ਫਾਜ਼ਿਲਕਾ ਪੁਲਿਸ ਅਤੇ ਬੀ.ਐਸ.ਐਫ ਵੱਲੋਂ ਸਰਹੰਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅਪਰਾਧੀਆਂ ਖਿਲਾਫ ਚਲਾਇਆ ਗਿਆ ਸਾਂਝਾ ਸਰਚ ਅਭਿਆਨ

ਫਾਜ਼ਿਲਕਾ 14 ਦਸੰਬਰ 2023                    ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਦੀਆਂ ਹਦਾਇਤਾਂ ਮੁਤਾਬਿਕ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਾਜ਼ਿਲਕਾ ਸ੍ਰੀ ਮਨਜੀਤ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸ.ਡ ਫਾਜ਼ਿਲਕਾ ਸ੍ਰੀ ਸੁਬੇਗ ਸਿੰਘ ਪੀ.ਪੀ.ਐਸ, ਸ੍ਰੀ ਅੱਛਰੂ ਰਾਮ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸ.ਡ ਜਲਾਲਾਬਾਦ, ਸ੍ਰੀ ਅਵਤਾਰ […]

ਫਾਜ਼ਿਲਕਾ 14 ਦਸੰਬਰ 2023

                   ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਦੀਆਂ ਹਦਾਇਤਾਂ ਮੁਤਾਬਿਕ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਫਾਜ਼ਿਲਕਾ ਸ੍ਰੀ ਮਨਜੀਤ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸ.ਡ ਫਾਜ਼ਿਲਕਾ ਸ੍ਰੀ ਸੁਬੇਗ ਸਿੰਘ ਪੀ.ਪੀ.ਐਸ, ਸ੍ਰੀ ਅੱਛਰੂ ਰਾਮ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸ.ਡ ਜਲਾਲਾਬਾਦ, ਸ੍ਰੀ ਅਵਤਾਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਅਬੋਹਰ (ਦਿਹਾਤੀ) ਅਤੇ ਸ੍ਰੀ ਅਰੁਣ ਮੁੰਡਨ ਪੀ.ਪੀ.ਐਸ, ਉਪ ਕਪਤਾਨ ਪੁਲਿਸ ਅਬੋਹਰ (ਸ਼ਹਿਰੀ) ਦੀ ਯੋਗ ਅਗਵਾਈ ਹੇਠ ਸਰਹੰਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅਪਰਾਧੀਆਂ, ਐਨ.ਡੀ.ਪੀ.ਐਸ ਅਤੇ ਲੁੱਟਾਂ ਖੋਹਾਂ ਦੇ ਅਪਰਾਧੀਆਂ ਤੇ ਕਾਰਵਾਈ ਕਰਦੇ ਹੋਏ ਬੀ.ਐਸ.ਐਫ ਅਤੇ ਫਾਜ਼ਿਲਕਾ ਪੁਲਿਸ ਵੱਲੋਂ ਸਾਂਝਾ ਸਰਚ ਅਭਿਆਨ ਕੋਰਡਨ ਐਂਡ ਸਰਡ ਅਪਰੇਸ਼ਨ (CASO) ਚਲਾਇਆ ਗਿਆ।

          ਜਿਸ ਦੇ ਤਹਿਤ ਬੀ.ਐਸ.ਐਫ ਦੇ ਜਵਾਨਾਂ ਦੀ ਮਦਦ ਨਾਲ ਮੁੱਖ ਅਫਸਰਾਨ ਥਾਣਾਜਾਤ ਸ.ਡ ਫਾਜ਼ਿਲਕਾ ਅਤੇ ਸ.ਡ ਜਲਾਲਾਬਾਦ ਵੱਲੋਂ ਜਵਾਨਾਂ ਦੀਆਂ 09 ਵੱਖ ਵੱਖ ਟੀਮਾਂ ਬਣਾ ਕੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਪੈਂਦੀਆਂ ਢਾਣੀਆਂ, ਡੇਰਿਆਂ ਅਤੇ ਘਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਅਪਰਾਧੀ ਵਿਰਤੀ ਰੱਖਣ ਵਾਲੇ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਮੁੱਖ ਅਫਸਰਾਨ ਥਾਣਾਜਾਤ ਸ਼. ਡ ਅਬੋਹਰ ਦਿਹਾਤੀ ਅਤੇ ਸ.ਡ ਅਬੋਹਰ ਸ਼ਹਿਰੀ ਵੱਲੋਂ ਜਵਾਨਾਂ ਦੀਆਂ 07 ਵੱਖ ਵੱਖ ਟੀਮਾਂ ਬਣਾ ਕੇ ਡਰੱਸ ਹੋਟਸਪੋਟ ਏਰੀਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਲਗਭਗ 4 ਸ਼ੱਕੀ ਵਿਅਕਤੀ ਰਾਊਡ-ਅੱਪ ਕੀਤੇ ਗਏ, ਜਿਹਨਾਂ ਨੂੰ ਦੌਰਾਨੇ ਪੁੱਛ-ਗਿੱਛ ਛੱਡਿਆ ਗਿਆ।

Tags: