ਮਨੀਲਾ 'ਚ ਕਵਾਡ ਮੀਟਿੰਗ: ਟਰੰਪ ਨੇ ਪੀਐਮ ਮੋਦੀ ਦੀ ਕੀਤੀ ਤਰੀਫ਼ " ਕਿਹਾ 'ਟਫ ਇਨਸਾਨ',
ਮਨੀਲਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਮੰਗਲਵਾਰ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਕਵਾਡ (Quad) ਮੀਟਿੰਗ ਦੌਰਾਨ ਅਹਿਮ ਮੁਲਾਕਾਤ ਹੋਈ। ਟਰੰਪ ਨੇ ਪੀਐਮ ਮੋਦੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇੱਕ "ਟਫ ਇਨਸਾਨ" (ਸਖ਼ਤ ਵਿਅਕਤੀ) ਦੱਸਿਆ।
ਇਸ ਵਾਰ ਕਵਾਡ ਬੈਠਕ ਵਿੱਚ ਪੀਐਮ ਮੋਦੀ, ਡੋਨਾਲਡ ਟਰੰਪ, ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਸ਼ਾਮਲ ਹੋਏ।
ਪੀਐਮ ਮੋਦੀ ਨੇ ਜ਼ਮੀਨ ਤੋਂ ਚੁੱਕਿਆ ਤਿਰੰਗਾ ਮੀਟਿੰਗ ਦੌਰਾਨ ਪੀਐਮ ਮੋਦੀ ਨੇ ਜ਼ਮੀਨ 'ਤੇ ਲੱਗੇ ਇੱਕ ਸਪਾਟ ਮਾਰਕਰ ਨੂੰ ਚੁੱਕ ਲਿਆ, ਕਿਉਂਕਿ ਉਸ 'ਤੇ ਭਾਰਤ ਦਾ ਤਿਰੰਗਾ ਛਪਿਆ ਹੋਇਆ ਸੀ। ਦੇਸ਼ ਪ੍ਰਤੀ ਉਨ੍ਹਾਂ ਦੇ ਇਸ ਸਤਿਕਾਰ ਦੀ ਕਾਫੀ ਸ਼ਲਾਘਾ ਹੋ ਰਹੀ ਹੈ।
ਈਰਾਨ 'ਤੇ ਟਰੰਪ ਦਾ ਤਿੱਖਾ ਬਿਆਨ ਬੈਠਕ ਦੌਰਾਨ ਟਰੰਪ ਨੇ ਈਰਾਨ ਨੂੰ ਇੱਕ "ਪਾਗਲ ਦੇਸ਼" ਕਰਾਰ ਦਿੱਤਾ। ਉਨ੍ਹਾਂ ਸਪੱਸ਼ਟ ਕਿਹਾ ਕਿ ਇਹੀ ਕਾਰਨ ਹੈ ਕਿ ਈਰਾਨ ਨੂੰ ਕਿਸੇ ਵੀ ਕੀਮਤ 'ਤੇ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦਿੱਤੇ ਜਾ ਸਕਦੇ।
ਰੇਅਰ ਅਰਥ (Rare Earth) ਖਣਿਜਾਂ 'ਤੇ ਵੱਡਾ ਸਮਝੌਤਾ ਕਵਾਡ ਦੇਸ਼ਾਂ ਨੇ ਰੇਅਰ ਅਰਥ ਸਮੇਤ ਜ਼ਰੂਰੀ ਖਣਿਜਾਂ ਦੀ ਸਪਲਾਈ ਬਣਾਈ ਰੱਖਣ ਲਈ ਵੱਡਾ ਸਮਝੌਤਾ ਕੀਤਾ ਹੈ। ਚਾਰੇ ਦੇਸ਼ ਇਨ੍ਹਾਂ ਖਣਿਜਾਂ ਨੂੰ ਕੱਢਣ, ਸਾਫ਼ ਕਰਨ ਅਤੇ ਮੁੜ-ਵਰਤੋਂ (Recycle) ਵਿੱਚ ਇੱਕ-ਦੂਜੇ ਦੀ ਮਦਦ ਕਰਨਗੇ। ਇਸ ਦਾ ਮੁੱਖ ਉਦੇਸ਼ ਚੀਨ 'ਤੇ ਨਿਰਭਰਤਾ ਘਟਾਉਣਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਵਿੱਚ ਰੇਅਰ ਅਰਥ ਦਾ ਉਤਪਾਦਨ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਅਗਲੇ 10 ਮਹੀਨਿਆਂ ਵਿੱਚ ਉਹ ਇਸ ਮਾਮਲੇ 'ਚ ਚੀਨ ਦੀ ਬਰਾਬਰੀ ਕਰ ਲੈਣਗੇ। ਚੀਨ ਦਾ ਦਬਦਬਾ: IEA ਮੁਤਾਬਕ 2024 ਵਿੱਚ ਦੁਨੀਆ ਦੀ ਕੁੱਲ ਰੇਅਰ ਅਰਥ ਪ੍ਰੋਸੈਸਿੰਗ ਵਿੱਚ ਚੀਨ ਦੀ ਹਿੱਸੇਦਾਰੀ 91% ਸੀ। 2025 ਵਿੱਚ ਚੀਨ ਵੱਲੋਂ ਨਿਰਯਾਤ 'ਤੇ ਲਾਈਆਂ ਪਾਬੰਦੀਆਂ ਕਾਰਨ ਕਵਾਡ ਦੇਸ਼ਾਂ ਨੇ ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਲਈ ਇਹ ਕਦਮ ਚੁੱਕਿਆ ਹੈ।
ਕਵਾਡ ਦੇ 4 ਵੱਡੇ ਫੈਸਲੇ ਟਰੰਪ ਨੇ ਕਵਾਡ ਦੇ ਚਾਰ ਅਹਿਮ ਫੈਸਲਿਆਂ ਦਾ ਐਲਾਨ ਕੀਤਾ:
-
ਕਵਾਡ ਬਿਜ਼ਨਸ ਲੀਡਰਜ਼ ਫੋਰਮ: ਵਪਾਰ ਵਧਾਉਣ ਲਈ ਚਾਰੇ ਦੇਸ਼ਾਂ ਦੇ ਕਾਰੋਬਾਰੀਆਂ ਦਾ ਸਾਂਝਾ ਮੰਚ ਬਣੇਗਾ। ਪੀਐਮ ਮੋਦੀ ਨੇ ਐਲਾਨ ਕੀਤਾ ਕਿ 2027 ਵਿੱਚ ਇਸ ਫੋਰਮ ਦੀ ਪਹਿਲੀ ਬੈਠਕ ਮੁੰਬਈ ਵਿੱਚ ਹੋਵੇਗੀ।
-
ਸੁਪਰ ਇੰਟੈਲੀਜੈਂਸ ਐਕਸਲੇਟਰ: ਚਾਰੇ ਦੇਸ਼ ਮਿਲ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ (Super Intelligence) ਦੇ ਖੇਤਰ ਵਿੱਚ ਕੰਮ ਕਰਨਗੇ।
-
ਮੈਰੀਟਾਈਮ ਇੰਟੈਲੀਜੈਂਸ ਸ਼ੇਅਰਿੰਗ: ਸਮੁੰਦਰੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਅਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਲਈ ਕਾਰਪੋਰੇਸ਼ਨ ਬਣੇਗੀ, ਜਿਸ ਤਹਿਤ ਫੌਜੀ ਅਭਿਆਸ ਵੀ ਹੋਣਗੇ।
-
ਸਾਈਬਰ ਸਕਿਓਰਿਟੀ ਸਹਿਯੋਗ: ਡਿਜੀਟਲ ਨੈੱਟਵਰਕ ਅਤੇ ਸਰਕਾਰੀ ਸਿਸਟਮ ਨੂੰ ਸੁਰੱਖਿਅਤ ਰੱਖਣ ਲਈ ਸਾਈਬਰ ਹਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
.png)
ਪੁਤਿਨ ਨਾਲ ਮੁਲਾਕਾਤ 'ਤੇ ਟਰੰਪ ਦਾ ਜਵਾਬ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਦੇ ਸਵਾਲ 'ਤੇ ਟਰੰਪ ਨੇ ਕਿਹਾ ਕਿ ਜੇਕਰ ਮੌਕਾ ਮਿਲਿਆ ਤਾਂ ਉਹ ਜ਼ਰੂਰ ਮਿਲਣਗੇ। ਉਨ੍ਹਾਂ ਦੱਸਿਆ ਕਿ ਪੁਤਿਨ ਚੀਨ ਜਾ ਰਹੇ ਹਨ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਬਾਰੇ ਉਨ੍ਹਾਂ ਕਿਹਾ ਕਿ ਕਿਮ ਵੀ ਉੱਥੇ ਆਉਣਾ ਚਾਹੁਣਗੇ, ਪਰ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ।

