ਸਾਵਧਾਨ! ਬਰਸਾਤ ਦੇ ਮੌਸਮ 'ਚ ਇਹ ਗਲਤੀ ਪੈ ਸਕਦੀ ਹੈ ਮਹਿੰਗੀ

ਸਾਵਧਾਨ! ਬਰਸਾਤ ਦੇ ਮੌਸਮ 'ਚ ਇਹ ਗਲਤੀ ਪੈ ਸਕਦੀ ਹੈ ਮਹਿੰਗੀ

ਪਹਿਲੀ ਬਾਰਿਸ਼ ਦੀਆਂ ਫੁਹਾਰਾਂ, ਗਰਮਾ-ਗਰਮ ਪਕੌੜੇ, ਚਾਟ ਅਤੇ ਸੜਕ ਕਿਨਾਰੇ ਮਿਲਣ ਵਾਲੇ ਸੁਆਦੀ ਪਕਵਾਨ—ਬਰਸਾਤ ਦਾ ਆਪਣਾ ਹੀ ਇੱਕ ਵੱਖਰਾ ਆਨੰਦ ਹੁੰਦਾ ਹੈ। ਪਰ ਇਹੀ ਮੌਸਮ ਪੇਟ ਦੇ ਇਨਫੈਕਸ਼ਨ, ਜਿਸਨੂੰ ਗੈਸਟ੍ਰੋਐਂਟਰਾਈਟਿਸ ਕਿਹਾ ਜਾਂਦਾ ਹੈ, ਲਈ ਵੀ ਸਭ ਤੋਂ ਅਨੁਕੂਲ ਮੰਨਿਆ ਜਾਂਦਾ ਹੈ। ਹਰ ਸਾਲ ਬਰਸਾਤ ਦੇ ਦਿਨਾਂ ਵਿੱਚ ਹਸਪਤਾਲਾਂ ਵਿੱਚ ਉਲਟੀ-ਦਸਤ ਦੇ ਮਰੀਜ਼ਾਂ ਦੀ ਗਿਣਤੀ ਅਚਾਨਕ ਵੱਧ ਜਾਂਦੀ ਹੈ।


image (32)

ਇਸ ਦਾ ਸਭ ਤੋਂ ਵੱਡਾ ਕਾਰਨ ਦੂਸ਼ਿਤ ਪਾਣੀ, ਸੰਕਰਮਿਤ ਭੋਜਨ ਅਤੇ ਹੱਥਾਂ ਦੀ ਸਫ਼ਾਈ ਵਿੱਚ ਕਮੀ ਹੈ। ਅਕਸਰ ਲੋਕ ਸੋਚਦੇ ਹਨ ਕਿ ਸਿਰਫ਼ ਬਾਹਰ ਦਾ ਖਾਣਾ ਖਾਣ ਨਾਲ ਹੀ ਇਨਫੈਕਸ਼ਨ ਹੁੰਦਾ ਹੈ, ਜਦਕਿ ਕਈ ਵਾਰ ਘਰ ਵਿੱਚ ਰੱਖਿਆ ਭੋਜਨ ਵੀ ਨਮੀ ਅਤੇ ਗਰਮ ਮਾਹੌਲ ਕਾਰਨ ਜਲਦੀ ਖ਼ਰਾਬ ਹੋ ਸਕਦਾ ਹੈ। ਇਸ ਲਈ ਬਰਸਾਤ ਦੇ ਮੌਸਮ ਵਿੱਚ ਖਾਣ-ਪੀਣ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

image (33)

 

ਖੁਰਾਕ ਕਿਹੋ ਜਿਹੀ ਹੋਣੀ ਚਾਹੀਦੀ ਹੈ?

ਗੈਸਟ੍ਰੋਐਂਟਰਾਈਟਿਸ ਦੇ ਮੁੱਖ ਲੱਛਣ ਹਨ—ਵਾਰ-ਵਾਰ ਦਸਤ ਲੱਗਣਾ, ਉਲਟੀ ਆਉਣਾ, ਪੇਟ ਵਿੱਚ ਮਰੋੜ, ਮਤਲੀ, ਬੁਖ਼ਾਰ ਅਤੇ ਕਮਜ਼ੋਰੀ। ਇਸ ਬਿਮਾਰੀ ਨਾਲੋਂ ਵੱਧ ਖ਼ਤਰਨਾਕ ਸਰੀਰ ਵਿੱਚ ਪਾਣੀ ਅਤੇ ਲਵਣਾਂ ਦੀ ਕਮੀ (ਡੀਹਾਈਡ੍ਰੇਸ਼ਨ) ਹੈ। ਛੋਟੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਇਹ ਹਾਲਤ ਬਹੁਤ ਤੇਜ਼ੀ ਨਾਲ ਗੰਭੀਰ ਹੋ ਸਕਦੀ ਹੈ।

ਚੰਗੀ ਗੱਲ ਇਹ ਹੈ ਕਿ ਜੇ ਸਮੇਂ ਸਿਰ ਸਹੀ ਦੇਖਭਾਲ ਮਿਲੇ ਤਾਂ ਜ਼ਿਆਦਾਤਰ ਮਰੀਜ਼ ਕੁਝ ਹੀ ਦਿਨਾਂ ਵਿੱਚ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ। ਇਲਾਜ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਓਆਰਐੱਸ (ORS) ਅਤੇ ਪ੍ਰਚੁਰ ਮਾਤਰਾ ਵਿੱਚ ਤਰਲ ਪਦਾਰਥ ਲੈਣਾ ਹੈ। ਦਸਤ ਸ਼ੁਰੂ ਹੁੰਦੇ ਹੀ ਓਆਰਐੱਸ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਉਡੀਕ ਨਹੀਂ ਕਰਨੀ ਚਾਹੀਦੀ। ਹਲਕਾ ਭੋਜਨ ਜਿਵੇਂ ਖਿਚੜੀ, ਦਹੀਂ, ਕੇਲਾ ਅਤੇ ਦਲੀਆ ਖਾਣਾ ਵੀ ਲਾਭਦਾਇਕ ਹੁੰਦਾ ਹੈ।

ਸਫ਼ਾਈ ਦਾ ਰੱਖੋ ਖ਼ਾਸ ਧਿਆਨ

ਦਸਤ ਹੋਣ 'ਤੇ ਖਾਣਾ ਬਿਲਕੁਲ ਬੰਦ ਕਰ ਦੇਣਾ ਸਹੀ ਨਹੀਂ ਹੈ। ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਲਈ ਪੋਸ਼ਣ ਦੀ ਲੋੜ ਹੁੰਦੀ ਹੈ। ਅੱਜ ਵੀ ਇੱਕ ਵੱਡੀ ਗਲਤਫ਼ਹਮੀ ਹੈ ਕਿ ਹਰ ਦਸਤ ਵਿੱਚ ਐਂਟੀਬਾਇਓਟਿਕ ਲਾਜ਼ਮੀ ਹੁੰਦੀ ਹੈ। ਅਸਲ ਵਿੱਚ ਜ਼ਿਆਦਾਤਰ ਮਾਮਲਿਆਂ ਵਿੱਚ ਇਨਫੈਕਸ਼ਨ ਵਾਇਰਸ ਕਾਰਨ ਹੁੰਦਾ ਹੈ ਅਤੇ ਐਂਟੀਬਾਇਓਟਿਕ ਦੀ ਲੋੜ ਨਹੀਂ ਪੈਂਦੀ। ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਲੈਣ ਨਾਲ ਨੁਕਸਾਨ ਹੋ ਸਕਦਾ ਹੈ ਅਤੇ ਭਵਿੱਖ ਵਿੱਚ ਦਵਾਈਆਂ ਦਾ ਅਸਰ ਵੀ ਘੱਟ ਹੋ ਸਕਦਾ ਹੈ।

ਬਚਾਅ ਬਹੁਤ ਆਸਾਨ ਹੈ। ਹਮੇਸ਼ਾ ਸਾਫ਼ ਜਾਂ ਉਬਲਿਆ ਹੋਇਆ ਪਾਣੀ ਪੀਓ, ਤਾਜ਼ਾ ਅਤੇ ਚੰਗੀ ਤਰ੍ਹਾਂ ਪੱਕਿਆ ਹੋਇਆ ਭੋਜਨ ਖਾਓ ਅਤੇ ਖੁੱਲ੍ਹੇ ਵਿੱਚ ਵਿਕਣ ਵਾਲੇ ਕੱਟੇ ਫਲਾਂ ਅਤੇ ਗੰਦਗੀ ਵਾਲੇ ਭੋਜਨ ਤੋਂ ਪਰਹੇਜ਼ ਕਰੋ।

ਇਨ੍ਹਾਂ ਹਾਲਾਤਾਂ ਚ ਜਰੂਰ ਡਾਕਟਰ ਕੋਲ ਜਾਓ

ਭੋਜਨ ਕਰਨ ਤੋਂ ਪਹਿਲਾਂ ਅਤੇ ਟਾਇਲਟ ਤੋਂ ਬਾਅਦ ਘੱਟੋ-ਘੱਟ 20 ਸਕਿੰਟ ਤੱਕ ਸਾਬਣ ਨਾਲ ਹੱਥ ਧੋਣ ਦੀ ਆਦਤ ਕਈ ਇਨਫੈਕਸ਼ਨਾਂ ਤੋਂ ਬਚਾ ਸਕਦੀ ਹੈ। ਇਹ ਛੋਟੀ ਜਿਹੀ ਆਦਤ ਤੁਹਾਡੇ ਪਰਿਵਾਰ ਨੂੰ ਹਸਪਤਾਲ ਜਾਣ ਤੋਂ ਵੀ ਬਚਾ ਸਕਦੀ ਹੈ।

ਜੇ ਵਾਰ-ਵਾਰ ਉਲਟੀ ਆ ਰਹੀ ਹੋਵੇ, ਦਸਤ ਨਾ ਰੁਕ ਰਹੇ ਹੋਣ, ਮਲ ਵਿੱਚ ਖ਼ੂਨ ਆਵੇ, ਤੇਜ਼ ਬੁਖ਼ਾਰ ਹੋਵੇ, ਪਿਸ਼ਾਬ ਘੱਟ ਆਉਣ ਲੱਗੇ ਜਾਂ ਮਰੀਜ਼ ਬਹੁਤ ਸੁਸਤ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਬੱਚਿਆਂ, ਗਰਭਵਤੀ ਮਹਿਲਾਵਾਂ, ਬਜ਼ੁਰਗਾਂ ਅਤੇ ਸ਼ੂਗਰ ਜਾਂ ਗੁਰਦੇ ਦੀ ਬਿਮਾਰੀ ਵਾਲੇ ਮਰੀਜ਼ਾਂ ਲਈ ਖ਼ਾਸ ਸਾਵਧਾਨੀ ਰੱਖਣਾ ਬਹੁਤ ਜ਼ਰੂਰੀ ਹੈ।

 
 

Related Posts