ਡਿਪਟੀ ਕਮਿਸ਼ਨਰ ਨੇ ਪਿੰਡ ਭਾਗਸਰ ਦੇ ਇਤਿਹਾਸ ਸਬੰਧੀ ਪੁਸਤਕ ਦੀ ਕੀਤੀ ਘੁੰਡ ਚੁਕਾਈ

ਡਿਪਟੀ ਕਮਿਸ਼ਨਰ ਨੇ ਪਿੰਡ ਭਾਗਸਰ ਦੇ ਇਤਿਹਾਸ ਸਬੰਧੀ ਪੁਸਤਕ ਦੀ ਕੀਤੀ ਘੁੰਡ ਚੁਕਾਈ

ਸ੍ਰੀ ਮੁਕਤਸਰ ਸਾਹਿਬ, 27 ਜੁਲਾਈ                                  ਸ. ਸਰਦੂਲ ਸਿੰਘ ਬਰਾੜ ਲੇਖਕ ਦੁਆਰਾ ਲਿਖੀ ਗਈ ਪਿੰਡ ਭਾਗਸਰ ਦੇ ਕਪੂਰਾ ਪੱਤੀ ਦੀ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ।ਲੇਖਕ ਸਰਦੂਲ ਸਿੰਘ ਬਰਾੜ […]

ਸ੍ਰੀ ਮੁਕਤਸਰ ਸਾਹਿਬ, 27 ਜੁਲਾਈ
                                  ਸ. ਸਰਦੂਲ ਸਿੰਘ ਬਰਾੜ ਲੇਖਕ ਦੁਆਰਾ ਲਿਖੀ ਗਈ ਪਿੰਡ ਭਾਗਸਰ ਦੇ ਕਪੂਰਾ ਪੱਤੀ ਦੀ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ।
ਲੇਖਕ ਸਰਦੂਲ ਸਿੰਘ ਬਰਾੜ ਦੇ ਅਨੁਸਾਰ ਇਸ ਪੁਸਤਕ ਵਿੱਚ ਪਿੰਡ ਭਾਗਸਰ ਅਤੇ ਇਸੇ ਪਿੰਡ ਦੀ ਕਪੂਰਾ ਪੱਤੀ ਦੇ  ਇਤਿਹਾਸ ਦਾ ਬਾਖੂਬੀ ਜਿਕਰ ਕੀਤਾ ਗਿਆ ਹੈ।
ਲੇਖਕ ਨੇ ਇਸ ਪੁਸਤਕ ਵਿੱਚ ਪਿੰਡ ਬੱਝਣ ਤੋਂ ਲੈ ਕੇ  ਹੁਣ ਤੱਕ ਦਾ ਸਾਰਾ ਇਹਿਤਾਸ ਅਤੇ ਕਪੂਰਾ ਪੱਤੀ ਦੀ ਪਿਛਲੀਆਂ ਪੀੜ੍ਹੀਆਂ ਤੋਂ ਲੈ ਕੇ ਹੁਣ ਤੱਕ ਦਾ ਵੇਰਵਾ ਅੰਕਿਤ ਹੈ।
ਡਿਪਟੀ ਕਮਿਸ਼ਨਰ ਨੇ ਇਸ ਪੁਸਤਕ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਸ ਪੁਸਤਕ ਤੋਂ ਨਵੀਂ ਪੀੜੀ ਨੂੰ ਪਿੰਡ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਮਿਲੇਗੀ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਪੁਸਤਕ ਦਾ ਵੱਧ ਤੋਂ ਵੱਧ ਲਾਭ ਜਰੂਰ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਪਿੰਡ ਦੇ ਪਤਵੰਤੇ ਵਿਅਕਤੀ  ਵੀ ਮੌਜੂਦ ਸਨ। 

Tags:

Related Posts