕਾਮ ਕੋਲ ਬਿਜਲੀ ਬੰਦ ਸਬੰਧੀ 10 ਹਜ਼ਾਰ ਤੋਂ ਵੱਧ ਪੁੱਜੀਆਂ ਸ਼ਿਕਾਇਤਾਂ ਬਿਜਲੀ ਘਾਟ ਦੀ ਪੁਸ਼ਟੀ ਕਰਦੀਆਂ ਹਨ।

ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਚਾਰ ਵਜੇ ਤਕ ਪੰਜਾਬ ਵਿਚਲੇ ਦੋ ਸਰਕਾਰੀ ਥਰਮਲਾਂ ਦੇ ਦੋ ਯੂਨਿਟ ਤੇ ਤਿੰਨ ਨਿੱਜੀ ਥਰਮਲਾਂ ਦੇ 4 ਯੂਨਿਟ ਬੰਦ ਰਹੇ ਹਨ। ਭਾਵੇਂ ਕਿ 1120 ਮੈਗਾਵਾਟ ਦਾ ਉਤਪਾਦਨ ਪਹਿਲਾਂ ਤੋਂ ਤੈਅ ਸ਼ਡਿਊਲ ਅਨੁਸਾਰ ਹੈ ਪਰ ਤਕਨੀਕੀ ਕਾਰਨਾਂ ਕਰ ਕੇ ਬੰਦ ਹੋਏ ਯੂਨਿਟਾਂ ਕਰਕੇ ਬਿਜਲੀ ਉਤਪਾਦਨ ਵਿਚ ਵੱਡਾ ਫ਼ਰਕ ਪੈ ਗਿਆ ਹੈ। ਨਿੱਜੀ ਥਰਮਲਾਂ ਵਿਚੋਂ ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ ਦਾ 700 ਮੈਗਾਵਾਟ ਸਮਰੱਥਾ ਵਾਲਾ ਦੋ ਨੰਬਰ ਯੂਨਿਟ 7 ਫਰਵਰੀ ਤੋਂ ਸਲਾਨਾ ਸਾਂਭ ਸੰਭਾਲ ਲਈ ਬੰਦ ਕੀਤਾ ਗਿਆ ਹੈ ਜੋ ਕਿ 26 ਫਰਵਰੀ ਤੱਕ ਚੱਲਣ ਦੀ ਸੰਭਾਵਨਾ ਹੈ।

ਤਲਵੰਡੀ ਸਾਬੋ ਪਲਾਂਟ ਦਾ 3 ਨੰਬਰ ਯੂਨਿਟ ਤਕਨੀਕੀ ਕਾਰਨ ਕਰ ਕੇ 13 ਫਰਵਰੀ ਤੋਂ ਬੰਦ ਹੈ ਤੇ ਕੁੱਲ 23 ਫਰਵਰੀ ਨੂੰ ਚੱਲਣ ਦੀ ਆਸ ਹੈ। ਇਸ ਦੇ ਪਲਾਂਟ ਦਾ 2 ਨੰਬਰ ਯੂਨਿਟ ਤਕਨੀਕੀ ਨੁਕਸ ਕਰ ਕੇ 20 ਫਰਵਰੀ ਤੋਂ ਬੰਦ ਹੈ ਤੇ 26 ਫਰਵਰੀ ਨੂੰ ਚੱਲਣਾ ਹੈ। ਜੀਵੀਕੇ ਪਲਾਂਟ ਦਾ ਇਕ ਨੰਬਰ ਯੂਨਿਟ ਤਕਨੀਕੀ ਨੁਕਸ ਕਰ ਕੇ 21 ਫਰਵਰੀ ਤੋਂ ਬੰਦ ਹੈ ਤੇ 25 ਫਰਵਰੀ ਨੂੰ ਚੱਲਣ ਦੀ ਸੰਭਾਵਨਾ ਹੈ। ਸਰਕਾਰੀ ਥਰਮਲਾਂ ਵਿੱਚੋਂ ਲਹਿਰਾ ਮੁਹੱਬਤ ਪਲਾਂਟ ਦਾ 2 ਨੰਬਰ ਯੂਨਿਟ ਪਿਛਲੇ ਸਾਲ 13 ਮਈ ਤੋਂ ਈਐਸਪੀ ਕਾਰਨ ਬੰਦ ਹੈ। ਇਸ ਦੇ ਮਲਬੇ ਨੂੰ ਹਟਾਉਣ ਲਈ ਟੈਂਡਰ ਜਾਰੀ ਕੀਤੇ ਹਨ ਪਰ ਯੂਨਿਟ ਅਗਲੇ ਸਾਲ ਜਨਵਰੀ ਤਕ ਚੱਲਣ ਦੀ ਆਸ ਹੈ। ਰੋਪੜ ਪਲਾਂਟ ਦਾ ਛੇ ਨੰਬਰ ਯੂਨਿਟ ਸਲਾਨਾ ਸਾਂਭ ਸੰਭਾਲ ਤੇ ਮੁਰੰਮਤ ਲਈ 7 ਫਰਵਰੀ ਤੋਂ ਬੰਦ ਹੈ ਤੇ ਛੇ ਮਾਰਚ ਤੱਕ ਚੱਲਣ ਦੀ ਆਸ ਹੈ।

Tags:

Advertisement

Latest

ਸਰਹੱਦ ਪਾਰੋਂ ਚਲਾਏ ਜਾ ਰਹੇ ਤਸਕਰੀ ਨੈੱਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼ l 8 ਪਿਸਤੌਲਾਂ,1 ਕਿਲੋ ਹੈਰੋਇਨ, 2.9 ਲੱਖ ਰੁਪਏ ਡਰੱਗ ਮਨੀ ਸਮੇਤ ਤਿੰਨ ਗ੍ਰਿਫ਼ਤਾਰ
ਮੋਹਿੰਦਰ ਭਗਤ ਵੱਲੋਂ ਬਾਗਬਾਨੀ ਖੇਤਰ ਦੀ ਪ੍ਰਗਤੀ ਦੀ ਸਮੀਖਿਆ, ਨਵੀਨਤਮ ਤਕਨਾਲੋਜੀਆਂ ਅਤੇ ਯੋਜਨਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ 'ਤੇ ਦਿੱਤਾ ਜ਼ੋਰ
’ਯੁੱਧ ਨਸ਼ਿਆਂ ਵਿਰੁੱਧ’: 123 ਦਿਨਾਂ ਵਿੱਚ 20 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ
ਐਨ.ਏ.ਐਸ. 2024 ਵਿੱਚ ਪੰਜਾਬ ਵੱਲੋਂ ਸ਼ਾਨਦਾਰ ਪ੍ਰਦਰਸ਼ਨ: ਦੇਸ਼ ਭਰ ਵਿੱਚੋਂ ਰਿਹਾ ਮੋਹਰੀ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੂੰ ਅਜਨਾਲਾ ਵਿੱਚ ਰਾਵੀ ਦਰਿਆ ਦੇ ਕਾਰਨ ਹੜ੍ਹਾਂ ਦੇ ਨੁਕਸਾਨ ਅਤੇ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਲਈ ਫੰਡ ਦੇਣ ਦੀ ਕੀਤੀ ਬੇਨਤੀ