ਟਿਵਾਣਾ ਚੌਂਕ ਤੋਂ ਸੋਮਵਾਰ ਦੀ ਮੰਡੀ ਤੱਕ ਮਾਡਲ ਟਾਊਨ ਡਰੇਨ 'ਤੇ ਚੱਲਣਗੇ ਦੋ-ਪਹੀਆਂ ਤੇ ਹਲਕੇ ਵਾਹਨ; ਟਰੈਫ਼ਿਕ ਸਮੱਸਿਆ ਤੋਂ ਮਿਲੇਗੀ ਨਿਜਾਤ : ਡਾ. ਬਲਬੀਰ ਸਿੰਘ

ਟਿਵਾਣਾ ਚੌਂਕ ਤੋਂ ਸੋਮਵਾਰ ਦੀ ਮੰਡੀ ਤੱਕ ਮਾਡਲ ਟਾਊਨ ਡਰੇਨ 'ਤੇ ਚੱਲਣਗੇ ਦੋ-ਪਹੀਆਂ ਤੇ ਹਲਕੇ ਵਾਹਨ; ਟਰੈਫ਼ਿਕ ਸਮੱਸਿਆ ਤੋਂ ਮਿਲੇਗੀ ਨਿਜਾਤ : ਡਾ. ਬਲਬੀਰ ਸਿੰਘ

ਪਟਿਆਲਾ, 7 ਜੁਲਾਈ:

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਬਲਬੀਰ ਸਿੰਘ ਨੇ ਅੱਜ ਮਾਡਲ ਟਾਊਨ ਡਰੇਨ ਦਾ ਦੌਰਾ ਕਰਕੇ ਇਸ ਖੇਤਰ ਦੀ ਟਰੈਫ਼ਿਕ ਦੀ ਸਮੱਸਿਆ ਹੱਲ ਕਰਨ ਲਈ ਭਾਦਸੋਂ ਰੋਡ ਟਿਵਾਣਾ ਚੌਂਕ ਤੋਂ ਦੀਪ ਤੇ ਵਿਕਾਸ ਨਗਰ ਸੋਮਵਾਰ ਦੀ ਮੰਡੀ ਤੱਕ ਡਰੇਨ 'ਤੇ ਦੋ ਪਹੀਆਂ ਤੇ ਹਲਕੇ ਵਾਹਨ ਚਲਾਉਣ ਲਈ ਸਬੰਧਤ ਵਿਭਾਗਾਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਇਸ ਤੋਂ ਇਲਾਵਾ ਉਨ੍ਹਾਂ ਡਰੇਨ 'ਤੇ ਬਣੀਆਂ ਬਰਸਾਤੀ ਪਾਣੀ ਦੀਆਂ ਹੋਦੀਆਂ ਦੀ ਸਫ਼ਾਈ ਤੇ ਸੁਰੱਖਿਆ ਲਈ ਹੋਦੀਆਂ ਦੇ ਆਲੇ-ਦੁਆਲੇ ਗਰਿੱਲ ਲਗਾਉਣ ਦੀ ਹਦਾਇਤ ਕੀਤੀ ਉਨ੍ਹਾਂ ਡੇਅਰੀ ਮਾਲਕਾਂ ਨੂੰ ਮਾਡਲ ਟਾਊਨ ਡਰੇਨ ਵਿੱਚ ਗੋਹਾ-ਕੂੜਾ ਨਾ ਪਾਉਣ ਦੀ ਅਪੀਲ ਕੀਤੀ ਇਸ ਮੌਕੇ .ਡੀ.ਸੀਨਵਰੀਤ ਕੌਰ ਸੇਖੋਂ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ

ਡਾਬਲਬੀਰ ਸਿੰਘ ਨੇ ਕਿਹਾ ਕਿ ਲਗਭਗ ਦੋ ਸਾਲ ਪਹਿਲਾ 25.60 ਕਰੋੜ ਰੁਪਏ ਦੀ ਲਾਗਤ ਨਾਲ ਮਾਡਲ ਟਾਊਨ ਡਰੇਨ ਨੂੰ ਕਵਰ ਕੀਤਾ ਗਿਆ ਸੀਜਿਸ ਨਾਲ ਇਸ ਖੇਤਰ ਦੀ ਨੁਹਾਰ ਬਦਲ ਗਈ ਹੈ ਉਨ੍ਹਾਂ ਕਿਹਾ ਕਿ ਭਾਦਸੋਂ ਰੋਡ ਦੇ ਦਰਜਨਾਂ  ਕਲੋਨੀਆਂ ਸਮੇਤ ਸਿਊਣਾ ਤੇ ਹੋਰ ਪਿੰਡਾਂ ਨੂੰ ਰਸਤਾ ਜਾਣ ਕਰਕੇ ਟਿਵਾਣਾ ਚੌਂਕ 'ਤੇ ਸਵੇਰ ਤੇ ਸ਼ਾਮ ਸਮੇਂ ਟਰੈਫ਼ਿਕ ਦੀ ਵੱਡੀ ਸਮੱਸਿਆ ਰਹਿੰਦੀ ਹੈ ਜਿਸ ਨੂੰ ਹੱਲ ਕਰਨ ਲਈ ਟਿਵਾਣਾ ਚੌਂਕ ਤੋਂ ਸੋਮਵਾਰ ਦੀ ਮੰਡੀ ਤੱਕ ਡਰੇਨ 'ਤੇ ਦੋ ਪਹੀਆਂ ਤੇ ਹਲਕੇ ਵਾਹਨ ਚਲਾਏ ਜਾਣ 'ਤੇ ਕੰਮ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਮਾਡਲ ਟਾਊਨ ਡਰੇਨ ਦਾ ਮੁੱਖ ਕੰਮ ਬਰਸਾਤੀ ਪਾਣੀ ਦੀ ਨਿਕਾਸੀ ਦਾ ਹੈ ਪਰ ਕੁਝ ਡੇਅਰੀ ਮਾਲਕਾਂ ਵੱਲੋਂ ਇਸ ਵਿੱਚ ਗੋਹਾ-ਕੂੜਾ ਪਾਇਆ ਜਾ ਰਿਹਾ ਹੈ ਜੋ ਕਿ ਡਰੇਨ ਨੂੰ ਚੋਕ ਕਰ ਦੇਵੇਗਾ ਤੇ ਕਰੋੜਾਂ ਰੁਪਏ ਨਾਲ ਕਵਰ ਕੀਤੀ ਡਰੇਨ ਨੂੰ ਦੁਬਾਰਾ ਪੁੱਟ ਕੇ ਸਾਫ਼ ਕਰਨਾ ਬਹੁਤ ਮੁਸ਼ਕਲ ਹੈਇਸ ਲਈ ਡੇਅਰੀ ਮਾਲਕ ਗੋਹਾ-ਕੂੜਾ ਡਰੇਨ ਵਿੱਚ ਨਾ ਪਾਉਣ

ਸਿਹਤ ਮੰਤਰੀ ਨੇ ਕਿਹਾ ਕਿ ਇਸ ਡਰੇਨ ਦੇ ਆਲੇ ਦੁਆਲੇ ਪਟਿਆਲਾ ਸ਼ਹਿਰ ਅਧੀਨ ਆਉਂਦੇ ਹਸਨਪੁਰਸਿਉਣਾਝਿਲਰਣਜੀਤ ਨਗਰਵਿਕਾਸ ਨਗਰਦੀਪ ਨਗਰਆਨੰਦ ਨਗਰਏਕਤਾ ਵਿਹਾਰਪ੍ਰੇਮ ਨਗਰਅਬਲੋਵਾਲਆਦਰਸ਼ ਕਾਲੋਨੀਸਰਾਭਾ ਨਗਰਬਾਬੂ ਸਿੰਘ ਕਾਲੌਨੀ ਆਦਿ ਸਾਹਿਰੀ ਕਾਲੋਨੀਆਂ ਵਸਦੀਆਂ ਹਨਇੱਥੋਂ ਦੇ ਵਸਨੀਕਾਂ ਨੂੰ ਇਸ ਡਰੇਨ ਦੇ ਵਿਕਸਤ ਹੋਣ ਨਾਲ ਵੱਡਾ ਲਾਭ ਮਿਲਿਆ ਹੈ