ਪ੍ਰਧਾਨ ਮੰਤਰੀ ਮੋਦੀ ਇਸਰੋ ਦਫਤਰ ਪਹੁੰਚੇ, ਚੰਦਰਯਾਨ-3 ਦੇ ਵਿਗਿਆਨੀਆਂ ਨੂੰ ਮਿਲੇ !

Prime minister Narendra Modi

26 ਅਗਸਤ , 2023

Prime minister Narendra Modi ਦੋ ਦੇਸ਼ਾਂ ਦੀ ਯਾਤਰਾ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਬੰਗਲੁਰੂ ਪਹੁੰਚੇ। ਹਵਾਈ ਅੱਡੇ ਦਾ ਬਾਹਰ ਨਾਗਰਿਕਾਂ ਨੇ ਢੋਲ-ਨਗਾੜਿਆਂ ਨਾਲ ਪੀਐੱਮ ਮੋਦੀ ਦਾ ਸਵਾਗਤ ਕੀਤਾ। ਇਸ ਦੌਰਾਨ ਪੀਐੱਮ ਮੋਦੀ ਨੇ ਜਨਤਾ ਨੂੰ ਸੰਬੋਧਨ ਕੀਤਾ। ਸੰਬੋਧਨ ਦੌਰਾਨ ਪੀਐੱਮ ਮੋਦੀ ਨੇ ਇਕ ਨਵਾਂ ਨਾਅਰਾ ਦਿੱਤਾ-‘ਜੈ ਵਿਗਿਆਨ-ਜੈ ਅਨੁਸੰਧਾਨ’। ਪੀਐੱਮ ਮੋਦੀ ਨੇ ਬੰਗਲੁਰੂ ਵਿਚ ਰੋਡ ਸ਼ੋਅ ਕੀਤਾ ਤੇ ਲੋਕਾਂ ਦਾ ਧੰਨਵਾਦ ਸਵੀਕਾਰ ਕੀਤਾ।

ਇਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲੁਰੂ ਵਿਚ ਚੰਦਰਯਾਨ-3 ਮਿਸ਼ਨ ਵਿਚ ਸ਼ਾਮਲ ਇਸਰੋ ਮੁਖੀ ਐੱਸ. ਸੋਮਨਾਥ ਦੇ ਟੀਮ ਤੇ ਹੋਰ ਵਿਗਿਆਨਕਾਂ ਨਾਲ ਮੁਲਾਕਾਤ ਕੀਤੀ। ਪੀਐੱਮ ਮੋਦੀ ਨੇ 23 ਅਗਸਤ ਨੂੰ ਚੰਦਰਮਾ ‘ਤੇ ਚੰਦਰਯਾਨ ਦੀ ਸਫਲ ਲੈਂਡਿੰਗ ਲਈ ਪੂਰੀ ਟੀਮ ਨੂੰ ਵਧਾਈ ਦਿੱਤੀ।

READ ALSO :ਸੈਰ- ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਮੁੰਬਈ ਵਿੱਚ ਸੈਰ- ਸਪਾਟਾ ਰੋਡ ਸ਼ੋਅ 

ਮੁਲਾਕਾਤ ਇਸਰੋ ਟੈਲੀਮੈਟ੍ਰੀ ਟ੍ਰੈਕਿੰਗ ਐਂਡ ਕਮਾਂਡ ਨੈਟਵਰਕ ਮਿਸ਼ਨ ਕੰਟਰੋਲ ਕੰਪਲੈਕਸ ਵਿਚ ਹੋਈ।ਇਸ ਦੇ ਬਾਅਦ ਇਸਰੋ ਮੁਖੀ ਨੇ ਪੀਐੱਮ ਮੋਦੀ ਨੂੰ ਮਿਸ਼ਨ ਬਾਰੇ ਜਾਣਕਾਰੀ ਦਿੱਤੀ। Prime minister Narendra Modi

ਉਨ੍ਹਾਂ ਦੱਸਿਆ ਕਿ ਲੈਂਡਰ ਅਤੇ ਰੋਵਰ ਕਿਵੇਂ ਕੰਮ ਕਰ ਰਹੇ ਹਨ ਤੇ ਅੱਗੇ ਉਹ ਕੀ-ਕੀ ਕਰਨਗੇ।ਪੀਐੱਮ ਮੋਦੀ ਨੇ ਸੰਬੋਧਨ ਕਰਦਿਆਂਕਿਹਾ ਕਿ ਦੇਸ਼ ਦੇ ਵਿਗਿਆਨਕ ਜਦੋਂ ਦੇਸ਼ ਨੂੰ ਇੰਨੀ ਵੱਡੀ ਸੌਗਾਤ ਦਿੰਦੇ ਹਨ, ਇੰਨੀ ਵੱਡੀ ਸਿੱਧੀ ਪ੍ਰਾਪਤ ਕਰਦੇ ਹਨ ਤਾਂਇਹ ਦ੍ਰਿਸ਼ ਜੋ ਮੈਨੂੰ ਬੰਗਲੁਰੂ ਵਿਚ ਦਿਖ ਰਿਹਾ ਹੈ, ਉਹੀ ਦ੍ਰਿਸ਼ ਮੈਨੂੰ ਗ੍ਰੀਸ ਵਿਚ ਵੀ ਦਿਖਿਆ। ਜੋਹਾਨਸਬਰਗ ਵਿਚ ਵੀ ਦਿਖਾਈ ਦਿੱਤਾ। ਦੁਨੀਆ ਦੇ ਹਰ ਕੋਨੇ ਵਿਚ ਨਾ ਸਿਰਫ ਭਾਰਤੀ ਸਗੋਂ ਵਿਗਿਆਨ ਵਿਚ ਵਿਸ਼ਵਾਸ ਕਰਨ ਵਾਲੇ, ਭਵਿੱਖ ਨੂੰ ਦੇਖਣ ਵਾਲੇ, ਮਨੁੱਖਤਾ ਨੂੰ ਸਮਰਪਿਤ ਸਾਰੇ ਲੋਕ ਇੰਨੇ ਹੀ ਉਮੰਗ ਤੇ ਉਤਸ਼ਾਹ ਨਾਲ ਭਰੇ ਹੋਏ ਹਨ।। ਛੋਟੇ-ਛੋਟੇ ਬੱਚੇ, ਜੋ ਭਾਰਤ ਦੇ ਭਵਿੱਖ ਹਨ, ਉਹ ਵੀ ਇੰਨੀ ਸਵੇਰੇ ਇਥੇ ਆਏ ਹਨ। ਲੈਂਡਿੰਗ ਸਮੇਂ ਮੈਂ ਵਿਦੇਸ਼ ਵਿਚ ਸੀ ਪਰ ਮੈਂ ਸੋਚਿਆਸੀ ਕਿ ਭਾਰਤ ਜਾਂਦੇ ਹੀ ਸਭ ਤੋਂ ਪਹਿਲਾਂ ਬੰਗਲੁਰੂ ਜਾਵਾਂਗਾ। ਭਾਰਤ ਜਾਂਦੇ ਹੀ ਸਭ ਤੋਂ ਪਹਿਲਾਂ ਮੈਂ ਵਿਗਿਆਨਕਾਂ ਨੂੰ ਨਮਨ ਕਰਾਂਗਾ। Prime minister Narendra Modi