ਅੱਜ 23 ਦਿਨਾਂ ਬਾਅਦ ਵੀ ਅਗਨੀਵੀਰ ਅਕਾਸ਼ਦੀਪ ਦੀਆ ਅਸਥੀਆਂ ਪਰਿਵਾਰ ਰੱਖੀ ਬੈਠਾ ਘਰ

- ਸਾਨੂੰ ਪੈਸਾ ਨਹੀਂ ਬਣਦਾ ਮਾਣ ਮਿਲੇ,ਅਕਾਸ਼ਦੀਪ ਨੂੰ ਮਿਲੇ ਸ਼ਹੀਦ ਦਾ ਦਰਜ਼ਾ-ਪਰਿਵਾਰ

ਅੱਜ 23 ਦਿਨਾਂ ਬਾਅਦ ਵੀ ਅਗਨੀਵੀਰ ਅਕਾਸ਼ਦੀਪ ਦੀਆ ਅਸਥੀਆਂ ਪਰਿਵਾਰ ਰੱਖੀ ਬੈਠਾ ਘਰ

15 ਮਈ ਨੂੰ ਇੱਕ ਦੁੱਖ ਭਰੀ ਖਬਰ ਪਰਿਵਾਰ ਨੂੰ ਮਿਲੀ ਜਿਨ੍ਹਾਂ ਦਾ 20 ਸਾਲ ਦਾ ਜਵਾਨ ਪੁੱਤ ਜੋ ਭਾਰਤੀ ਸੈਨਾ 'ਚ ਅਗਨੀਵੀਰ ਦੇ ਤੋਰ ਤੇ ਭਰਤੀ ਹੋਇਆ ਸੀ ਦੀ ਸ਼੍ਰੀ ਨਗਰ ਬਾਰਡਰ ਤੇ ਗੋਲੀ ਲੱਗਣ ਨਾਲ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।ਉਸਦੀ ਅੰਤਿਮ ਯਾਤਰਾ ਮੌਕੇ ਕਈ ਰਾਜਨੀਤਿਕ ਆਗੂ ਅਤੇ ਹੋਰ ਜਥੇਬੰਦੀਆਂ ਦੇ ਆਗੂ ਆਏ ਜਿਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਨਾਲ ਹੀ ਵਿਸ਼ਵਾਸ਼ ਦਿਵਾਇਆ ਕਿ ਅਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਿਲਾਉਣ ਲਈ ਅਤੇ ਉਸਦਾ ਬਣਦਾ ਸਨਮਾਨ ਦਿਵਾਉਣ ਲਈ ਲੜਾਈ ਲੜਨਗੇ ਪਰ ਉਸਤੋਂ ਬਾਅਦ ਕਿਸੇ ਨੇ ਵੀ ਪਰਿਵਾਰ ਦੀ ਸਾਰ ਨਹੀਂ ਲਈ

ਇਥੋਂ ਤੱਕ ਕੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਨੁਮਾਇੰਦੇ ਵੀ ਪੁਜੇ ਜਿਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਐਲਾਨ ਜਿਸ ਚ ਮ੍ਰਿਤਕ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਪਰਿਵਾਰ ਦੇ ਇੱਕ ਮੇੱਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਨੂੰ ਜਲਦ ਪੁਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ 23 ਦਿਨ ਬੀਤਣ ਤੇ ਵੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸਨੂੰ ਲੈਕੇ ਪਰਿਵਾਰ ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਇਸ ਵਤੀਰੇ ਤੋ ਦੁਖੀ ਹੋਏ ਪਰਿਵਾਰ ਨੇ ਫੈਸਲਾ ਲਿਆ ਕੇ ਜਦ ਤੱਕ ਅਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਅਤੇ ਉਸਦਾ ਬਣਦਾ ਸਨਮਾਨ ਨਹੀਂ ਮਿਲਦਾ ਤੱਦ ਤੱਕ ਅਕਾਸ਼ਦੀਪ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕਰਨਗੇ ਜਿਸ ਦੇ ਚੱਲਦੇ ਅੱਜ ਅਕਾਸ਼ਦੀਪ ਦੀ ਮੌਤ ਦੇ 23 ਦਿਨਾਂ ਬਾਅਦ ਵੀ ਉਸਦੀਆਂ ਅਸਥੀਆਂ ਨੂੰ ਆਪਣੇ ਘਰ ਚ ਰੱਖਿਆ ਹੋਇਆ ਹੈ। ਅਕਾਸ਼ਦੀਪ ਦੇ ਮਾਤਾ ਪਿਤਾ ਨੇ ਕਿਹਾ ਕਿ ਸ਼ਰਾਬ ਨਾਲ ਮਰਨ ਵਾਲਿਆਂ ਨੂੰ ਮਿੰਟਾਂ ਚ ਸਰਕਾਰ ਨੇ ਮੁਆਵਜ਼ੇ ਦੀ ਰਾਸ਼ੀ ਦਾ ਐਲਾਨ ਕਰ ਦਿੱਤਾ ਪਰ ਉਨ੍ਹਾਂ ਦਾ ਜਵਾਨ ਪੁੱਤ ਮਹਿਜ਼ 20 ਸਾਲ ਦੀ ਉਮਰ ਚ ਸ਼ਹੀਦੀ ਜਾਮ ਪੀ ਗਿਆ ਪਰ ਮੁਖਮੰਤਰੀ ਭਗਵੰਤ ਮਾਨ ਦੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿਕਲਿਆ ।

download (3)

Read Also ; ਪੰਜਾਬ ਸਰਕਾਰ ਦਾ ਲੋਕਾਂ ਨੂੰ ਵੱਡਾ ਤੋਹਫ਼ਾ ! 4727 ਪਰਿਵਾਰਾਂ ਦਾ ਕਰਜ਼ਾ ਮੁਆਫ਼

ਉਨ੍ਹਾਂ ਕਿਹਾ ਕਿ ਸਾਨੂੰ ਪੈਸਿਆਂ ਦੀ ਲੋੜ ਨਹੀਂ ਬਸ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡੇ ਪੁੱਤ ਨੂੰ ਸ਼ਹੀਦ ਦਾ ਦਰਜਾ ਮਿਲੇ ਅਤੇ ਬਣਦਾ ਮਾਣ ਸਨਮਾਨ ਮਿਲੇ।ਉਨ੍ਹਾਂ ਅਗਨੀਵੀਰ ਯੋਜਨਾ ਦਾ ਵਿਰੋਧ ਕਰਦੇ ਕਿਹਾ ਕਿ ਅਗਨੀਵੀਰ ਯੋਜਨਾ ਨੌਜਵਾਨੀ ਨਾਲ ਖਿਲਵਾੜ ਹੈ ਜਿਸਨੂੰ ਬੰਦ ਕਰ ਫੌਜ਼ ਚ ਰੈਗੂਲਰ ਭਰਤੀ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਸਾਡਾ ਛੋਟਾ ਪੁੱਤ ਵੀ ਅਗਨੀਵੀਰ ਲਈ ਤਿਆਰੀ ਕਰ ਰਿਹਾ ਸੀ ਪਰ ਸਰਕਾਰ ਦੀ ਅਗਨੀਵੀਰਾਂ ਪ੍ਰਤੀ ਬੇਰੁਖੀ ਦੇਖ ਉਸਦਾ ਮਨ ਬਦਲ ਗਿਆ ਅਤੇ ਉਸਦੇ 25 ਸਾਥੀ ਵੀ ਅੱਜ ਅਗਨੀਵੀਰ ਦੇ ਤੋਰ ਤੇ ਭਰਤੀ ਹੋਣ ਤੋ ਗੁਰੇਜ਼ ਕਰਨ ਲੱਗੇ ਹਨ।