ਝੋਨੇ ਦੀ ਫਸਲ ਨੂੰ ਲੱਗਿਆ ' ਬੌਨਾ ਰੋਗ ' ਹਰ ਪਾਸੇ ਕਹਿਰ , ਜਾਣੋ ਕਿਵੇਂ ਫੈਲ ਰਿਹਾ ਵਾਇਰਸ

ਝੋਨੇ ਦੀ ਫਸਲ ਨੂੰ ਲੱਗਿਆ ' ਬੌਨਾ ਰੋਗ ' ਹਰ ਪਾਸੇ ਕਹਿਰ , ਜਾਣੋ ਕਿਵੇਂ ਫੈਲ ਰਿਹਾ ਵਾਇਰਸ

ਮੋਹਾਲੀ : ( ਮਨਜੀਤ ਕੌਰ )-ਦੇਸ਼ ਦੇ ਲੱਖਾਂ ਕਿਸਾਨਾਂ ਲਈ ਇਸ ਵੇਲੇ ਇੱਕ ਹੋਰ ਵੱਡੀ ਮੁਸ਼ਕਿਲ ਖੜੀ ਹੋ ਰਹੀ ਹੈ , ਜਿਸਦਾ ਪ੍ਰਭਾਵ ਲੱਖਾਂ ਕਿਸਾਨਾਂ ਦੇ ਉਪਰ ਪੈਣ ਵਾਲਾ ਹੈ। ਦੱਸ ਦੇਈਏ ਇਕ ਇਸਦਾ ਅਸਰ ਸੈਂਕੜੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਤੇ ਦਿਖਣਾ ਸ਼ੁਰੂ ਹੋ ਗਿਆ ਜਿਸਦੇ ਚਲਦੇ ਕਿਸਾਨ ਆਪਣੀ ਪੁੱਤਾਂ ਵਰਗੀ ਫ਼ਸਲ ਨੂੰ ਵਾਹੁਣ ਲਈ ਮਜਬੂਰ ਹੋ ਰਹੇ ਨੇ ।  ਇੱਕ ਨਵੀਂ ਬਿਮਾਰੀ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੈ।  

ਇੱਕ ਨਵਾਂ ਫ਼ਸਲੀ ਵਾਇਰਸ ਆਇਆ ਜੋ ਕਿਸਾਨਾਂ ਦੀਆ ਫ਼ਸਲਾਂ ਤੇ ਕਰੋਨਾ ਵਾਂਗ ਅਟੈਕ ਕਰ ਰਿਹਾ , ਜਿਸਦੇ ਚਲਦੇ ਕਿਸਾਨ ਆਪਣਾ ਝੋਨਾ ਵਾਹੁਣ ਲਈ ਮਜ਼ਬੂਰ ਹੋ ਰਹੇ ਨੇ ਝੋਨੇ ਦੀ ਫ਼ਸਲ ਨੂੰ ਇੱਕ ਬੋਣਾ ਰੋਗ ਲੱਗ ਗਿਆ ਜਿਸਦਾ ਹਾਲੇ ਤਕ ਕੋਈ ਹੱਲ ਸਰਕਾਰਾਂ , ਖੇਤੀਬਾੜੀ ਯੂਨੀਵਰਸਿਟੀਆ ਵੀ ਨਹੀਂ ਲੱਭ ਸਕੀਆਂ

ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ 2022 ਦੇ ਵਿਚ ਪਹਿਲੀ ਵਾਰ ਇਹ ਵਾਇਰਸ ਭਾਰਤ ਦੇ ਵਿਚ ਦੇਖਣ ਨੂੰ ਮਿਲਿਆ, ਅਫਸੋਸ ਦੀ ਗੱਲ ਇਹ ਹੈ ਕੇ 3 ਸਾਲਾਂ ਬਾਅਦ ਵੀ ਇਸ ਦੇ ਖਾਤਮੇ ਲਈ ਕੋਈ ਦਵਾਈ ਨਹੀਂ ਬਣਾਈ ਗਈ 
ਹੁਣ ਸਵਾਲ ਇਹ ਵੀ ਹੈ ਕੀ ਸਰਕਾਰ ਨੇ ਫਸਲਾਂ ਦੀ ਇਸ ਖਤਰਨਾਕ ਬਿਮਾਰੀ ਨੂੰ ਪਹਿਲਾਂ ਨਜਰਅੰਦਾਜ ਕਰ ਦਿੱਤਾ ਸੀ ? ਜਿਸਦਾ ਖਮਿਆਜ਼ਾ ਕਿਸਾਨ ਅੱਜ ਭੁਗਤ ਰਹੇ ਨੇ 

ਕਿੱਥੇ-ਕਿੱਥੇ ਫੈਲ ਰਹੀ ਇਹ ਬਿਮਾਰੀ 
ਭਾਰਤ ਤੇ ਨੇਪਾਲ ਦੇ ਵੱਖ ਵੱਖ ਸੂਬਿਆਂ ਚ ਇਹ ਬਿਮਾਰੀ ਦਸਤਕ ਦੇ ਰਹੀ ਹੈ ਜਿਸਦੇ ਨਾਲ ਕਿਸਾਨ ਜਿਹੜੇ ਨੇ ਉਹ ਅੰਦਰੋਂ ਟੁੱਟ ਰਹੇ ਨੇ 
ਭਾਰਤ ਦੇ 3 ਸੂਬਿਆਂ ਚ ਕਿਸਾਨ ਇਸ ਬੋਨੇ ਰੋਗ ਦੇ ਵਾਇਰਸ ਨਾਲ ਲੜ ਰਹੇ , 
ਉੱਤਰ ਪ੍ਰਦੇਸ਼ 
ਹਰਿਆਣਾ 
ਪੰਜਾਬ

ਹਰਿਆਣਾ ਦੇ ਕਿਹੜੇ-ਕਿਹੜੇ ਜ਼ਿਲ੍ਹੇ ਹੋਏ ਪ੍ਰਭਾਵਿਤ

ਕਰਨਾਲ , 
ਅੰਬਾਲਾ , 
ਕੁਰਕਸ਼ੇਤਰ , 
ਭੇਵਾਂ

ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਹੋਏ ਪ੍ਰਭਾਵਿਤ

ਲੁਧਿਆਣਾ 
ਸੰਗਰੂਰ 
ਪਟਿਆਲਾ 
ਮੁਕਤਸਰ

18ed8012-41c9-494e-9595-afbd84e9df01

ਕਿਵੇਂ ਇਹ ਬਿਮਾਰੀ ਵੱਧ ਰਹੀ ਹੈ -

ਇਹ ਬਿਮਾਰੀ ਤੇਲੇ , ਚਿੱਟੀ ਮੱਖੀ ਤੋਂ ਫੈਲ ਰਹੀ ਹੈ

ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦਾ ਨਵਾਂ ਰੋਗ ਹੈ ਜੋ ਭਾਰਤ ਵਿੱਚ ਪਹਿਲੀ ਵਾਰ 2022 ਵਿੱਚ ਵੇਖਿਆ ਗਿਆ। ਇਹ ਰੋਗ ਇੱਕ ਵਿਸ਼ਾਣੂੰ ਰੋਗ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਦੇ ਕਾਰਨ ਦੀ ਪਹਿਚਾਣ Southern Rice Black Steaked Dwarf Virus ਵਜੋਂ ਕੀਤੀ ਹੈ 

ਨਿਸ਼ਾਨੀਆਂ

ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਪੱਤੇ ਨੋਕਦਾਰ ਅਤੇ ਜੜ੍ਹਾਂ ਡੂੰਘੀਆਂ ਰਹਿ ਜਾਦੀਆਂ ਹਨ। ਰੋਗੀ ਬੂਟਿਆਂ ਦੀ ਉਚਾਈ ਆਮ ਨਾਲੋਂ ਅੱਧੀ ਜਾਂ ਇੱਕ-ਤਿਹਾਈ ਰਹਿ ਜਾਂਦੀ ਹੈ। ਰੋਗ ਦੇ ਜਿਆਦਾ ਹਮਲੇ ਕਾਰਨ ਕਈ ਵਾਰ ਬੂਟੇ ਮੁਰਜਾ ਕੇ ਸੁੱਕ ਜਾਂਦੇ ਹਨ। ਇਹ ਵਿਸ਼ਾਣੂੰ ਚਿੱਟੀ ਪਿੱਠ ਵਾਲੇ ਟਿੰਡੇ ਰਾਹੀਂ ਫੈਲਦਾ ਹੈ ਜੋ ਝੋਨੇ ਦੀਆਂ ਮੌਜੂਦਾ ਸਾਰੀਆਂ ਕਿਸਮਾਂ ਤੇ ਹਮਲਾ ਕਰ ਸਕਦਾ ਹੈ।

ਰੋਕਥਾਮ ਲਈ ਕੁਝ ਜਰੂਰੀ ਨੁਕਤੇ

ਜਿਸ ਖੇਤ ਵਿੱਚ ਪਿਛਲੇ ਸਾਲ ਇਹ ਬਿਮਾਰੀ ਨਜ਼ਰ ਆਈ ਹੋਵੇ, ਉੱਥੇ ਖਾਸ ਧਿਆਨ ਰੱਖਿਆ ਜਾਵੇ।

ਫਸਲ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਡੂੰਘਾ ਵਾਹੋ।

ਵੱਟਾਂ ਬੰਨਿਆਂ ਅਤੇ ਪਾਣੀ ਵਾਲੇ ਖਾਲ੍ਹਾਂ ਨੂੰ ਨਦੀਨ ਮੁਕਤ ਰੱਖੋ। ਬਿਮਾਰੀ ਵਾਲੇ ਬੂਟੇ ਨੂੰ ਸ਼ੁਰੂ ਵਿੱਚ ਹੀ ਪੁੱਟ ਕੇ ਡੂੰਘਾ ਦੱਬ ਦਿਉ।

ਪਨੀਰੀ ਦੀ ਬਿਜਾਈ ਤੋਂ ਹੀ ਇਸ ਰੋਗ ਨੂੰ ਫੈਲਾਉਣ ਵਾਲੇ ਕੀੜੇ (ਚਿੱਟੀ ਪਿੱਠ ਵਾਲੇ ਟਿੰਡੇ) ਦੀ ਸੁਚੱਜੀ ਰੋਕਥਾਮ ਲਈ ਝੋਨੇ ਦੀ ਫਸਲ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰਦੇ ਰਹੋ। ਟਿੱਡੇ ਦੀ ਆਮਦ ਵੇਖਣ ਲਈ ਰਾਤ ਨੂੰ ਪਨੀਰੀ / ਖੇਤ ਨੇੜ੍ਹੇ ਬਲਬ ਜਗਾ ਕੇ ਰੱਖੋ ਕਿਉਂਕਿ ਇਹ ਕੀੜਾ ਰੋਸ਼ਨੀ ਵੱਲ ਆਕਰਸ਼ਿਤ ਹੁੰਦਾ ਹੈ।

Read Also : EX.ਮੰਤਰੀ 'ਤੇ ਆਪ ਵਿਧਾਇਕਾ ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫ਼ਾ

ਜੇਕਰ ਟਿੱਡੇ ਦੀ ਆਮਦ ਨਜ਼ਰ ਆਉਂਦੀ ਹੈ ਤਾਂ ਕੋਈ ਵੀ ਕੀਟਨਾਸ਼ਕ ਜਿਵੇ ਕਿ 94 ਮਿ.ਲਿ. ਪੈਕਸਾਲੋਨ 10 ਐਸ ਸੀ (ਟਰਾਈਫਲੂਮੀਜ਼ੋਪਾਇਰਮ) ਜਾਂ 80 ਗ੍ਰਾਮ ਓਸ਼ੀਨ/ਡੋਮਿਨੇਂਟ 20 ਐਸ ਸੀ (ਡਾਇਨੋਟੈਫੂਰਾਨ) ਜਾਂ 120 ਗ੍ਰਾਮ ਚੈੱਸ ਜਾਂ 400 ਮਿਲੀਲਿਟਰ ਆਰਕੈਸਟਰਾ (ਬੈਂਜ਼ਪਾਇਰੀਮੋਕਸਾਨ) ਜਾਂ 300 ਮਿਲੀਲਿਟਰ ਇਮੈਜਨ 10 ਐਸ ਸੀ (ਫਲੂਪਾਇਰੀਮਿਨ) ਜਾਂ 80 ਮਿਲੀਲਿਟਰ ਨਿੰਮ ਅਧਾਰਿਤ ਇਕੋਟਿਨ (ਅਜ਼ੈਡੀਰੈਕਟਿਨ 5%) ਜਾਂ 4 ਲਿਟਰ ਪੀ ਏ ਯੂ ਨਿੰਮ ਦੇ ਘੋਲ ਪ੍ਰਤੀ ਏਕੜ ਦੇ ਹਿਸਾਬ 100 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੇ ਮੁੱਢਾਂ ਤੇ ਛਿੜਕਾਅ ਕਰੋ।

ਸੁਚੱਜੀ ਰੋਕਥਾਮ ਵਾਸਤੇ ਪਿੱਠ ਪੰਪ ਅਤੇ ਗੋਲ ਨੋਜ਼ਲ ਦਾ ਇਸਤੇਮਾਲ ਕਰੋ।