ਜਿਲ੍ਹਾ ਮੋਗਾ ਦੇ ਦੁੱਧ ਉਤਪਾਦਕ ਕਿਸਾਨ ਪਸ਼ੂਧਨ ਬੀਮਾ ਯੋਜਨਾ ਦਾ ਲਾਭ ਜ਼ਰੂਰ ਲੈਣ-ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ
By NIRPAKH POST
On
ਮੋਗਾ 4 ਮਈ
ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਰਾਸ਼ਟਰੀ ਪਸ਼ੂਧਨ ਮਿਸ਼ਨ ਹੇਠ ਚੱਲ ਰਹੀ ਪਸ਼ੂ ਬੀਮਾ ਯੋਜਨਾ ਤਹਿਤ ਪਸ਼ੂਆਂ ਦਾ ਬੀਮਾ ਕਰਵਾ ਕੇ ਇਸ ਦੀ ਸੁਰੱਖਿਆ ਲਾਭ ਲਿਆ ਜਾ ਸਕਦਾ ਹੈ। ਇਹ ਯੋਜਨਾ ਪੰਜ ਦੁੱਧ ਦੇਣ ਵਾਲੇ ਪਸ਼ੂਆਂ ਤੱਕ ਸੀਮਤ ਹੈ ਅਤੇ ਇਸਦਾ ਉਦੇਸ਼ ਕਿਸਾਨਾਂ ਨੂੰ ਪਸ਼ੂਆਂ ਦੀ ਮੌਤ ਦੀ ਸਥਿਤੀ ਵਿੱਚ ਆਰਥਿਕ ਸੁਰੱਖਿਆ ਦੇਣਾ ਹੈ। ਬੀਮਾ ਪ੍ਰੀਮਿਅਮ ਦੀ ਵੱਡੀ ਰਕਮ ਭਾਰਤ ਤੇ ਪੰਜਾਬ ਸਰਕਾਰ ਵੱਲੋਂ ਭਰੀ ਜਾਂਦੀ ਹੈ। ਬੀਮਾ ਹੋਏ ਪਸ਼ੂ ਦੀ ਮੌਤ ਦੀ ਸਥਿਤੀ ਵਿੱਚ ਲਾਭਪਾਤਰੀ ਨੂੰ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਂਦਾ ਹੈ।
ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਮੋਗਾ ਸ੍ਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਣ ਕਿੱਤਾ ਕਿਸਾਨ ਦੀ ਰੀੜ ਦੀ ਹੱਡੀ ਹੁੰਦਾ ਹੈ। ਇੱਕ ਪਸ਼ੂ ਦੀ ਮੌਤ ਸਿਰਫ਼ ਇਕ ਜਾਨੀ ਨੁਕਸਾਨ ਨਹੀਂ, ਸਗੋਂ ਪਰਿਵਾਰ ਦੀ ਆਮਦਨ ’ਤੇ ਵੀ ਵੱਡੀ ਸੱਟ ਹੁੰਦਾ ਹੈ। ਪਸ਼ੂਆਂ ਦੀ ਜ਼ਿੰਦਗੀ ਅਤੇ ਆਪਣੀ ਆਮਦਨ ਨੂੰ ਸੁਰੱਖਿਅਤ ਰੱਖਣ ਲਈ ਕਿਸਾਨਾਂ ਆਪਣੇ ਪਸ਼ੂਧਨ ਦਾ ਇਹ ਬੀਮਾ ਜਰੂਰ ਕਰਵਾਉਣਾ ਚਾਹੀਦਾ ਹੈ। ਡੇਅਰੀ ਕਿਸਾਨ ਅਤੇ ਪਸ਼ੂ ਦੋਵਾਂ ਲਈ ਇਹ ਬੀਮਾ ਨਹੀਂ ਸਗੋਂ ਇੱਕ ਆਸਰਾ ਹੈ।
ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਡੇਅਰੀ ਵਿਕਾਸ ਵਿਭਾਗ, ਮੋਗਾ ਜਾਂ 9501440960, 9530886829 ਨੰਬਰਾਂ ਉੱਪਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
Tags:
Related Posts
Advertisement
