ਭਾਈ ਕਨ੍ਹਈਆ ਜੀ ਦਾ ਵਾਰਸ

ਭਾਈ ਕਨ੍ਹਈਆ ਜੀ ਦਾ ਵਾਰਸ

ਪਟਿਆਲਾ ਸ਼ਹਿਰ ਦੇ ਓਹ ਇਲਾਕੇ ਜਿੱਥੇ ਹੜ੍ਹ ਆਉਣ ਕਾਰਨ ਬਿਜਲੀ ਦੀ ਸਪਲਾਈ ਬੰਦ ਹੈ। ਲੋਕ ਘਰਾਂ ਵਿੱਚ ਹਨ। ਪੀਣ ਵਾਲਾ਼ ਪਾਣੀ ਚਲੋ ਮਿਲਦਾ ਹੋਣਾ, ਪਰ ਆਮ ਵਰਤੋਂ ਲਈ ਪਾਣੀ ਦੀ ਭਾਰੀ ਕਿੱਲਤ ਹੈ। ਓਹਨਾਂ ਇਲਾਕਿਆਂ ਵਿੱਚ ਇੱਕ ਇਕੱਲਾ ਬੰਦਾ, ਟ੍ਰੈਕਟਰ ਪਿੱਛੇ ਸਿੰਗਲ ਫੇਸ ਦਾ ਜਰਨੇਟਰ ਲੱਦ, ਲੰਮੀ ਕੇਬਲ ਤਾਰ, ਪੇਚਕਸ, ਪਲਾਸ, ਟੇਪ ਰੋਲ ਆਦਿ ਲੈ […]

ਪਟਿਆਲਾ ਸ਼ਹਿਰ ਦੇ ਓਹ ਇਲਾਕੇ ਜਿੱਥੇ ਹੜ੍ਹ ਆਉਣ ਕਾਰਨ ਬਿਜਲੀ ਦੀ ਸਪਲਾਈ ਬੰਦ ਹੈ। ਲੋਕ ਘਰਾਂ ਵਿੱਚ ਹਨ। ਪੀਣ ਵਾਲਾ਼ ਪਾਣੀ ਚਲੋ ਮਿਲਦਾ ਹੋਣਾ, ਪਰ ਆਮ ਵਰਤੋਂ ਲਈ ਪਾਣੀ ਦੀ ਭਾਰੀ ਕਿੱਲਤ ਹੈ। ਓਹਨਾਂ ਇਲਾਕਿਆਂ ਵਿੱਚ ਇੱਕ ਇਕੱਲਾ ਬੰਦਾ, ਟ੍ਰੈਕਟਰ ਪਿੱਛੇ ਸਿੰਗਲ ਫੇਸ ਦਾ ਜਰਨੇਟਰ ਲੱਦ, ਲੰਮੀ ਕੇਬਲ ਤਾਰ, ਪੇਚਕਸ, ਪਲਾਸ, ਟੇਪ ਰੋਲ ਆਦਿ ਲੈ ਗਲ਼ੀਆਂ ਵਿੱਚ ਫਿਰਦੈ। ਹਰ ਘਰ ਦਾ ਬੂਹਾ ਖੜਕਾਉਂਦੈ ਤੇ ਆਖਦੈ,”ਜੇ ਥੋਡੇ ਘਰ ਸਬਮਰਸੀਬਲ ਮੋਟਰ ਲੱਗੀ ਹੈ ਤਾਂ ਮੈਂ ਜਰਨੇਟਰ ਰਾਹੀਂ ਸਪਲਾਈ ਦੇ ਕੇ, ਥੋਡੀ ਪਾਣੀ ਦੀ ਟੈਂਕੀ ਭਰ ਦਿੰਦਾ ਹਾਂ। ਫਰੀ ਸੇਵਾ ਹੈ ਜੀ।”
ਘਰ ਵਾਲ਼ਿਆਂ ਦਾ ਚਿਹਰਾ ਸ਼ੁਕਰਾਨੇ ਨਾਲ਼ ਭਰ ਜਾਂਦੈ।
“ਹੱਥ ਬੰਨ੍ਹ ਕੇ ਇਕ ਬੇਨਤੀ ਐ ਜੀ, ਮੇਰੀ ਕੋਈ ਫੋਟੋ-ਫੂਟੋ ਨਾ ਖਿੱਚਿਓ।” ਸੇਵਾ ਕਰਨ ਵਾਲ਼ੇ ਦੇ ਹੱਥ ਸੱਚੀਂਓ ਜੁੜੇ ਹੁੰਦੇ ਨੇ। ਵੇਖਣ ਵਾਲ਼ਿਆਂ ਭਾਈ ਘਨੱਈਏ ਨੂੰ ਸਿਰਫ਼ ਤਸਵੀਰਾਂ ਵਿੱਚ ਮਸ਼ਕ ਚੁੱਕੀਂ ਵੇਖਿਆ ਹੋਣਾ, ਪਰ ਅੱਜ ਓਹਨਾਂ ਦੇ ਦਰਾਂ ਅੱਗੇ ਭਾਈ ਘਨੱਈਏ ਦਾ ਇੱਕ ਵਾਰਸ ਖੜ੍ਹਾ ਹੈ ਅਤੇ ਪੰਜਾਬ ਵਿੱਚ ਅਜਿਹੇ ਹੋਰ ਵੀ ਬਹੁਤ ਨੇ….ਭਾਈ ਘਨੱਈਏ ਦੇ ਵਾਰਸ।

ਸਲਾਮ ਪੰਜਾਬ ਸਿਆਂ,
ਤੇਰੀ ਅਨਮੋਲ ਮਿੱਟੀ ਨੂੰ??

Related Posts

Latest

ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਪਰਿਵਾਰਕ ਪਾਰਟੀ ਬਣਾ ਦਿੱਤਾ, ਨਿੱਜੀ ਏਜੰਡੇ ਲਈ ਸਿੱਖ ਸੰਸਥਾਵਾਂ ਦੀ ਵਰਤੋਂ ਕੀਤੀ: ਬਲਤੇਜ ਪੰਨੂ
5 ਤਰਜੀਹਾਂ, ਇੱਕ ਮਿਸ਼ਨ: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਬਿਗ 5’ ਮੁਹਿੰਮ
ਏਸ਼ੀਅਨ ਹਾਕੀ ਫੈਡਰੇਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਪਾਨ ਵਿੱਚ ਏਸ਼ੀਆਈ ਖੇਡਾਂ ਦੇ ਹਾਕੀ ਸੈਮੀਫਾਈਨਲ ਅਤੇ ਫਾਈਨਲ ਦੇਖਣ ਦਾ ਸੱਦਾ ਦਿੱਤਾ
ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦਾਸਪੁਰ ਦੇ ਖੇਤਾਂ ਵਿੱਚ ਪਰਾਲੀ ਦੀਆਂ ਗੱਠਾਂ ਬਣਾ ਕੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ
ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 244ਵਾਂ ਦਿਨ: ਪੰਜਾਬ ਪੁਲਿਸ ਵੱਲੋਂ 559 ਥਾਵਾਂ ’ਤੇ ਛਾਪੇਮਾਰੀ; 333 ਵਿਅਕਤੀ ਕਾਬੂ