ਅਦਾਕਾਰਾ ਨਿਸ਼ਾ ਬਾਨੋ ਨੇ ਨਮ ਅੱਖਾਂ ਨਾਲ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ, ਕਿਹਾ- ‘ਰੱਬ ਕਿੱਥੇ ਲੈ ਜਾਂਦਾ ਬੰਦੇ ਨੂੰ

ਅਦਾਕਾਰਾ ਨਿਸ਼ਾ ਬਾਨੋ ਨੇ ਨਮ ਅੱਖਾਂ ਨਾਲ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ, ਕਿਹਾ- ‘ਰੱਬ ਕਿੱਥੇ ਲੈ ਜਾਂਦਾ ਬੰਦੇ ਨੂੰ

Where does God take a person?

Where does God take a person?

ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਨੇ ਨਮ ਅੱਖਾਂ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖ ਹਰ ਕੋਈ ਭਾਵੁਕ ਹੋ ਰਿਹਾ ਹੈ। ਦਰਅਸਲ, ਨਿਸ਼ਾ ਬਾਨੋ ਨੇ ਉਸ ਸਮੇਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਦੋਂ ਉਨ੍ਹਾਂ ਆਪਣੇ ਪਿਤਾ ਨੂੰ ਇਸ ਦੁਨੀਆਂ ਤੋਂ ਹਮੇਸ਼ਾ-ਹਮੇਸ਼ਾ ਲਈ ਰੁਖਸਤ ਕੀਤਾ। 

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਨਿਸ਼ਾ ਬਾਨੋ ਨੇ ਕੈਪਸ਼ਨ ‘ਚ ਲਿਖਿਆ, ”ਮਿਸ ਯੂ ਡੈਡੀ ਅੱਜ ਇੱਕ ਸਾਲ ਹੋ ਗਿਆ ਹੈ, ਤੁਹਾਨੂੰ ਗਵਾਇਆ ਨੂੰ ਪਰ ਮੈਨੂੰ ਅੱਜ ਵੀ ਲੱਗਦਾ ਤੁਸੀਂ ਮਾਨਸਾ ਘਰ੍ਹੇ ਹੀ ਹੋ, ਜਦੋਂ ਮੰਮੀ ਨੂੰ ਕਹੁੰਗੀਂ ਡੈਡੀ ਨਾਲ ਗੱਲ ਕਰਵਾ ਦਿਓ ਉਹ ਕਰਾ ਦੇਣਗੇ ਪਤਾ ਨਹੀਂ ਰੱਬ ਕਿੱਥੇ ਲੈ ਜਾਂਦਾ ਬੰਦੇ ਨੂੰ, ਮੁੜਕੇ ਕਿਉਂ ਨਹੀਂ ਆਉਂਦਾ ਕੋਈ…ਜਾਣ ਵਾਲਾ ਤੁਰ ਜਾਂਦਾ ਪਰ ਪਿੱਛੇ ਪਰਿਵਾਰ ਹਰ ਰੋਜ਼ ਮਰਦਾ ਰੱਬ ਤੁਹਾਨੂੰ ਆਪਣੇ ਕੋਲ ਖੁਸ਼ ਰੱਖੇ ਤੇ ਹਰ ਜਨਮ ਵਿੱਚ ਤੁਸੀ ਮੇਰੇ ਡੈਡੀ ਬਣੋ. Where does God take a person?

also read :- Golden Temple ‘ਚ Reels ਬਣਾਉਣ ਵਾਲਿਆਂ ਖਿਲਾਫ SGPC ਦੀ ਕਾਰਵਾਈ

ਨਿਸ਼ਾ ਬਾਨੋ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਕਈ ਸੁਪਰਹਿੱਟ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਨਿਸ਼ਾ ਬਾਨੋ ‘ਸੁਰਖੀ ਬਿੰਦੀ’, ‘ਨੀ ਮੈਂ ਸੱਸ ਕੁੱਟਣੀ ਪਾਰਟ 1’, ‘ਲਾਵਾਂ ਫੇਰੇ’, ‘ਨਿੱਕਾ ਜੈਲਦਾਰ 3’, ‘ਮੈਰਿਜ ਪੈਲੇਸ’ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ।
ਉਹ ਪੰਜਾਬੀ ਫ਼ਿਲਮ ਇੰਡਸਟਰੀ ਦੇ ਤਮਾਮ ਮਸ਼ਹੂਰ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਨਿਸ਼ਾ ਬਾਨੋ ਦੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ 2’ ਹਾਲ ਹੀ ‘ਚ ਰਿਲੀਜ਼ ਹੋਈ ਹੈ, ਜਿਸ ‘ਚ ਗੁਰਪ੍ਰੀਤ ਘੁੱਗੀ, ਨਿਰਮਲ ਕੌਰ,ਕਰਮਜੀਤ ਅਨਮੋਲ ਤੋਂ ਇਲਾਵਾ ਹੋਰ ਵੀ ਕਈ ਮਸ਼ਹੂਰ ਅਦਾਕਾਰ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ 7 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ।Where does God take a person?

Related Posts

Latest

ਵਿਧਾਇਕਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਹਰ ਪਿੰਡ ਲਈ ਰੋਜ਼ਾਨਾ ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ: ਮਨੀਸ਼ ਸਿਸੋਦੀਆ
ਰਸੂਖ਼ਦਾਰਾਂ ਦਾ ਵਾਰੋ-ਵਾਰੀ ਸੱਤਾ ਵਿੱਚ ਆਉਣ ਦਾ ਦੌਰ ਹੋਇਆ ਖ਼ਤਮ , ਹੁਣ ਲੋਕਾਂ ਦੀ ਵਾਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਭਗਵੰਤ ਸਿੰਘ ਮਾਨ ਸਰਕਾਰ 'ਬੇਅਦਬੀ' ਦੇ ਮਾਮਲੇ ’ਤੇ ਕੋਈ ਲਿਹਾਜ਼ ਨਹੀਂ ਕਰੇਗੀ, 'ਆਪ' ਸਰਕਾਰ 13 ਅਪ੍ਰੈਲ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਸਖਤ ਸਜ਼ਾਵਾਂ ਲਈ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਕਰੇਗੀ
ਵਿਆਪਕ ਉਦਯੋਗਿਕ ਨਿਵੇਸ਼ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸ਼ਾਸਨ ਵਿੱਚ ਹੋਏ ਸੁਧਾਰਾਂ ’ਤੇ ਮੋਹਰ ਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਸਰਸ ਮੇਲੇ ’ਚ ਪਹਿਰਾਵਾ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ