ਬੇਖੌਫ਼ ਹੋਏ ਚੋਰ ! ਇੱਕ ਪਿੰਡ 'ਚ ਦੋ ਵਾਰਦਾਤਾਂ ਨੂੰ ਦਿੱਤਾ ਅੰਜ਼ਾਮ

ਬੇਖੌਫ਼ ਹੋਏ ਚੋਰ ! ਇੱਕ ਪਿੰਡ 'ਚ ਦੋ ਵਾਰਦਾਤਾਂ ਨੂੰ ਦਿੱਤਾ ਅੰਜ਼ਾਮ

ਭੁਲੱਥ, 28 ਜੂਨ ( ਸ਼ੁਬਮ ਧਵਨ)- ਇੱਥੋ ਨਜਦੀਕ ਪਿੰਡ ਭਗਵਾਨਪੁਰ ਵਿਖੇ ਬੀਤੀ ਰਾਤ ਇਕ ਚੋਰ ਵੱਲੋਂ ਦੋ ਚੋਰੀ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਬਾਰੇ ਜਾਣਕਾਰੀ ਦਿੰਦੇ ਪਿੰਡ ਭਗਵਾਨਪੁਰ ਨਿਵਾਸੀ ਚੰਨਵੀਰ ਸਿੰਘ ਪੁੱਤਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਕਾਰ ਗਲੀ ਵਿਚ ਗੁਆਂਢੀ ਦੇ ਘਰ ਬਾਹਰ ਖੜੀ ਕੀਤੀ ਸੀ ਤਾਂ ਦੇਰ ਰਾਤ ਸਮਾਂ ਕਰੀਬ 2:30 ਵਜੇ ਇਕ ਨੋਜਵਾਨ ਗਲੀ ਵਿਚ ਆਇਆ ਤਾਂ ਉਸਦੇ ਹੱਥ ਵਿਚ ਤੇਜਧਾਰ ਹਥਿਆਰ ਸੀ, ਉਸਨੇ ਕਾਰ ਵਿਚ ਪਏ ਪਰਸ ਨੂੰ ਨਿਸ਼ਾਨਾ ਬਣਾਉਣ ਲਈ ਪਹਿਲਾਂ ਗੇਟ ਤੇ ਲੱਗੇ ਕੈਮਰੇ ਤੇ ਆਪਦੇ ਹਥਿਆਰ ਨਾਲ ਵਾਰ ਕਰਕੇ ਕੈਮਰਾ ਹੇਠਾ ਸੁੱਟਿਆ ਤੇ ਫਿਰ ਕਾਰ ਦੀ ਸ਼ੀਸਾ ਤੋੜ ਕੇ ਵਿਚ ਪਿਆ ਪਰਸ ਕੱਢਕੇ ਲੈ ਗਿਆ, ਜਿਸ ਵਿਚ ਕਰੀਬ 7 ਹਜਾਰ ਰੁਪਏ ਤੇ ਕੁੱਝ ਦਸਤਾਵੇਜ ਮੋਜੂਦ ਸਨ।

ਉਸਨੇ ਦੱਸਿਆ ਕਿ ਕਾਰ ਦਾ ਸ਼ੀਸ਼ਾ ਟੁੱਟਾ ਜਦੋਂ ਸਵੇਰੇ ਦੇਖਿਆ ਤਾਂ ਇਸ ਬਾਰੇ ਜਾਨਣ ਲਈ ਸਾਹਮਣੇ ਲੱਗਾ ਸੀ.ਸੀ.ਟੀ.ਵੀ. ਕੈਮਰੇ ਤੋੰ ਸਾਰੀ ਵਾਰਦਾਤ ਦਾ ਪਤਾ ਲੱਗੀ। ਇਸ ਤੋਂ ਇਲਾਵਾ ਦੂਜੇ ਵਾਰਦਾਤ ਬਾਰੇ ਪਿੰਡ ਦੇ ਰਹਿਣ ਵਾਲੇ ਚੈਂਚਲ ਸਿੰਘ ਪੁੱਤਰ ਨਰੰਜਣ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੇ ਵਿਹੜੇ ਵਿਚ ਇਕੱਲਾ ਸੁੱਤਾ ਸੀ ਤੇ ਘਰ ਦੀ ਉਸਾਰੀ ਚੱਲਦੀ ਹੋਣ ਕਰਕੇ ਦਰਵਾਜਾ ਖੁੱਲਾ ਸੀ।

WhatsApp Image 2025-06-28 at 1.42.37 PM

ਸਵੇਰੇ ਜਦੋਂ ਉੱਠ ਕੇ ਦੇਖਿਆ ਕਿ ਜੋ ਉਸਨੇ ਕੁੜਤਾ ਪਹਿਨਿਆ ਸੀ ਉਸਦੀ ਦੀ ਜੇਬ ਵਿਚ ਪਰਸ ਗਾਇਬ ਸੀ ਤੇ ਕੁੜਤੇ ਦੀ ਜੇਬ ਵੀ ਕਿਸੇ ਬਲੇਟ ਜਾਂ ਤਿੱਖੀ ਛੁਰੀ ਨਾਲ ਪਾੜੀ ਹੋਈ ਸੀ। ਜਦੋਂ ਘਰ ਦੇ ਬਾਹਰ ਸੀ.ਸੀ.ਟੀ.ਵੀ. ਕੈਮਰਾ ਦੇਖਿਆ ਤਾਂ ਦੇਰ ਰਾਤ ਇਕ ਨੋਜਵਾਨ ਘਰ ਦੇ ਅੰਦਰ ਦਾਖਲ ਹੋਇਆ ਅਤੇ ਉਸ ਵੱਲੋਂ ਜੇਬ ਫਾੜਕੇ ਪਰਸ ਲੁੱਟਿਆ, ਜਿਸ ਵਿਚ ਕਰੀਬ 15 ਹਜਾਰ ਰੁਪਏ ਨਗਦੀ ਅਤੇ ਮੰਡੀ ਦਾ ਹਿਸਾਬ ਸੀ। ਚੰਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਪੁਲਿਸ ਤੋੰ ਚੋਰ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਜਾਂਦੀ ਹੈ।

Read Also : ਜੇਲ੍ਹਾਂ 'ਚ ਭ੍ਰਿਸ਼ਟਾਚਾਰ ਵਿਰੁੱਧ ਮਾਨ ਸਰਕਾਰ ਦਾ ਵੱਡਾ ਐਕਸ਼ਨ

Advertisement

Latest

ਹਰਜੋਤ ਸਿੰਘ ਬੈਂਸ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
‘ਯੁੱਧ ਨਸਿ਼ਆਂ ਵਿਰੁੱਧ’: 221ਵੇਂ ਦਿਨ, ਪੰਜਾਬ ਪੁਲਿਸ ਨੇ 5.6 ਕਿਲੋਗ੍ਰਾਮ ਹੈਰੋਇਨ, 29 ਲੱਖ ਰੁਪਏ ਦੀ ਡਰੱਗ ਮਨੀ ਸਮੇਤ 89 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ ਨੂੰ ਦੇਸ਼ ਦਾ ਪਹਿਲਾ ਬਿਜਲੀ ਕੱਟ-ਮੁਕਤ ਸੂਬਾ ਬਣਾਉਣ ਲਈ ‘ਰੌਸ਼ਨ ਪੰਜਾਬ’ ਪ੍ਰਾਜੈਕਟ ਦੀ ਸ਼ੁਰੂਆਤ
ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਦੀ ਸਾਖ ਨੂੰ ਢਾਹ ਲਾਉਣ ਵਾਲੀ ਗੈਰ-ਕਾਨੂੰਨੀ ਅਤੇ ਇਤਰਾਜ਼ਯੋਗ ਸਮੱਗਰੀ ਸਬੰਧੀ ਪ੍ਰਾਪਤ ਸ਼ਿਕਾਇਤਾਂ ਉਪਰੰਤ ਪੰਜਾਬ ਵਿੱਚ ਕਈ ਐਫਆਈਆਰਜ਼ ਦਰਜ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ `ਤੇ ਦੁੱਖ ਦਾ ਪ੍ਰਗਟਾਵਾ