ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਵਿੱਚ ਕ੍ਰਾਂਤੀਕਾਰੀ ਪੁਲਾਘਾਂ ਪੁੱਟੀਆਂ- ਚੰਦਰ ਜਯੌਤੀ

ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਵਿੱਚ ਕ੍ਰਾਂਤੀਕਾਰੀ ਪੁਲਾਘਾਂ ਪੁੱਟੀਆਂ- ਚੰਦਰ ਜਯੌਤੀ

ਸ੍ਰੀ ਅਨੰਦਪੁਰ ਸਾਹਿਬ 10 ਜਨਵਰੀ () ਚੰਦਰ ਜਯੋਤੀ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਪੀ.ਐਮ ਸ੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਦਾ ਬੀਤੇ ਕੱਲ ਦੌਰਾ ਕੀਤਾ। ਉਨ੍ਹਾਂ ਦੇ ਨਾਲ ਸੁਰਿੰਦਰਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਵੀ ਮੋਜੂਦ ਸਨ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਕੂਲ ਦੇ ਕੈਂਪਸ ਦਾ ਜਾਇਜਾ ਲਿਆ ਗਿਆ। ਸਕੂਲ ਇੰਚਾਰਜ ਗੁਰਜਤਿੰਦਰਪਾਲ ਸਿੰਘ ਵੱਲੋਂ ਵਧੀਕ ਡਿਪਟੀ […]

ਸ੍ਰੀ ਅਨੰਦਪੁਰ ਸਾਹਿਬ 10 ਜਨਵਰੀ ()

ਚੰਦਰ ਜਯੋਤੀ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਪੀ.ਐਮ ਸ੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਦਾ ਬੀਤੇ ਕੱਲ ਦੌਰਾ ਕੀਤਾ। ਉਨ੍ਹਾਂ ਦੇ ਨਾਲ ਸੁਰਿੰਦਰਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਵੀ ਮੋਜੂਦ ਸਨ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਕੂਲ ਦੇ ਕੈਂਪਸ ਦਾ ਜਾਇਜਾ ਲਿਆ ਗਿਆ। ਸਕੂਲ ਇੰਚਾਰਜ ਗੁਰਜਤਿੰਦਰਪਾਲ ਸਿੰਘ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿ) ਨੂੰ ਸਿੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਿੱਖਿਆ ਸਕੀਮਾਂ ਦਾ ਅਧਿਆਪਕਾਂ ਦੁਆਰਾ ਕੀਤੇ ਜਾ ਰਹੇ ਉਪਰਾਲੇ ਸਬੰਧੀ ਵਿਦਿਆਰਥੀਆਂ ਦੀ ਪ੍ਰੋਗਰੈਸ ਬਾਰੇ ਦੱਸਿਆ ਅਤੇ ਸਕੂਲ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ।

     ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਅਧਿਆਪਕਾਂ ਦੁਆਰਾ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋ ਰਹੇ ਨੇ, ਜਿੱਥੇ ਵਿਦਿਆਰਥੀਆਂ ਦਾ ਬੋਧਿਕ ਵਿਕਾਸ ਹੋ ਰਿਹਾ ਹੈ, ਉੱਥੇ ਹੀ ਹਰ ਵਿਦਿਆਰਥੀ ਨੂੰ ਵੱਖ ਵੱਖ ਖੇਤਰਾਂ ਲਈ ਤਿਆਰੀ ਕਰਵਾਈ ਜਾ ਰਹੀ ਹੈ।

      ਇਸ ਮੌਕੇ ਇਕਬਾਲ ਸਿੰਘ, ਤਰਨਜੀਤ ਸਿੰਘ, ਰੋਹਿਤ, ਕੁਲਵੰਤ ਸਿੰਘ, ਯਸਟਾਂਕ, ਅਮਨਦੀਪ ਕੌਰ, ਮਨਦੀਪ ਕੋਰ, ਜਸਪਾਲ ਕੌਰ, ਲਖਵਿੰਦਰ ਕੌਰ, ਕੁਲਵਿੰਦਰ ਕੌਰ, ਨੀਲਮ ਕੌਰ ਆਦਿ ਹਾਜਰ ਸਨ।

Tags: