ਵਪਾਰ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਇਲਾਕਾ ਵਾਸੀ ਸਹਿਯੋਗ ਕਰਨ- ਹਰਜੋਤ ਬੈਂਸ

ਵਪਾਰ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਇਲਾਕਾ ਵਾਸੀ ਸਹਿਯੋਗ ਕਰਨ- ਹਰਜੋਤ ਬੈਂਸ

ਨੰਗਲ 03 ਅਗਸਤ ()

ਵਪਾਰ ਅਤੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਅਸੀ ਪੂਰੀ ਤਰਾਂ ਵਚਨਬੱਧ ਹਾਂ, ਪਿਛਲੀਆਂ ਸਰਕਾਰਾਂ ਦੀ ਨਲਾਇਕੀ ਅਤੇ ਮਾੜੀ ਕਾਰਗੁਜ਼ਾਰੀ ਕਾਰਨ ਨੰਗਲ ਦਾ ਕਾਰੋਬਾਰ ਉਜੜਨ ਦੀ ਕਗਾਰ ਤੇ ਪਹੁੰਚ ਗਿਆ ਸੀ, ਜਿਸ ਨੂੰ ਹੁਣ ਮੁੜ ਹੁਲਾਰਾ ਦੇ ਕੇ ਉਲੰਦੀਆਂ ਤੇ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ।

    ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ, ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਨੰਗਲ ਵਿਖੇ ਵਪਾਰੀਆਂ ਵੱਲੋਂ ਸੁਰੂ ਕੀਤੀ ਜਾਣ ਵਾਲੀ ਮਾਨਸੂਨ ਸੇਲ ਦਾ ਪੋਸਟਰ ਰਿਲੀਜ਼ ਕਰਨ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀ ਨੰਗਲ ਵਰਗੇ ਸੋਹਣੇ ਸ਼ਹਿਰ ਦੀ ਖੁਬਸੂਰਤੀ ਨੂੰ ਮੁੜ ਬਹਾਲ ਕਰ ਰਹੇ ਹਾਂ। ਇਹ ਉਹ ਸੁੰਦਰ ਨਗਰ ਹੈ, ਜਿਸ ਉੱਤੇ ਕੁਦਰਤ ਪੂਰੀ ਤਰਾਂ ਮਿਹਨਬਾਨ ਹੈ, ਪ੍ਰੰਤੂ ਸਮੇਂ ਦੀਆਂ ਸਰਕਾਰਾਂ ਨੇ ਕਦੇ ਵੀ ਇਸ ਦੇ ਵਿਕਾਸ ਅਤੇ ਤਰੱਕੀ ਵੱਲ ਧਿਆਨ ਨਹੀ ਦਿੱਤਾ, ਜਿਸ ਕਾਰਨ ਇਸ ਇਲਾਕੇ ਦਾ ਵਪਾਰ ਹੋਲੀ ਹੋਲੀ ਪਿਛਾਂਹ ਵੱਲ ਧਕੇਲਿਆ ਗਿਆ, ਪ੍ਰੰਤੂ ਅਸੀ ਆਵਾਜਾਈ ਦੀ ਸੁਚਾਰੂ ਸਹੂਲਤ, ਨੰਗਲ ਦਾ ਫਲਾਈ ਓਵਰ ਅਤੇ ਪਿੰਡਾਂ ਤੋਂ ਨੰਗਲ ਨੂੰ ਆਉਣ ਵਾਲੀਆਂ ਸੜਕਾਂ ਬਣਾ ਕੇ ਇਸ ਦੇ ਵਿਕਾਸ ਦਾ ਰਾਹ ਪੱਧਰਾਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 7, 8 ਤੇ 9 ਅਗਸਤ ਨੂੰ ਨੰਗਲ ਵਿਚ ਮੈਗਾ ਮਾਨਸੂਨ ਸੇਲ ਲੱਗ ਰਹੀ ਹੈ, ਅੱਜ ਬਜ਼ਾਰਾ ਵਿਚ ਵੱਡੇ ਬਰਾਂਡਾਂ ਦੇ ਸ਼ੋਅ ਰੂਮ ਦੁਕਾਨਾ ਖੁੱਲ ਰਹੇ ਹਨ, ਪੰਜਾਬ ਦੇ ਵੱਖ ਵੱਖ ਸ਼ਹਿਰਾਂ, ਇਲਾਕੇ ਦੇ ਸੈਂਕੜੇ ਪਿੰਡਾਂ ਤੋ ਇਲਾਕਾ ਹਿਮਾਚਲ ਪ੍ਰਦੇਸ਼ ਦੇ ਪੇਂਡੂ ਇਲਾਕਿਆਂ ਊਨਾਂ, ਮਹਿਤਪੁਰ ਤੇ ਸੰਦੋਹਗੜ੍ਹ ਵਰਗੇ ਨਗਰਾਂ, ਸ਼ਹਿਰਾਂ ਤੋ ਵੱਡੀ ਗਿਣਤੀ ਇਲਾਕਾ ਵਾਸੀ ਇਨ੍ਹਾਂ ਬਜ਼ਾਰਾ ਦੀਆਂ ਰੋਣਕਾਂ ਵਧਾ ਰਹੇ ਹਨ। ਨੰਗਲ ਦਾ ਵਪਾਰ ਕਾਰੋਬਾਰ ਹੋਰ ਪ੍ਰਫੁੱਲਿਤ ਹੋ ਰਿਹਾ ਹੈ, ਅਸੀ ਨੰਗਲ ਨੂੰ ਤਰੱਕੀ ਦੀਆਂ ਸ਼ਿਖਰਾਂ ਤੇ ਲੈ ਜਾਣ ਲਈ ਵਚਨਬੱਧ ਹਾਂ। ਨੰਗਲ ਦੀ ਦਿੱਖ ਹੋਰ ਸੁੰਦਰ ਬਣ ਰਹੀ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੰਗਲ ਦੀ ਸੈਰ ਸਪਾਟਾਂ ਸੰਨਤ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਇਸ ਮੈਗਾ ਮਾਨਸੂਨ ਸੇਲ ਦਾ ਭਾਗੀਦਾਰ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਅੱਜ਼ ਜੋ ਮਾਨਸੂਨ ਸੇਲ ਜੋ 7,8, 9 ਅਗਸਤ ਨੂੰ ਲੱਗ ਰਹੀ ਹੈ, ਉਸ ਦਾ ਪੋਸਟਰ ਵੀ ਜਾਰੀ ਕੀਤਾ।

   ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਕੇਹਰ ਸਿੰਘ, ਰਵਿੰਦਰ ਸਿੰਘ ਗੋਲਡੀ, ਸਾਗਰ ਸੋਫਤੀ, ਦੀਪਕ ਸੋਨੀ, ਦਇਆ ਸਿੰਘ, ਪੱਮੂ ਢਿੱਲੋਂ, ਸਤੀਸ਼ ਚੋਪੜਾ, ਹਿਤੇਸ਼ ਸ਼ਰਮਾ ਦੀਪੂ, ਐਡਵੋਕੇਟ ਨਿਸ਼ਾਤ, ਨਿਤਿਨ ਬਾਸੋਵਾਲ, ਦਲਜੀਤ ਸਿੰਘ, ਨਵੀਨ ਛਾਬੜਾ, ਵਿਸ਼ਾਲ ਸੋਬਤੀ, ਵਿਕਾਸ ਸੋਬਤੀ, ਓਪਕਾਰ ਸਿੰਘ, ਅੰਕੁਰ ਸੂਦ, ਰਜਤ ਸੋਬਤੀ, ਪੁਨੀਤ ਚਾਂਦਲਾ, ਅੰਕੁਰ ਛਾਬੜਾ, ਅੰਕੁਸ਼ ਪਾਠਕ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।