Fat Burn ਵਿੱਚ ਕਾਰਗਰ ਹਨ ਇਹ ਚਮਤਕਾਰੀ ਡਰਿੰਕਸ, ਮਾਹਰ ਵੀ ਦਿੰਦੇ ਹਨ ਇਸਦੀ ਸਲਾਹ
By Nirpakh News
On
Fat Burning Drinks ਸ਼ਰੀਰ ਦਾ ਮੋਟਾਪਾ ਆਪਣੇ ਨਾਲ ਕਈ ਪ੍ਰਕਾਰ ਦੇ ਰੋਗ ਵੀ ਲੈਕੇ ਆਉਂਦਾ ਹੈ। ਵਜ਼ਨ ਵੱਧਣ ਨਾਲ ਲੋਕਾਂ ’ਚ ਹਾਰਟ, ਬਲੱਡ ਪ੍ਰੈਸ਼ਰ ਆਦੀ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹੇ ’ਚ ਮੋਟਾਪੇ ਨਾਲ ਨਜਿੱਠਣਾ ਬਹੁਤ ਜ਼ਰੂਰੀ ਹੈ। also read :- ਅੰਗੂਰ ਹੈ ਸਵਾਦ ‘ਤੇ ਕਈ ਫਾਇਦਿਆਂ ਨਾਲ਼ ਭਰਪੂਰ , ਇਮਿਊਨਿਟੀ ਵਧਾਉਣ ਵਿੱਚ ਵੀ ਕਰਦਾ […]
Fat Burning Drinks
ਸ਼ਰੀਰ ਦਾ ਮੋਟਾਪਾ ਆਪਣੇ ਨਾਲ ਕਈ ਪ੍ਰਕਾਰ ਦੇ ਰੋਗ ਵੀ ਲੈਕੇ ਆਉਂਦਾ ਹੈ। ਵਜ਼ਨ ਵੱਧਣ ਨਾਲ ਲੋਕਾਂ ’ਚ ਹਾਰਟ, ਬਲੱਡ ਪ੍ਰੈਸ਼ਰ ਆਦੀ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹੇ ’ਚ ਮੋਟਾਪੇ ਨਾਲ ਨਜਿੱਠਣਾ ਬਹੁਤ ਜ਼ਰੂਰੀ ਹੈ।
also read :- ਅੰਗੂਰ ਹੈ ਸਵਾਦ ‘ਤੇ ਕਈ ਫਾਇਦਿਆਂ ਨਾਲ਼ ਭਰਪੂਰ , ਇਮਿਊਨਿਟੀ ਵਧਾਉਣ ਵਿੱਚ ਵੀ ਕਰਦਾ ਹੈ ਮੱਦਦ
- ਸੌਂਫ ਦਾ ਪਾਣੀ ਮੋਟਾਪਾ ਘਟਾਉਣ ਲਈ ਬਹੁਤ ਕਾਰਗਰ ਹੈ। ਇਸ ਨਾਲ ਮੇਟਾਬੋਲਿਜ਼ਮ ਅਤੇ ਪਾਚਨ ਤੰਤਰ ਦੋਵੇਂ ਠੀਕ ਰਹਿੰਦੇ ਹਨ। ਇਸ ਦਾ ਸੇਵਨ ਕਰਨ ਲਈ ਰਾਤ ਨੂੰ ਇਕ ਗਲਾਸ ਪਾਣੀ ਵਿਚ ਇਕ ਚੱਮਚ ਸੌਂਫ ਭਿਓਂ ਕੇ ਰੱਖ ਦੇਣਾ ਚਾਹੀਦਾ ਹੈ। ਦੁਪਹਿਰ ਦੇ ਖਾਣੇ ਤੋਂ ਬਾਅਦ, ਇਸ ਸੌਂਫ ਦੇ ਪਾਣੀ ਨੂੰ ਗਰਮ ਕਰਕੇ, ਛਾਣ ਕੇ ਪੀਣਾ ਚਾਹੀਦਾ ਹੈ। ਭੋਜਨ ਤੋਂ ਬਾਅਦ ਸੌਂਫ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।
- ਗ੍ਰੀਨ ਟੀ ਮੋਟਾਪੇ ਦੇ ਨਾਲ-ਨਾਲ ਦਿਲ ਦੀਆਂ ਬਿਮਾਰੀਆਂ ਨਾਲ ਲੜਨ ਵਿਚ ਵੀ ਮਦਦ ਕਰਦੀ ਹੈ। ਇਸ ‘ਚ ਪੌਲੀਫੇਨੋਲ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ। ਸ਼ੂਗਰ ਤੋਂ ਪੀੜਤ ਮਰੀਜ਼ ਵੀ ਇਸ ਦਾ ਸੇਵਨ ਕਰਨ ਨਾਲ ਰਾਹਤ ਪਾ ਸਕਦੇ ਹਨ।
- ਜੀਰੇ ‘ਚ ਵੱਡੀ ਮਾਤਰਾ ‘ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਭਾਰ ਘਟਾਉਣ ‘ਚ ਕਾਫੀ ਮਦਦ ਕਰਦੇ ਹਨ। ਇਸ ਦਾ ਸੇਵਨ ਕਰਨ ਲਈ ਇਸ ਨੂੰ ਇਕ ਗਿਲਾਸ ਪਾਣੀ ‘ਚ ਰਾਤ ਭਰ ਭਿਓ ਕੇ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ, ਇਸ ਨਾਲ ਪੇਟ ‘ਚ ਗੈਸ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਅਸੀਂ ਇਸ ਨੂੰ ਚਾਹ ਦੀ ਤਰ੍ਹਾਂ ਉਬਾਲ ਕੇ ਵੀ ਸੇਵਨ ਕਰ ਸਕਦੇ ਹਾਂ।
- ਬਲੈਕ ਟੀ ਫਲੇਵੋਨੋਇਡਜ਼ ਅਤੇ ਪੋਲੀਫੇਨੌਲ ਵਰਗੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਜੋ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ। ਪਰ ਇਸ ਦਾ ਸੇਵਨ ਦਿਨ ਵਿੱਚ ਵੱਧ ਤੋਂ ਵੱਧ ਦੋ ਵਾਰ ਹੀ ਕਰਨਾ ਚਾਹੀਦਾ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਕਬਜ਼ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ।