ਲੁਧਿਆਣਾ ‘ਚ ਵੱਡੀ ਘਟਨਾ :-ਚਚੇਰੇ ਭਰਾ ਨੇ ਕੀਤਾ ਭੈਣ ਦਾ ਕਤਲ

sister’s murder

sister’s murder ਲੁਧਿਆਣਾ ਦੇ ਬਾੜੇਵਾਲ ਰੋਡ ਸਥਿਤ ਭਾਈ ਦਇਆ ਸਿੰਘ ਨਗਰ ਵਿੱਚ ਚਚੇਰੇ ਭਰਾ ਨੇ ਆਪਣੀ ਹੀ ਭੈਣ ਦਾ ਕ.ਤਲ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਨੌਜਵਾਨ ਨੇ ਖੁਦ ਦੇ ਵੀ ਗਲੇ ਵਿੱਚ ਚਾਕੂ ਮਾਰ ਲਿਆ। ਜਿਸ ਤੋਂ ਬਾਅਦ ਦੋਹਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਦੇਰ ਰਾਤ ਕੁੜੀ ਦੀ ਮੌਤ ਹੋ ਗਈ।

ਮੁਲਜ਼ਮ ਭਰਾ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ PGI ਰੈਫਰ ਕਰ ਦਿੱਤਾ। ਉਸ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ । ਉਹ ਪਿਛਲੇ 3 ਸਾਲਾਂ ਤੋਂ ਆਪਣੇ ਚਾਚਾ ਕੋਲ ਰਹਿ ਰਿਹਾ ਸੀ।

READ ALSO : ਸੱਤ ਸਾਲ ਦੇ ਬੱਚੇ ਨੂੰ ਥਾਰ ਨੇ 100 ਮੀਟਰ ਤੱਕ ਘਸੀਟਿਆ !

ਉੱਥੇ ਹੀ ਦੂਜੇ ਪਾਸੇ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਮ੍ਰਿਤਕਾ ਦੇ ਕਮਰੇ ਵਿੱਚੋਂ ਕੁਝ ਸੜੇ ਹੋਏ ਕੱਪੜੇ ਮਿਲੇ ਹਨ । ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਸ਼ਾਇਦ ਕੱਪੜਿਆਂ ਨੂੰ ਲੈ ਕੇ ਦੋਵਾਂ ਵਿਚਾਲੇ ਕੋਈ ਝਗੜਾ ਨਾ ਹੋਇਆ ਹੋਵੇ।sister’s murder

SHO ਅਮਰਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਹੈ । ਮ੍ਰਿ.ਤਕ ਕੁੜੀ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ। ਹਮਲਾ ਕਰਨ ਵਾਲਾ ਨੌਜਵਾਨ ਪੀਜੀਆਈ ਵਿੱਚ ਦਾਖ਼ਲ ਹੈ। ਹਾਲਤ ਨਾਰਮਲ ਹੋਣ ਤੋਂ ਬਾਅਦ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।sister’s murder