ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ’ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕੈਂਪ ਆਯੋਜਿਤ

ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ’ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕੈਂਪ ਆਯੋਜਿਤ

ਲੁਧਿਆਣਾ, 01 ਮਾਰਚ :
 

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਅੱਜ ਬਾਬਾ ਦੀਪ ਸਿੰਘ ਨਗਰ ਵਿਚ ਮੁਖ ਮੰਤਰੀ ਸਿਹਤ ਬੀਮਾ  ਯੋਜਨਾ ਕਾਰਡ ਦਾ ਕੈਂਪ ਸਰਦਾਰ ਜੀਵਨ ਸਿੰਘ ਸੰਗੋਵਾਲ ਐੱਮ ਐੱਲ ਏ ਹਲਕਾ ਗਿੱਲ ਦੀ ਰਹਿਨੁਮਾਈ ਹੇਠ ਲਗਾਇਆ ਗਿਆ ।ਇਸ ਕੈਂਪ ਦਾ ਮੁਹੱਲੇ ਦੇ ਲ਼ੋਕਾਂ ਨੇ ਪੂਰਾ ਲਾਭ ਉਠਾਇਆ ।ਇਹ ਕੈਂਪ ਗ੍ਰਾਮ ਪੰਚਾਇਤ ਅਤੇ ਯੂਥ ਕਲੱਬ ਬਾਬਾ ਦੀਪ ਸਿੰਘ ਨਗਰ ਦੇ ਸਹਿਯੋਗ ਨਾਲ ਲਗਾਇਆ ਗਿਆ ।ਇਸ ਕੈਂਪ ਮੌਕੇ ਸਰਪੰਚ ਹਰਮੇਸ਼ ਸਿੰਘ ,ਪ੍ਰਭਜੋਤ ਸਿੰਘ(ਪੰਚ), ਸੁਰਿੰਦਰ ਸ਼ਰਮਾ(ਪੰਚ), ਦਵਿੰਦਰ ਸਿੰਘ (ਪੰਚ),ਚੰਦਨ ਕੁਮਾਰ, ਸੁਖਦੀਪ ਸਿੰਘ ਅਤੇ ਯੂਥ ਕਲੱਬ ਦੇ ਪ੍ਰਧਾਨ ਹਨਦੀਪ ਸ਼ਰਮਾ ਮੌਜੂਦ ਰਹੇ ।ਕੈਂਪ ਵਿਚ ਆਏ ਲੋਕਾਂ ਨੇ ਮੁਖ ਮੰਤਰੀ ਸਰਦਾਰ ਭਗਵੰਤ ਮਾਨ ਅਤੇ ਹਲਕੇ ਦੇ ਐੱਮ ਐੱਲ ਏ ਜੀਵਨ ਸਿੰਘ ਸੰਗੋਵਾਲ ਦਾ ਵਿਸ਼ੇਸ਼  ਧੰਨਵਾਦ ਕੀਤਾ ।ਇਸ ਕੈਂਪ ਵਿਚ ਸਪੋਰਟਸ ਵਿੰਗ ਲੁਧਿਆਣਾ ਦੀ ਪ੍ਰਧਾਨ ਸੋਨੀਆ ਅਲੱਗ ਵਿਸ਼ੇਸ਼ ਤੌਰ ਤੇ ਪਹੁੰਚੇ ।