ਸੁਚੇਜ ਪੰਜਾਬੀ ਸੂਬੇ ਦੀ ਕਿਰਸਾਨੀ ਦੀ ਜੀਵਨਧਾਰਾ ਪਾਣੀ ਦੀ ਇੱਕ ਵੀ ਵਾਧੂ ਬੂੰਦ ਹੋਰ ਸੂਬਿਆਂ ਨੂੰ ਨਹੀ ਦੇ ਸਕਦੇ- ਹਰਜੋਤ ਬੈਂਸ

ਸੁਚੇਜ ਪੰਜਾਬੀ ਸੂਬੇ ਦੀ ਕਿਰਸਾਨੀ ਦੀ ਜੀਵਨਧਾਰਾ ਪਾਣੀ ਦੀ ਇੱਕ ਵੀ ਵਾਧੂ ਬੂੰਦ ਹੋਰ ਸੂਬਿਆਂ ਨੂੰ ਨਹੀ ਦੇ ਸਕਦੇ- ਹਰਜੋਤ ਬੈਂਸ

ਕੀਰਤਪੁਰ ਸਾਹਿਬ  11 ਮਈ ( )

ਕਲਿਆਣਪੁਰ ਵਿਖੇ ਸਥਿਤ ਲੋਹੰਡ ਖੱਡ ਭਾਖੜਾ ਨਹਿਰ ਦੇ ਗੇਟਾਂ ਨਜ਼ਦੀਕ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਪਹਿਰੇਦਾਰੀ ਕਰ ਰਹੇ ਜਾਗਰੂਕ ਨਾਗਰਿਕਾਂ ਵੱਲੋਂ ਅੱਜ ਹਰਿਆਣਾ ਨੂੰ ਪਾਣੀ ਛੱਡਣ ਲਈ ਆਏ ਬੀਬੀਐਮਬੀ ਦੇ ਅਧਿਕਾਰੀਆਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਸਾਡੇ ਸੁਚੇਜ ਲੋਕ ਵਾਰ ਵਾਰ ਕੇਂਦਰ ਸਾਸ਼ਕ ਭਾਜਪਾ ਸਰਕਾਰਾਂ ਅਤੇ ਬੀਬੀਐਮਬੀ ਨੂੰ ਸਪੱਸ਼ਟ ਸੁਨੇਹਾ ਦੇ ਚੁੱਕੇ ਹਨ ਕਿ ਪਾਣੀ ਪੰਜਾਬ ਦੀ ਆਰਥਿਕਤਾ ਦੀ ਜੀਵਨਧਾਰਾ ਹੈ ਜਿਸ ਦੀ ਇੱਕ ਵਾਧੂ ਬੂੰਦ ਵੀ ਹੋਰ ਸੂਬਿਆਂ ਨੂੰ ਨਹੀ ਦਿੱਤੀ ਜਾ ਸਕਦੀ।

     ਅੱਜ ਲੋਹੰਡ ਖੱਡ ਤੇ ਵੱਡੀ ਗਿਣਤੀ ਵਿਚ ਧਰਨਾ ਦੇ ਰਹੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਿੱਥੇ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਵਧਿਆ ਹੋਇਆ ਹੈ, ਉੱਥੇ ਹੀ ਸਾਜਿਸ਼ ਤਹਿਤ ਕੇਂਦਰ ਦੀ ਭਾਜਪਾ ਸਰਕਾਰ ਅਤੇ ਬੀਬੀਐਮਬੀ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਮਸਲਾ ਵੀ ਕਾਫੀ ਗਰਮਾਇਆ ਜਾ ਰਿਹਾ ਹੈ।

     ਬੇਸ਼ੱਕ ਕੇਂਦਰ ਸਰਕਾਰ ਦੀ ਸਹਿ ਤੇ ਬੀਬੀਐਮਬੀ ਵੱਲੋਂ ਹਰਿਆਣਾ ਸੂਬੇ ਨੂੰ ਵਾਧੂ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪ੍ਰੰਤੂ ਪੰਜਾਬ ਦੇ ਲੋਕਾਂ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਕਹਿਣਾ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਹੈ। ਉਨ੍ਹਾਂ ਕਿਹਾ ਕਿ  ਪੰਜਾਬ ਪਹਿਲਾਂ ਹੀ ਇਨਸਾਨੀਅਤ ਦੇ ਨਾਤੇ ਹਰਿਆਣਾ ਨੂੰ ਉਸ ਦੇ ਨਿਰਧਾਰਤ ਕੋਟੇ ਤੋਂ ਵੱਧ 4000 ਕਿਊਸਿਕ ਪਾਣੀ ਦੇ ਰਿਹਾ ਹੈ। ਪੰਜਾਬ ਦੇ ਵੱਖ ਵੱਖ ਖੇਤਰਾਂ ਤੋ ਆਏ ਲੋਕਾਂ ਵੱਲੋਂ ਵੀ ਲੋਹੰਡ ਖੱਡ ਅਤੇ ਨੰਗਲ ਵਿਖੇ ਲਗਾਤਾਰ ਰੋਸ ਪ੍ਰਗਟਾਵਾ ਕਰਦੇ ਹੋਏ ਬੀਬੀਐਮਬੀ ਦੇ ਅਧਿਕਾਰੀਆਂ ਨੂੰ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਤੋਂ ਰੋਕਣ ਦੀ ਅਪੀਲ ਕੀਤੀ ਜਾ ਰਹੀ ਹੈ।

      ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਰੋਜਾਨਾ ਵੱਖ-ਵੱਖ ਥਾਵਾਂ ਤੋਂ ਪੰਜਾਬ ਦੇ ਲੋਕ ਅਤੇ ਸਥਾਨਕ ਲੋਕ ਕੀਰਤਪੁਰ ਸਾਹਿਬ ਪਿੰਡ ਕਲਿਆਣਪੁਰ ਵਿੱਚ ਪੈਂਦੀ ਲੋਹੰਡ ਖੱਡ ਭਾਖੜਾ ਨਹਿਰ ਦੇ ਗੇਟਾਂ ਦੇ ਨਜ਼ਦੀਕ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਵਿਰੋਧ ਕਰਦੇ ਹੋਏ ਰੋਸ ਧਰਨੇ ਦੇ ਰਹੇ ਹਨ। ਜਿਕਰਯੋਗ ਹੈ ਕਿ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਿੰਡ ਕਲਿਆਣਪੁਰ ਲੋਹੰਡ ਖੱਡ ਗੇਟਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬੀਬੀਐਮਬੀ ਦੇ ਅਧਿਕਾਰੀ ਲੋਹੰਡ ਖੱਡ ਗੇਟਾਂ ਤੇ ਆ ਕੇ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੀ ਕੋਝੀ ਸਾਜਿਸ਼ ਕਰ ਰਹੇ ਹਨ। ਜਿਸ ਕਾਰਨ ਇਲਾਕਾ ਵਾਸੀ ਤੁਰੰਤ ਲੋਹੰਡ ਖੱਡ ਪਿੰਡ ਕਲਿਆਣਪੁਰ ਵਿਖੇ ਪਹੁੰਚ ਗਏ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾਕੇਂਦਰ ਸਰਕਾਰ ਵੱਲੋਂ ਬੀਬੀਐਮਬੀ ਨੂੰ ਹਰਿਆਣਾ ਸੂਬੇ ਨੂੰ ਆਪਣੇ ਹੱਕ ਤੋ ਵੱਧ ਪਾਣੀ ਛੱਡਣ ਲਈ ਕਿਹਾ ਗਿਆ ਹੈਜਦਕਿ ਪੰਜਾਬ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ, ਕਿਉਂਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਹੀ ਲੈ ਚੁੱਕਾ ਹੈ, ਪੰਜਾਬ ਵੱਲੋਂ ਉਸ ਨੂੰ ਇਨਸਾਨੀਅਤ ਦੇ ਨਾਤੇ ਇਸ ਸਮੇਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈਹਰਿਆਣਾ ਸੂਬੇ ਕੋਲ ਪੀਣ ਵਾਲੇ ਪਾਣੀ ਦੀ ਕੋਈ ਘਾਟ ਨਹੀਂ ਹੈ ਪਰ ਇਸ ਸਮੇਂ ਪੰਜਾਬ ਨੂੰ ਵੀ ਪਾਣੀ ਦੀ ਬਹੁਤ ਲੋੜ ਹੈ ਕਿਉਂਕਿ ਭਾਖੜਾ ਨਹਿਰ ਦੇ ਨਜ਼ਦੀਕ ਹੋਣ ਦੇ ਬਾਵਜੂਦ ਚੰਗਰ ਇਲਾਕਾਕੀਰਤਪੁਰ ਸਾਹਿਬ ਦਾ ਇਲਾਕਾ ਅਤੇ ਅਨੰਦਪੁਰ ਸਾਹਿਬਨੰਗਲ  ਦੇ ਕਈ ਪਿੰਡ ਇਸ ਸਮੇਂ ਪੀਣ ਵਾਲੇ ਸਿੰਚਾਈ ਅਤੇ ਪਾਣੀ ਦੀ ਤਰਾਸਦੀ ਝੱਲ ਰਹੇ ਹਨ। ਉਹਨਾਂ ਕਿਹਾ ਕਿ ਲੋਹੰਡ ਖੱਡ ਵਿਖੇ ਰੋਜਾਨਾ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਵੱਲੋਂ ਬੀਬੀਐਮਬੀ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਤੋਂ ਰੋਕਣ ਲਈ ਰੋਜ਼ਾਨਾ ਰੋਸ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਾਣੀਆਂ ਦੀ ਰੱਖਿਆ ਲਈ ਅੱਗੇ ਆ ਕੇ ਕੇਂਦਰ ਸਰਕਾਰ ਅਤੇ ਬੀਬੀਐਮਬੀ ਦਾ ਵਿਰੋਧ ਕਰ ਰਹੇ ਹਨ।

     ਇਸ ਮੌਕੇ ਕਮਿੱਕਰ ਸਿੰਘ ਡਾਢੀਜਸਵੀਰ ਸਿੰਘ ਰਾਣਾ,ਸਰਬਜੀਤ ਸਿੰਘ ਭਟੋਲੀਪਰਮਿੰਦਰ ਸਿੰਘ ਜਿੰਮੀ,ਕੁਲਵੰਤ ਸਿੰਘ, ਰਾਜਪਾਲ ਮੋਹੀਵਾਲ, ਕੁਲਵੰਤ ਕੌਰ, ਸੁਰਜੀਤ ਕੌਰ, ਬਲਵੀਰ ਕੌਰ, ਜੁਝਾਰ ਸਿੰਘ ਆਸਪੁਰ, ਦਲਜੀਤ ਸਿੰਘ, ਕਾਕੂ ਹਰੀਪੁਰ, ਤਰਲੋਚਨ ਸਿੰਘ ਲੋਚੀਗੁਰਪ੍ਰੀਤ ਸਿੰਘ ਅਰੋੜਾਗਫੂਰ ਮੁਹੰਮਦਮਨੀਸ਼ ਬਾਵਾਯੂਨਿਸ਼ ਖਾਨਸੋਨੂ ਚੌਧਰੀਗੁਰਮੀਤ ਸਿੰਘ ਟੀਨਾਕਸ਼ਮੀਰਾ ਸਿੰਘ ਸਾਬਕਾ ਸਰਪੰਚਜੋਗਿੰਦਰ ਸਿੰਘ ਐਮਸੀਕੁਲਵੰਤ ਸਿੰਘਪ੍ਰਕਾਸ਼ ਕੌਰਧਰਮ ਸਿੰਘ ਰਾਏਰਾਮਪਾਲ ਕਾਹੀਵਾਲਹਾਕਮ ਸ਼ਾਹਜੱਸੀ ਸਮਲਾਹਹਰਮੇਸ਼ ਪਹਾੜਪੁਰਕਾਕੂ ਪਹਿਲਵਾਨਸੱਤੂ ਬੈਂਸਕ੍ਰਿਸ਼ਨ ਪਹਾੜਪੁਰਸ਼ਾਮ ਲਾਲ ਆਦਿ ਹਾਜ਼ਰ ਸਨ।

Tags: