ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਅਧਿਆਪਕਾਂ ਲਈ ਫਾਊਂਡੇਸ਼ਨਲ ਲਿਟਰੇਸੀ ਅਤੇ ਨਿਊਮਰੇਸੀ (FLN) ਦਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ
By NIRPAKH POST
On
ਫਾਜ਼ਿਲਕਾ, ਨਵੰਬਰ 2025:
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੀ ਰਹਿਨੁਮਾਈ ਅਤੇ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਅਧਿਆਪਕਾਂ ਲਈ ਫਾਊਂਡੇਸ਼ਨਲ ਲਿਟਰੇਸੀ ਅਤੇ ਨਿਊਮਰੇਸੀ (FLN) ਤਹਿਤ ਸਮਰੱਥਾ ਨਿਰਮਾਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਹ ਸਿਖਲਾਈ ਪ੍ਰੋਗਰਾਮ ਅਧਿਆਪਕਾਂ ਨੂੰ 5.8 - ਫਾਊਂਡੇਸ਼ਨਲ ਲਿਟਰੇਸੀ ਅਤੇ ਨਿਊਮਰੇਸੀ (FS) ਅਤੇ 5.8.3 - ਫਾਊਂਡੇਸ਼ਨਲ ਲਿਟਰੇਸੀ ਅਤੇ ਨਿਊਮਰੇਸੀ (FS) ਦੀ ਮੁੱਖ ਗਤੀਵਿਧੀ 2 - ਕਪੈਸਟੀ ਬਿਲਡਿੰਗ ਆਫ਼ ਟੀਚਰ ਆਫ਼ ਪ੍ਰੀ-ਪ੍ਰਾਇਮਰੀ ਗ੍ਰੇਡ I ਤੋਂ II ਦੇ ਮਾਪਦੰਡਾਂ ਅਨੁਸਾਰ ਕਰਵਾਇਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਕਿ ਜ਼ਿਲ੍ਹਾ ਪੱਧਰੀ FLN ਟ੍ਰੇਨਿੰਗ ਵਿੱਚ ਹਰਮੀਤ ਸਿੰਘ ਪ੍ਰਥਮ ਜੋਨਲ ਕੋਆਰਡੀਨੇਟਰ ਅਤੇ ਰੋਸ਼ਨ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਦੁਆਰਾ ਬਹੁਤ ਸੁਖਾਲੇ ਮਾਹੋਲ ਵਿੱਚ ਟ੍ਰੇਨਿੰਗ ਦੇ ਸਾਰੇ ਹੀ ਡੁਮੇਨਜ਼ ਨੂੰ ਬਹੁਤ ਸਰਲ ਅਤੇ ਰੌਚਕ ਤਰੀਕਿਆਂ ਨਾਲ ਟ੍ਰੇਨਿੰਰ ਦਿੱਤੀ ਗਈ ।
ਸਿਖਲਾਈ ਦੀਆਂ ਮਿਤੀਆਂ:
ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਅਧਿਆਪਕਾਂ ਲਈ ਪਹਿਲਾ ਗੇੜ 3 ਨਵੰਬਰ, 2025 ਤੋਂ 11 ਨਵੰਬਰ 2025 ਨੂੰ ਹੋਵੇਗਾ।
ਪ੍ਰਾਇਮਰੀ ਜਮਾਤਾਂ ਦੇ ਅਧਿਆਪਕਾਂ ਲਈ ਪਹਿਲਾ ਗੇੜ: 3 ਤੋਂ 11 ਨਵੰਬਰ 2025 ਤੱਕ ਰਹੇਗੀ ਜਿਸ ਵਿੱਚ 3 - 3 ਦਿਨ ਦੇ ਦੋ ਫੇਜ਼ ਹੋਣਗੇ।
ਇਹ ਸਿਖਲਾਈ ਜ਼ਿਲ੍ਹਾ ਫਾਜ਼ਿਲਕਾ ਦੇ ਸਾਰੇ ਬਲਾਕਾਂ ਵਿੱਚ ਆਯੋਜਨ ਕੀਤੀ ਜਾਵੇਗੀ।
ਫਾਜ਼ਿਲਕਾ ਦੇ ਰਿਸੋਰਸ ਪਰਸਨ: ਜ਼ਿਲ੍ਹਾ ਫਾਜ਼ਿਲਕਾ ਦੇ 30 ਅਧਿਆਪਕ (BRCs/ETTs) ਨੇ ਇਸ ਸਿਖਲਾਈ ਵਿੱਚ ਭਾਗ ਲਿਆ , ਜਿਨ੍ਹਾਂ ਦੀ ਅਗਵਾਈ ਸੰਦੀਪ ਗੁੰਬਰ (BRC), ਸੰਦੀਪ ਸ਼ਰਮਾ (BRC) ਅਤੇ ਸੁਰਜੀਤ ਸਿੰਘ (DRC) ਰਿਸੋਰਸ ਪਰਸਨ ਨੇ ਕੀਤੀ ।
ਇਹ ਸਿਖਲਾਈ ਪ੍ਰੋਗਰਾਮ ਸਕੂਲਾਂ ਵਿੱਚ ਬੁਨਿਆਦੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇੱਕ ਮਹੱਤਵਪੂਰਨ ਕਦਮ ਹੈ।





