ਈ-ਸ਼੍ਰਮ ਪੋਰਟਲ ਤੇ ਐਕਸ-ਗ੍ਰੇਸ਼ੀਆ ਭੁਗਤਾਨ ਪ੍ਰਦਾਨ ਕਰਨ ਅਤੇ ਦਾਅਵਿਆਂ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ 31 ਮਾਰਚ 2025 ਤੱਕ ਵਧਾਇਆ ਗਿਆ- ਡਿਪਟੀ ਕਮਿਸ਼ਨਰ
ਫ਼ਰੀਦਕੋਟ 14 ਫਰਵਰੀ ( )
ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਕਿਰਤ ਤੇ ਰੁਜਗਾਰ ਮੰਤਰਾਲੇ ਦੇ ਹਵਾਲਾ ਪੱਤਰ ਅਨੁਸਾਰ ਸਮੂਹ ਜਿਲ੍ਹਾ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਸਰਕਾਰ ਦੇ ਕਿਰਤ ਤੇ ਰੁਜਗਾਰ ਮੰਤਰਾਲੇ ਵੱਲੋਂ ਰਾਸ਼ਟਰੀ ਗੈਰ-ਸੰਗਠਿਤ ਕਾਮਿਆਂ ਦੇ ਡੇਟਾਬੇਸ (ਈ-ਸ਼੍ਰਮ) ਪੋਰਟਲ 'ਤੇ ਐਕਸ-ਗ੍ਰੇਸ਼ੀਆ ਦਾਅਵੇ ਦੇ ਨਿਪਟਾਰੇ ਦੀ ਸਮਾਂ-ਸੀਮਾ ਜ਼ਿਲ੍ਹਾ ਮੈਜਿਸਟ੍ਰੇਟਾਂ ਦੁਆਰਾ ਪ੍ਰਵਾਨਿਤ ਦਾਅਵਿਆਂ ਨੂੰ ਪ੍ਰਾਪਤ ਕਰਨ ਲਈ 31 ਮਾਰਚ, 2025 ਤੱਕ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ, ਜਦਕਿ ਇਸ ਦਾਅਵਾ ਨਿਪਟਾਰੇ ਦੀ ਪ੍ਰਕਿਰਿਆ ਦੇ ਹੋਰ ਸਾਰੇ ਨਿਯਮ ਅਤੇ ਸ਼ਰਤਾਂ ਪਹਿਲਾਂ ਵਾਲੀਆਂ ਹੀ ਰਹਿਣਗੀਆਂ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਯੋਗ ਈ-ਸ਼੍ਰਮ ਹੁਣ 31 ਮਾਰਚ, 2025 ਤੱਕ ਆਪਣੇ ਦਾਅਵੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 26 ਅਗਸਤ, 2021 ਨੂੰ ਸ਼ੁਰੂ ਕੀਤਾ ਗਿਆ ਈ-ਸ਼੍ਰਮ ਪੋਰਟਲ, ਅਸੰਗਠਿਤ ਕਾਮਿਆਂ ਦਾ ਇੱਕ ਕੇਂਦਰੀਕ੍ਰਿਤ ਡੇਟਾਬੇਸ ਹੈ, ਜੋ ਉਹਨਾਂ ਨੂੰ ਇੱਕ ਵਿਲੱਖਣ 12-ਅੰਕਾਂ ਵਾਲਾ ਯੂਨੀਵਰਸਲ ਖਾਤਾ ਨੰਬਰ (ਯੂਏਐਨ) ਪ੍ਰਦਾਨ ਕਰਦਾ ਹੈ।ਉਨ੍ਹਾਂ ਦੱਸਿਆ ਕਿ ਈ-ਸ਼੍ਰਮ ਪਹਿਲ ਰਜਿਸਟਰਡ ਕਾਮਿਆਂ ਨੂੰ ਕਈ ਲਾਭ ਪ੍ਰਦਾਨ ਕਰਦੀ ਹੈ, ਜਿਸ ਵਿੱਚ ਦੁਰਘਟਨਾ ਬੀਮਾ ਕਵਰੇਜ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਧੀਨ 2 ਲੱਖ, ਅੰਸ਼ਕ ਅਪੰਗਤਾ ਸਹਾਇਤਾ ਇਕ ਲੱਖ ਅਤੇ ਮਾਸਿਕ ਵਿੱਤੀ ਸਹਾਇਤਾ 500 ਰੁਪਏ ਤੋਂ ਲੈ ਕੇ 1000 ਆਦਿ ਸ਼ਾਮਲ ਹਨ। ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਕਾਮੇ ਕੇਂਦਰ ਅਤੇ ਰਾਜ ਸਰਕਾਰਾਂ ਨਾਲ ਸਬੰਧਿਤ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਤੱਕ ਪਹੁੰਚ ਕਰ ਸਕਦੇ ਹਨ।

