ਘੱਟ ਇਨਰੋਲਮੈਂਟ ਵਾਲੇ ਸਕੂਲ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਯਤਨ ਕਰਨ -ਜਗਿੰਦਰ ਸਿੰਘ ਲਹਿਰੀ
ਤਰਨ ਤਾਰਨ 18 ਮਈ
ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਘੱਟ ਰਹੀ ਗਿਣਤੀ ਵਾਲੇ ਸਕੂਲ ਮੁੱਖੀਆਂ ਨੂੰ ਵਿਸ਼ੇਸ਼ ਵਿਉਂਤਬੰਦੀ ਕਰਕੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਵਿਸ਼ੇਸ਼ ਯਤਨ ਕਰਨ ਦੀ ਲਈ ਸ਼ਨੀਵਾਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰ ਜਗਵਿੰਦਰ ਸਿੰਘ ਲਹਿਰੀ ਵੱਲੋਂ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਅਤੇ ਘੱਟ ਇਨਰੋਲਮੈਂਟ ਵਾਲੇ ਸਕੂਲ ਮੁਖੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਸ੍ਰ ਜਗਵਿੰਦਰ ਸਿੰਘ ਲਹਿਰੀ ਵੱਲੋਂ ਸਕੂਲ ਮੁੱਖੀਆਂ ਨੂੰ ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਵਿਸ਼ੇਸ਼ ਵਿਉਂਤਬੰਦੀ ਕਰਨ ਡੋਰ ਟੂ ਡੋਰ ਵਿਜਿਟ ਕਰਨ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਪ੍ਰੇਰਿਤ ਕਰਕੇ ਸਕੂਲਾਂ ਦੀ ਗਿਣਤੀ ਵਧਾਉਣ ਲਈ ਵੱਧ ਤੋਂ ਵੱਧ ਯਤਨ ਕਰਨ । ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਗਿਣਤੀ ਘਟਣ ਨਾਲ ਸਕੂਲ ਵਿੱਚ ਅਧਿਆਪਕਾਂ ਦੀਆਂ ਪੋਸਟਾਂ ਪ੍ਰਭਾਵਿਤ ਹੁੰਦੀਆਂ ਹਨ, ਇਸ ਲਈ ਸਮੂਹ ਸਕੂਲ ਮੁੱਖੀ ਆਪਣੇ ਵਿਸ਼ੇਸ਼ ਉਪਰਾਲੇ ਕਰਕੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ।
ਉਹਨਾਂ ਇਸ ਮੌਕੇ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਸਾਹਿਬਾਨ ਨੂੰ ਹਰ ਰੋਜ਼ ਸਮੂਹ ਸਕੂਲਾਂ ਕੋਲੋਂ ਇਸ ਸਬੰਧੀ ਫੀਡਬੈਕ ਲੈਣ ਲਈ ਵੀ ਕਿਹਾ। ਇਸ ਮੌਕੇ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਭਿੱਖੀਵਿੰਡ ਸ੍ਰ ਜਸਵਿੰਦਰ ਸਿੰਘ ਸੰਧੂ ਵੀ ਖਡੂਰ ਸਾਹਿਬ ਦਿਲਬਾਗ ਸਿੰਘ, ਬੀ ਈ ਈ ਓ ਪੱਟੀ ਸ੍ਰ ਮਨਜਿੰਦਰ ਸਿੰਘ, ਬੀ ਈ ਈ ਓ ਵਲਟੋਹਾ ਸ੍ਰੀ ਪਾਰਸ ਖੁੱਲਰ, ਬੀ ਈ ਈ ਓ ਨੌਸ਼ਹਿਰਾ ਪੰਨੂਆਂ ਸ੍ਰੀ ਅਸ਼ਵਨੀ ਮਰਵਾਹ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।