ਪਹਿਲੇ ਪ੍ਰਕਾਸ਼ ਪੁਰਬ ਮੌਕੇ 100 ਟਨ ਫੁੱਲਾਂ ਨਾਲ ਸਜੇਗਾ ਸ੍ਰੀ ਦਰਬਾਰ ਸਾਹਿਬ

ਪਹਿਲੇ ਪ੍ਰਕਾਸ਼ ਪੁਰਬ ਮੌਕੇ 100 ਟਨ ਫੁੱਲਾਂ ਨਾਲ ਸਜੇਗਾ ਸ੍ਰੀ ਦਰਬਾਰ ਸਾਹਿਬ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਮਾਗਮ ਨੂੰ ਸਮਰਪਿਤ 24 ਅਗਸਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਵਿਸ਼ੇਸ਼ ਸਮਾਰੋਹ ਕਰਵਾਏ ਜਾ ਰਹੇ ਹਨ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਨੂੰ 100 ਟਨ ਤੋਂ ਵੱਧ ਫੁੱਲਾਂ ਨਾਲ ਸੁਸ਼ੋਭਿਤ ਕੀਤਾ ਜਾਵੇਗਾ। ਸਜਾਵਟ ਲਈ ਫੁੱਲਾਂ ਦੀ ਆਮਦ ਦੇਸ਼ ਦੇ ਕੋਲਕਾਤਾ, ਕੇਰਲਾ, ਪੂਨਾ, ਦਿੱਲੀ, ਮੁੰਬਈ, ਉੱਤਰ ਪ੍ਰਦੇਸ਼, ਹਿਮਾਚਲ ਸਮੇਤ ਕਈ ਸੂਬਿਆਂ ਤੋਂ ਹੋਈ ਹੈ, ਜਦਕਿ ਵਿਦੇਸ਼ਾਂ ਵਿੱਚੋਂ ਮਲੇਸ਼ੀਆ, ਥਾਈਲੈਂਡ, ਸਿੰਗਾਪੁਰ, ਬੈਂਕਾਕ, ਹਾਲੈਂਡ, ਨਿਊਜ਼ੀਲੈਂਡ, ਕੀਨੀਆ ਅਤੇ ਸਾਉਥ ਅਫਰੀਕਾ ਤੋਂ ਵੀ ਫੁੱਲ ਭੇਜੇ ਗਏ ਹਨ।

ਸਜਾਵਟ ਦੇ ਕੰਮ ਲਈ 100 ਤੋਂ ਵੱਧ ਮਾਹਿਰ ਕਾਰੀਗਰ ਵਿਸ਼ੇਸ਼ ਤੌਰ ’ਤੇ ਕੋਲਕਾਤਾ, ਦਿੱਲੀ ਅਤੇ ਮੁੰਬਈ ਤੋਂ ਅੰਮ੍ਰਿਤਸਰ ਪੁੱਜੇ ਹਨ, ਜੋ ਲਗਾਤਾਰ ਦਿਨ ਰਾਤ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਮਦਦ ਲਈ ਲਗਭਗ ਸੈਕੜੇ ਹੀ ਸੇਵਾਦਾਰ ਸ਼ਰਧਾਲੂ ਵੀ ਸ਼ਾਮਲ ਹਨ, ਜੋ ਅੱਜ ਦੀ ਰਾਤ ਤੱਕ ਸਜਾਵਟ ਨੂੰ ਮੁਕੰਮਲ ਕਰਨਗੇ। ਇਸ ਵਾਰ ਦੀ ਸਜਾਵਟ ਵਿੱਚ ਜਿੱਥੇ ਫੁੱਲਾਂ ਨਾਲ ਗੋਲੇ, ਝੂਮਰ ਤੇ ਲੜੀਆਂ ਬਣਾਈਆਂ ਜਾ ਰਹੀਆਂ ਹਨ, ਉੱਥੇ ਖੰਡਾ ਅਤੇ ਇਕ ਓੰਕਾਰ ਦੇ ਪ੍ਰਤੀਕਾਂ ਨੂੰ ਵੀ ਵਿਸ਼ੇਸ਼ ਝਾਲਰਾਂ ਰੂਪ ਵਿੱਚ ਤਿਆਰ ਕੀਤਾ ਜਾ ਰਿਹਾ ਹੈ।

WhatsApp Image 2025-08-23 at 6.19.25 PM

Read Also : ਅੰਮ੍ਰਿਤਸਰ ਦੇ ਇੱਕ ਬੰਗਲੇ ਵਿੱਚੋਂ ਮਿਲੀ ਲੜਕੀ ਦੀ ਲਾਸ਼: ਪਰਿਵਾਰ ਨੇ ਕਿਹਾ- ਧੀ ਦੀ ਮੌਤ ਬਿਜਲੀ ਦੇ ਕਰੰਟ ਨਾਲ ਹੋਈ, ਇਸਨੂੰ ਖੁਦਕੁਸ਼ੀ ਦਿਖਾਉਣ ਦੀ ਕੋਸ਼ਿਸ਼,

ਸਭ ਤੋਂ ਵੱਧ ਵਰਤੋਂ ਗੇਂਦਿਆਂ ਅਤੇ ਪੱਤਿਆਂ ਦੀ ਹੋ ਰਹੀ ਹੈ, ਜਿਨ੍ਹਾਂ ਨੂੰ ਵਿਦੇਸ਼ੀ ਫੁੱਲਾਂ ਨਾਲ ਮਿਲਾ ਕੇ ਲੜੀਆਂ ਤੇ ਸੁੰਦਰ ਆਕਾਰਾਂ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਇਤਿਹਾਸਕ ਪੱਖੋਂ ਵੀ ਇਹ ਸਮਾਗਮ ਮਹੱਤਵਪੂਰਨ ਹੈ ਕਿਉਂਕਿ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਨਾ ਕੀਤੀ ਸੀ, ਜਿਸ ਦੀ ਸੰਪਾਦਨਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਰਾਮਸਰ ਸਾਹਿਬ ਅੰਮ੍ਰਿਤਸਰ ਵਿਖੇ ਕੀਤੀ ਗਈ ਸੀ।