ਹੁਣ 80 ਲੱਖ ਦੀ ਲਾਗਤ ਨਾਲ ਸ਼ਹਿਰ ਦਾ ਦੂਜਾ ਕੂੜਾ ਡੰਪ ਵੀ ਹੋਵੇਗਾ ਖਤਮ: ਮੀਤ ਹੇਅਰ
ਬਰਨਾਲਾ, 13 ਮਈ
ਬਰਨਾਲਾ ਸ਼ਹਿਰ ਦੇ ਸੁੰਦਰੀਕਰਨ ਕਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ, ਜਿਸ ਤਹਿਤ ਸ਼ਹਿਰ ਦੇ ਦਹਾਕਿਆਂ ਪੁਰਾਣੇ 2 ਵੱਡੇ ਕੂੜਾ ਡੰਪਾਂ ਨੂੰ ਕਰੀਬ 2 ਕਰੋੜ ਦੀ ਲਾਗਤ ਨਾਲ ਖਤਮ ਕੀਤਾ ਜਾ ਰਿਹਾ ਹੈ।
ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਮੋਗਾ ਰੋਡ ਫਲਾਈਓਵਰ ਨੇੜਲੇ ਦਹਾਕਿਆਂ ਪੁਰਾਣੇ ਮੁੱਖ ਕੂੜਾ ਡੰਪ ਨੂੰ ਖਤਮ ਕਰਨ ਲਈ 79.75 ਲੱਖ ਰੁਪਏ ਦੀ ਲਾਗਤ ਵਾਲੇ ਬਾਇਓ ਰੈਮੀਡੀਏਸ਼ਨ ਪ੍ਰੋਜੈਕਟ ਦੇ ਉਦਘਾਟਨ ਮੌਕੇ ਕੀਤਾ।
ਸ. ਮੀਤ ਹੇਅਰ ਨੇ ਕਿਹਾ ਕਿ ਸ਼ਹਿਰ ਦਾ ਕਈ ਦਹਾਕਿਆਂ ਦਾ ਕੂੜਾ ਇਸ ਡੰਪਿੰਗ ਸਾਈਟ 'ਤੇ ਲਿਆਂਦਾ ਜਾਂਦਾ ਸੀ ਤੇ ਹੁਣ ਇਸ 20000 ਮੀਟ੍ਰਿਕ ਵਿੱਚ ਟਨ ਕੂੜੇ ਦੇ ਢੇਰ ਨੂੰ ਬਾਇਓ ਰੈਮੀਡੀਏਸ਼ਨ ਪ੍ਰੋਜੈਕਟ ਨਾਲ ਖਤਮ ਕੀਤਾ ਜਾਵੇਗਾ। ਇਸ ਤਹਿਤ ਠੋਸ ਕੂੜੇ ਨੂੰ ਫੈਕਟਰੀਆਂ ਵਿੱਚ ਬਾਲਣ ਲਈ ਵਰਤਿਆ ਜਾਵੇਗਾ ਅਤੇ ਮਿੱਟੀ ਨੂੰ ਨੀਵੀਆਂ ਥਾਵਾਂ 'ਤੇ ਲੋੜ ਅਨੁਸਾਰ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰੀਬ 6 ਮਹੀਨਿਆਂ ਵਿਚ ਇਹ ਪ੍ਰੋਜੈਕਟ ਮੁਕੰਮਲ ਜਾਵੇਗਾ ਜਿਸ ਨਾਲ ਸ਼ਹਿਰ ਦੀ ਸੁੰਦਰੀਕਰਨ ਮੁਹਿੰਮ ਨੂੰ ਹੁਲਾਰਾ ਮਿਲੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 1.41 ਕਰੋੜ ਦੀ ਲਾਗਤ ਨਾਲ ਅਨਾਜ ਮੰਡੀ ਵਾਲੇ ਕੂੜਾ ਡੰਪ ਦੇ ਨਿਬੇੜੇ ਲਈ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਕੰਮ ਜਾਰੀ ਹੈ।
ਉਨ੍ਹਾਂ ਕਿਹਾ ਕਿ ਬਰਨਾਲਾ ਸ਼ਹਿਰ ਦੇ ਸੁੰਦਰੀਕਰਨ ਕਈ ਜਿੱਥੇ ਚੌਕਾਂ ਦਾ ਕੰਮ ਕਰਾਇਆ ਗਿਆ ਹੈ, ਓਥੇ ਕਰੋੜਾਂ ਦੀ ਲਾਗਤ ਨਾਲ ਪਾਰਕਾਂ, ਗਲੀਆਂ, ਸੀਵਰੇਜ, ਜਲ ਸਪਲਾਈ ਦੇ ਕੰਮ ਕਰਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਬਰਨਾਲਾ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਲਈ ਫੰਡਾਂ ਦੇ ਗੱਫ਼ੇ ਦਿੱਤੇ ਜਾ ਰਹੇ ਹਨ ਜਿਸ ਨਾਲ ਵਿਕਾਸ ਕਾਰਜ ਲਗਾਤਾਰ ਜਾਰੀ ਹਨ।
ਇਸ ਮੌਕੇ ਉਨ੍ਹਾਂ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਅਤੇ ਗਿੱਲਾ ਕੂੜਾ ਵੱਖੋ - ਵੱਖ ਰੱਖਣ ਅਤੇ ਨਗਰ ਕੌਂਸਲ ਬਰਨਾਲਾ ਨੂੰ ਪੂਰਾ ਸਹਿਯੋਗ ਦੇਣ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ, ਮਾਰਕੀਟ ਕਮੇਟੀ ਧਨੌਲਾ ਦੇ ਚੇਅਰਮੈਨ ਗੁਰਜੋਤ ਸਿੰਘ ਭੱਠਲ, ਸ. ਹਰਿੰਦਰ ਸਿੰਘ ਧਾਲੀਵਾਲ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨਵਾਸੀਆ, ਮੀਤ ਪ੍ਰਧਾਨ ਪਰਮਜੀਤ ਸਿੰਘ ਜੋਂਟੀ ਮਾਨ ਤੇ ਵੱਖ ਵੱਖ ਐਮ ਸੀ ਸਾਹਿਬਾਨ, ਕਾਰਜ ਸਾਧਕ ਅਫ਼ਸਰ ਸ੍ਰੀ ਵਿਸ਼ਾਲਦੀਪ ਤੇ ਹੋਰ ਪਤਵੰਤੇ ਹਾਜ਼ਰ ਸਨ।
Related Posts
Advertisement
