ਖੇਤੀਬਾੜੀ ਮੰਤਰੀ ਦੇ ਹੁਕਮਾਂ ਤਹਿਤ ਉੱਡਣ ਦਸਤੇ ਵੱਲੋਂ ਡੀਲਰਾਂ ਦੀ ਅਚਨਚੇਤ ਚੈਕਿੰਗ

ਖੇਤੀਬਾੜੀ ਮੰਤਰੀ ਦੇ ਹੁਕਮਾਂ ਤਹਿਤ ਉੱਡਣ ਦਸਤੇ ਵੱਲੋਂ ਡੀਲਰਾਂ ਦੀ ਅਚਨਚੇਤ ਚੈਕਿੰਗ

ਸ੍ਰੀ ਮੁਕਤਸਰ ਸਾਹਿਬ29 ਜੂਨ

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਦੇ ਹੁਕਮਾਂ ਦੀ ਪਾਲਣਾ ਤਹਿਤ ਡਾਇਰੈਕਟਰ ਖੇਤੀਬਾੜੀ ਵਿਭਾਗ ਸ. ਜਸਵੰਤ ਸਿੰਘ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਉੱਡਣ ਦਸਤੇ ਟੀਮਾਂ ਵੱਲੋਂ ਅਚਾਨਕ ਜ਼ਿਲ੍ਹੇ ਦੇ ਖਾਦ ਅਤੇ ਦਵਾਈਆਂ ਦੇ ਵਿਕਰੇਤਾਵਾਂ ਦੀ ਚੈਕਿੰਗ ਕੀਤੀ ਅਤੇ ਸ਼ੱਕੀ ਖੇਤੀ ਵਸਤਾਂ ਦੇ ਚਾਰ ਸੈਂਪਲ ਵੀ ਭਰੇ। ਇਸ ਦੌਰਾਨ ਮੰਡੀ ਲੱਖੇਵਾਲੀਗਿੱਦੜਬਾਹਾਸ੍ਰੀ ਮੁਕਤਸਰ ਸਾਹਿਬ 'ਚ ਚੈਕਿੰਗ ਕਰਦਿਆਂ ਪਤਾ ਲੱਗਾ ਕਿ ਡੀਲਰਾਂ ਵੱਲੋਂ ਨਿਯਮਾਂ ਅਨੁਸਾਰ ਕਾਰੋਬਾਰ ਕਰਨ ਵਿੱਚ ਕਾਫੀ ਕੁਤਾਹੀ ਕੀਤੀ ਜਾ ਰਹੀ ਸੀ।

ਟੀਮ 'ਚ ਹਾਜ਼ਰ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਕਰਨਜੀਤ ਸਿੰਘ ਗਿੱਲਡਾ. ਜਸ਼ਨਪ੍ਰੀਤ ਸਿੰਘ ਬਰਾੜਡਾ. ਸੁਖਜਿੰਦਰ ਸਿੰਘ ਅਤੇ ਸਹਾਇਕ ਸਟਾਫ ਦੀ ਹਾਜ਼ਰੀ 'ਚ ਦੱਸਿਆ ਪੰਜਾਬ ਸਰਕਾਰ ਕਿਸਾਨਾਂ ਤੱਕ ਗੁਣਵੱਤਾ ਭਰਪੂਰ ਸਮੇਂ ਸਿਰ ਅਤੇ ਸਹੀ ਕੀਮਤ 'ਤੇ ਖੇਤੀ ਵਸਤਾਂ ਸਪਲਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਡਾ. ਗਿੱਲ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹਨਾਂ ਨੇ ਜੇਕਰ ਅਜੇ ਵੀ ਕਿਸੇ ਕਿਸਮ ਦੀ ਅਣਗਹਿਲੀ ਜਾਂ ਕਿਸਾਨਾਂ ਨੂੰ ਪਰੇਸ਼ਾਨੀ ਦਿੱਤੀ ਤਾਂ ਉਹਨਾਂ ਖਿਲਾਫ ਤੁਰੰਤ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਵਜ੍ਹਾ ਖਾਦਾਂ ਅਤੇ ਦਵਾਈਆਂ ਦਾ ਇਸਤੇਮਾਲ ਕਰਕੇ ਆਪਣੇ ਖੇਤੀ ਖਰਚੇ ਨਾ ਵਧਾਉਣ ਸਗੋਂਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਖਾਦਾਂਦਵਾਈਆਂ ਦੀ ਵਰਤੋਂ ਕਰਨ।

ਕਿਸੇ ਕਿਸਮ ਦੀ ਸਲਾਹ ਲਈ ਕਿਸਾਨ ਹੈਲਪ ਡੈਸਕ ਨੰਬਰ 98781-66287 'ਤੇ ਸੰਪਰਕ ਕਰਨ 

Tags:

Advertisement

Latest

ਯੁੱਧ ਨਸ਼ਿਆਂ ਵਿਰੁੱਧ’ ਦੇ 120ਵੇਂ ਦਿਨ ਪੰਜਾਬ ਪੁਲਿਸ ਵੱਲੋਂ 114 ਨਸ਼ਾ ਤਸਕਰ ਗ੍ਰਿਫ਼ਤਾਰ; 4.1 ਕਿਲੋ ਹੈਰੋਇਨ, 9.6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਪੰਜਾਬ ਦੇ ਵਸਨੀਕਾਂ ਲਈ ਵੱਡਾ ਤੋਹਫ਼ਾ; ਧੂਰੀ ਰੇਲਵੇ ਓਵਰਬ੍ਰਿਜ ਦਾ ਕੰਮ ਜਲਦੀ ਸ਼ੁਰੂ ਹੋਵੇਗਾ: ਮੁੱਖ ਮੰਤਰੀ
ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਵੱਖ-ਵੱਖ ਪਿੰਡਾਂ ਨੂੰ ਆਪਸ ਵਿੱਚ ਜੋੜਣ ਲਈ 2 ਕਰੋੜ 78 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੀਤਾ ਉਦਘਾਟਨ
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋ ਲੰਬੀ ਹਲਕੇ ਦੇ ਪਿੰਡ ਵਣਵਾਲਾ ਅਣੂ ਅਤੇ ਕੱਖਾਂਵਾਲੀ ‘ਚ ਪਸ਼ੂ ਡਿਸਪੈਂਸਰੀਆਂ ਦੀਆਂ ਨਵੀਆਂ ਇਮਾਰਤਾਂ ਬਣਾਉਣ ਦੇ ਰੱਖੇ ਨੀਂਹ ਪੱਥਰ
ਆਮ ਆਦਮੀ ਕਲੀਨਿਕਾਂ ‘ਚ ਨਵੀਆਂ ਸੇਵਾਵਾਂ ਚਾਲੂ ਕਰਨ ਲਈ ਲਗਾਇਆ ਗਿਆ ਸਿਖਲਾਈ ਸੈਮੀਨਾਰ