ਰਾਜਵੀਰ ਜਵੰਦਾ ਨੂੰ ਮਿਲਕੇ ਆਏ ਮਹੰਤ ਨੇ ਦੱਸੀ ਅਸਲ Condition ਭਰੇ ਮੰਨ ਨਾਲ ਹੋਇਆ ਮੀਡੀਆ ਸਾਹਮਣੇ !
By Nirpakh News
On
ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਵੱਲੋਂ ਤਾਜ਼ਾ ਅਪਡੇਟ ਸਾਹਮਣੇ ਆਇਆ ਹੈ। ਡਾਕਟਰਾਂ ਅਨੁਸਾਰ, ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ਸਹਾਇਤਾ ‘ਤੇ ਹੀ ਹਨ।
ਡਾਕਟਰਾਂ ਨੇ ਦੱਸਿਆ ਕਿ ਰਾਜਵੀਰ ਜਵੰਦਾ ਦੀ ਨਿਊਰੋਲੋਜੀਕਲ ਸਥਿਤੀ ਸੰਕਟਮਈ ਹੈ ਅਤੇ ਦਿਮਾਗ ਦੀ ਐਕਟੀਵਿਟੀ ਬਹੁਤ ਘੱਟ ਹੋ ਰਹੀ ਹੈ। ਦਿਮਾਗ ਦੇ ਐਮਆਰਆਈ ਸਕੈਨ ‘ਚ ਹਾਈਪੋਕਸਿਕ ਤਬਦੀਲੀਆਂ ਸਾਹਮਣੇ ਆਈਆਂ ਹਨ, ਜੋ ਕਿ ਪ੍ਰਾਇਮਰੀ ਸੈਂਟਰ ਵਿੱਚ ਦਿੱਤੇ ਗਏ ਸੀਪੀਆਰ ਤੋਂ ਬਾਅਦ ਦੀਆਂ ਹਨ। ਡਾਕਟਰਾਂ ਦੇ ਅਨੁਸਾਰ, ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਅਜੇ ਵੀ ਗੰਭੀਰ ਹੈ ਅਤੇ ਕੋਈ ਵੱਡਾ ਸੁਧਾਰ ਨਹੀਂ ਦਿਖਾਈ ਦੇ ਰਿਹਾ।