ਆਰ ਕੇ ਵੀ ਵਾਈ ਸਕੀਮ ਤਹਿਤ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਈਂ ਪੂਈਂ ਵਿਖੇ ਟਰੇਨਿੰਗ ਕੈਂਪ ਲਗਾਇਆ - ਡਾ: ਭੁਪਿੰਦਰ ਸਿੰਘ

ਆਰ ਕੇ ਵੀ ਵਾਈ ਸਕੀਮ ਤਹਿਤ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਈਂ ਪੂਈਂ ਵਿਖੇ ਟਰੇਨਿੰਗ ਕੈਂਪ ਲਗਾਇਆ - ਡਾ: ਭੁਪਿੰਦਰ ਸਿੰਘ

ਤਰਨ ਤਾਰਨ 02 ਫਰਵਰੀ (          ) - ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਪੰਜਾਬ ਦੇ 326 ਸਕੂਲਾਂ ਨੂੰ ਪੀਐਮ ਸ੍ਰੀ ਯੋਜਨਾ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਨਾ ਸਕੂਲਾਂ ਵਿੱਚ ਮਿੱਟੀ ਪਰਖ ਦੀਆਂ ਛੋਟੀਆਂ ਪ੍ਰਯੋਗਸ਼ਾਲਾਵਾਂ ਬਣਾਈਆਂ ਜਾਣਗੀਆਂ ਅਤੇ ਇਹਨਾਂ ਪ੍ਰਯੋਗਸ਼ਾਲਾ ਵਿੱਚ ਕਿਸਾਨਾਂ ਦੀ ਮਿੱਟੀ ਪਰਖ ਕਰਕੇ ਉਹਨਾਂ ਨੂੰ ਮਿੱਟੀ ਸਿਹਤ ਕਾਰਡ ਜਾਰੀ ਕੀਤੇ ਜਾਣਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ: ਯਾਦਵਿੰਦਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫਸਰ ਡਾਕਟਰ ਤੇਜਬੀਰ ਸਿੰਘ ਭੰਗੂ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫਸਰ ਡਾਕਟਰ ਭੁਪਿੰਦਰ ਸਿੰਘ ਜੀ ਦੀ ਅਗਵਾਈ ਹੇਠ ਇਹ ਜਾਗਰੂਕਤਾ ਅਭਿਆਨ ਪੀਐਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਵੇਈਂ ਪੂਈਂ  ਵਿਖੇ ਕਰਵਾਇਆ ਗਿਆ । ਇਸ ਅਭਿਆਨ ਵਿੱਚ ਡਾਕਟਰ ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਵੀ ਸ਼ਾਮਿਲ ਹੋਏ । ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਡਾ.ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮਿੱਟੀ ਸਿਹਤ ਕਾਰਡ ਯੋਜਨਾ, ਸਾਲ ਫਰਵਰੀ 2015 'ਚ ਭਾਰਤ ਸਰਕਾਰ ਵੱਲੋਂ ਲਿਆਂਦੀ ਗਈ ਯੋਜਨਾ ਹੈ ਇਸ ਯੋਜਨਾ ਤਹਿਤ ਸਰਕਾਰ ਦੀ ਕਿਸਾਨਾਂ ਲਈ ਇੱਕ ਸੋਇਲ ਕਾਰਡ ਜਾਰੀ ਕਰਨ ਦੀ ਯੋਜਨਾ ਹੈ, ਜਿਸ ਨਾਲ ਕਿਸਾਨ ਨੂੰ ਮਿੱਟੀ ਦੀ ਗੁਣਵੱਤਾ ਦਾ ਅਧਿਐਨ ਕਰਕੇ ਇੱਕ ਚੰਗੀ ਫਸਲ ਪ੍ਰਾਪਤ ਕਰਨ 'ਚ ਮੱਦਦ ਮਿਲ ਸਕੇ ਫਸਲ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਮਿੱਟੀ, ਜੇਕਰ ਮਿੱਟੀ ਦੀ ਕੁਆਲਿਟੀ ਹੀ ਸਹੀ ਨਹੀਂ ਹੋਵੇਗੀ ਤਾਂ ਫਸਲ ਵੀ ਸਹੀ ਤਰ੍ਹਾਂ ਨਾਲ ਨਹੀਂ ਹੋਵੇਗੀ ਇਸ ਲਈ ਭਾਰਤ ਸਰਕਾਰ ਨੇ ਕਿਸਾਨਾਂ ਲਈ ਇਹ ਕਾਰਡ ਜਾਰੀ ਕੀਤਾ ਹੈ ਇਸ ਯੋਜਨਾ ਅਨੁਸਾਰ ਸਰਕਾਰ ਦਾ ਪੂਰੇ ਭਾਰਤ 'ਚ ਲਗਭਗ 14 ਕਰੋੜ ਕਿਸਾਨਾਂ ਨੂੰ ਇਹ ਕਾਰਡ ਜਾਰੀ ਕਰਨ ਦਾ ਟੀਚਾ ਹੈ
ਇਸ ਕਾਰਡ 'ਚ ਇੱਕ ਰਿਪੋਰਟ ਛਪੇਗੀ, ਜੋ ਕਿ ਕਿਸਾਨਾਂ ਨੂੰ ਆਪਣੇ ਖੇਤ ਜਾਂ ਜ਼ਮੀਨ ਲਈ ਤਿੰਨ ਸਾਲ 'ਚ ਇੱਕ ਵਾਰ ਦਿੱਤੀ ਜਾਵੇਗੀ ਸੋਇਲ ਹੈਲਥ ਕਾਰਡ ਯੋਜਨਾ ਕਿਸਾਨਾਂ ਲਈ ਬਹੁਤ ਹੀ ਫਾਇਦੇਮੰਦ ਹੈ ਭਾਰਤ 'ਚ ਅਜਿਹੇ ਬਹੁਤ ਸਾਰੇ ਅਨਪੜ੍ਹ ਕਿਸਾਨ ਹਨ, ਜੋ ਇਹ ਨਹੀਂ ਜਾਣਦੇ ਕਿ ਜ਼ਿਆਦਾਤਰ ਉੱਪਜ ਪ੍ਰਾਪਤ ਕਰਨ ਲਈ ਕਿਸ ਤਰ੍ਹਾਂ ਦੀਆਂ ਫਸਲਾਂ ਨੂੰ ਵਿਕਸਤ ਕਰਨਾ ਚਾਹੀਦਾ ਹੈ ਮੁੱਖ ਤੌਰ 'ਤੇ ਉਹ ਮਿੱਟੀ ਦੇ ਗੁਣ ਅਤੇ ਉਸ ਦੇ ਪ੍ਰਕਾਰ ਨਹੀਂ ਜਾਣਦੇ ਹਨ ਉਹ ਆਪਣੇ ਅਨੁਭਵ ਨਾਲ ਫਸਲਾਂ ਦਾ ਵਧਣਾ ਅਤੇ ਫਸਲਾਂ ਦਾ ਅਸਫ਼ਲ ਹੋਣਾ ਜਾਣ ਸਕਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਮਿੱਟੀ ਦੀ ਹਾਲਤ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਇਸ ਦੇ ਲਈ ਭਾਰਤ ਸਰਕਾਰ ਨੇ ਪੀਐਮ ਸ਼੍ਰੀ ਸਕੂਲਾਂ ਵਿੱਚ ਮਿੱਟੀ ਪਰਖ ਦੀਆਂ ਛੋਟੀਆਂ ਪ੍ਰਯੋਗਸ਼ਾਲਾਵਾਂ ਖੋਲਣ ਦਾ ਉਪਰਾਲਾ ਕੀਤਾ ਹੈ ਜਿੰਨਾ ਪ੍ਰਯੋਗਸ਼ਾਲਾਵਾਂ ਵਿੱਚ ਕਿਸਾਨ ਆਪਣੇ ਖੇਤਾਂ ਦੀ ਮਿੱਟੀ ਪਰਖ ਕਰਾ ਕੇ ਉਸ ਅਨੁਸਾਰ ਖਾਦਾਂ ਦੀ ਵਰਤੋਂ ਕਰਕੇ ਬੇਲੋੜੀਆਂ ਖਾਦਾਂ ਤੋਂ ਬਚ ਸਕਦੇ ਹਨ ।

 ਕਿਸਾਨਾਂ ਨੂੰ ਇੱਕ ਸੋਇਲ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ ਸਕੂਲਾਂ ਵਿੱਚ ਪ੍ਰਯੋਗਸ਼ਾਲਾਵਾਂ ਸ਼ੁਰੂ ਕਰਨ ਦੇ ਨਾਲ ਬੱਚਿਆਂ ਵਿੱਚ ਪ੍ਰਯੋਗਿਕ ਤਜਰਬੇ ਕਰਨ ਦੀ ਰੁਚੀ ਵਧੇਗੀ ਅਤੇ ਉਹ ਆਪਣੇ ਪਿੰਡ ਦੇ ਕਿਸਾਨਾਂ ਨੂੰ ਮਿੱਟੀ ਦੇ ਪ੍ਰਤੀ ਜਾਗਰੂਕ ਕਰ ਸਕਣਗੇ। ਬੱਚਿਆਂ ਵਿੱਚ ਮਿੱਟੀ ਦੀ ਤੰਦਰੁਸਤੀ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਟਿਕਾਊ ਵਿਕਾਸ ਵਿੱਚ ਰੁਚੀ ਵਧੇਗੀ। ਸਟੇਜ ਸਕੱਤਰ ਮੈਡਮ ਮਨਦੀਪ ਕੌਰ ਸਾਇੰਸ ਮਿਸਟਰਸ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਅਤੇ ਕੇਂਦਰ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ। ਸ਼੍ਰੀਮਤੀ ਪਵਨਜੀਤ ਕੌਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਕਿਸਾਨੀ ਕਰਨ ਵਾਲੇ ਪਰਿਵਾਰਾਂ ਨੂੰ ਮਿੱਟੀ ਪਰਖ ਮੁਹਿੰਮ ਸਬੰਧੀ ਜਾਗਰੂਕ ਕਰਨ ਤਾਂ ਕਿ ਕਿਸਾਨ ਖੁਸ਼ਹਾਲ ਹੋ ਸਕੇ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖੀ ਜਾ ਸਕੇ। ਮੈਡਮ ਕਮਲਜੋਤ ਕੌਰ  ਸਾਇੰਸ ਮਿਸਟਰਸ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਸ੍ਰੀ ਤੇਜਿੰਦਰ ਸਿੰਘ ਜੀ ਪ੍ਰਿੰਸੀਪਲ ਸ੍ਰੀ ਮਤੀ ਪਵਨਜੀਤ ਕੌਰ,ਸ੍ਰੀ ਮਤੀ ਮਨਦੀਪ ਕੌਰ,ਸ੍ਰੀਮਤੀ ਅਮਨਦੀਪ ਕੌਰ,ਸ੍ਰੀਮਤੀ ਜਸਵਿੰਦਰ ਕੌਰ,ਸ੍ਰੀਮਤੀ ਅਰਸ਼ਪ੍ਰੀਤ ਕੌਰ,ਸ੍ਰੀਮਤੀ ਰਾਜਬੀਰ ਕੌਰ, ਸ੍ਰੀਮਤੀ ਰੇਸ਼ਮ ਜੀਤ ਕੌਰ, ਸ੍ਰੀਮਤੀ ਰਾਣੀ,ਮਿਸ ਸੁਖਦੀਪ ਕੌਰ,ਮਿਸ ਰੁਪਿੰਦਰ ਕੌਰ, ਸ੍ਰੀਮਤੀ ਕਮਲਜੋਤ ਕੌਰ ਸ੍ਰ. ਗੁਰਦੇਵ ਸਿੰਘ,ਸ੍ਰੀਮਤੀ ਰਮਨਦੀਪ ਕੌਰ ਸ੍ਰ.ਬਲਜਿੰਦਰ ਸਿੰਘ, ਸ੍ਰੀ ਮਤੀ ਕੁਲਦੀਪ ਕੌਰ, ਸ੍ਰੀਮਤੀ ਅਮਨਦੀਪ ਕੌਰ ਅਤੇ ਸਮੂਹ ਸਟਾਫ ਹਾਜ਼ਰ ਸਨ ।

---------------