ਸੁਪਰੀਮ ਕੋਰਟ ਦੇ ਜਸਟਿਸ ਬੀ.ਆਰ ਗਵਈ 'ਤੇ ਇੱਕ ਵਕੀਲ ਨੇ ਜੁੱਤੀ ਸੁੱਟੀ
By NIRPAKH POST
On
ਜਗਸੀਰ ਸਿੰਘ ਸੰਧੂ
ਚੀਫ ਜਸਟਿਸ ਆਫ ਇੰਡੀਆ ਬੀ.ਆਰ ਗਵਈ ਦੇ ਉੱਪਰ ਜੁੱਤੀ ਛੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਆ ਰਹੀ ਖਬਰ ਮੁਤਾਬਿਕ ਇੱਕ ਵਕੀਲ ਸੁਪਰੀਮ ਕੋਰਟ ਦੇ ਆੰਦਰ ਹੀ ਜਸਟਿਸ ਬੀ.ਆਰ ਗਵਈ 'ਤੇ ਜੁੱਤੀ ਛੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੁੱਤੀ ਸੁੱਟਣ ਵਾਲੇ ਵਕੀਲ ਦੀ ਸਨਾਖਤ ਕਿਸੋਰ ਕੁਮਾਰ ਵਜੋਂ ਜੋ ਸੁਪਰੀਮ ਕੋਰਟ ਦਾ ਹੀ ਵਕੀਲ ਹੈ। ਮੁਢਲੀਆਂ ਖਬਰਾਂ ਮੁਤਾਬਿਕ ਉਕਤ ਵਕੀਲ ਜਸਟਿਸ ਬੀ ਆਰ ਗਵਈ ਦੀ ਕਿਸੇ ਜੱਜਮੈਂਟ ਤੋਂ ਨਾਖੁਸ਼ ਦੱਸਿਆ ਜਾ ਰਿਹਾ ਹੈ, ਜਦੋਂ ਕਿ ਜੁੱਤੀ ਸੁੱਟਣ ਵਾਲੇ ਵਕੀਲ ਨੇ ਨਾਅਰੇਬਾਜੀ ਕਰਦਿਆਂ ਕਿਹਾ ਹੈ ਕਿ ਸਨਾਤਨ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ। ਜੁੱਤੀ ਸੁੱਟਣ ਵਾਲੇ ਵਕੀਲ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਹੈ। ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਸਟਿਸ ਬੀ.ਆਰ ਗਵਈ ਦੀ ਮਾਤਾ ਵੱਲੋ ਸੱਦਾ ਪੱਤਰ ਭੇਜਣ ਦੇ ਬਾਵਜੂਦ ਆਰ.ਐੱਸ.ਐੱਸ ਦੇ ਇੱਕ ਸਮਾਗਮ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।