ਸੰਗਰੂਰ ਪੁਲਿਸ ਅੜਿੱਕੇ ਚੜਿਆ ਨਕਲੀ ਪੁਲਿਸ ਮੁਲਾਜ਼ਮ ਪੁਲਿਸ ਵਾਲਾ ਬਣ ਕੇ ਲੋਕਾਂ ਨਾਲ ਮਾਰਦਾ ਸੀ ਠੱਗੀਆਂ

ਸੰਗਰੂਰ ਪੁਲਿਸ ਅੜਿੱਕੇ ਚੜਿਆ ਨਕਲੀ ਪੁਲਿਸ ਮੁਲਾਜ਼ਮ ਪੁਲਿਸ ਵਾਲਾ ਬਣ ਕੇ ਲੋਕਾਂ ਨਾਲ ਮਾਰਦਾ ਸੀ ਠੱਗੀਆਂ

ਐਸ.ਪੀ ਹੈਡਕੁਆਟਰ ਆਈ.ਪੀ.ਐਸ ਦਿਲਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਰਨਵੀਰ ਵਰਮਾ ਪੁੱਤਰ ਅਮਰਿੰਦਰ ਵਰਮਾ ਬਾਸੀ ਬੇਨੜਾ ਖਿਲਾਫ ਇੱਕ ਲੜਕੀ ਨੇ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਨ ਸਬੰਧੀ ਦਰਖਾਸਤ ਦਿੱਤੀ ਸੀ ਜਿਸ ਦੀ ਪੜਤਾਲ ਸੰਗਰੂਰ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਤਾਂ ਇਸ ਦਰਮਿਆਨ ਤਰਨਵੀਰ ਵਰਮਾ ਦੇ ਭਰਾ ਕਰਨਵੀਰ ਵਰਮਾ ਨੂੰ ਉਸਦੇ ਦੋਸਤ ਜਸਕਰਨ ਸਿੰਘ ਵਾਸੀ ਭੇਦਨੀ ਨੇ ਠੱਗ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਜੌਲੀਆਂ ਨੂੰ ਮਿਲਾਇਆ

ਠੱਗ ਅੰਮ੍ਰਿਤਪਾਲ ਸਿੰਘ ਨੇ ਆਪਣੇ ਫੇਸਬੁਕ ਅਤੇ ਇੰਸਟਾਗਰਾਮ ਉੱਪਰ ਆਪਣੇ ਪੁਲਿਸ ਦੀ ਵਰਦੀ ਵਿੱਚ ਅਤੇ ਪਿਸਤੌਲ ਨਾਲ ਫੋਟੋ ਪਾਈ ਹੋਈ ਸੀ ਜੋ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀ ਜਿਸ ਨੇ ਕਰਨਵੀਰ ਵਰਮਾ ਨੂੰ ਕਿਹਾ ਕਿ ਉਸਦੇ ਭਰਾ ਦੇ ਖਿਲਾਫ ਚੱਲ ਰਹੀ ਦਰਖਾਸਤ ਨੂੰ ਉੱਥੇ ਹੀ ਬੰਦ ਕਰਵਾ ਦੇਵੇਗਾ। ਅਤੇ ਉਸਦੇ ਭਰਾ ਖਿਲਾਫ ਕੋਈ ਕਾਰਵਾਈ ਨਹੀਂ ਹੋਣ ਦੇਵੇਗਾ ਇਸ ਕੰਮ ਬਦਲੇ ਅੰਮ੍ਰਿਤਪਾਲ ਸਿੰਘ ਉਕਤ ਨੇ ਪੁਲਿਸ ਦੇ ਨਾਮ ਪਰ ਕਰਨਵੀਰ ਵਰਮਾ ਪਾਸੋਂ 2,30000 ਹਜ਼ਾਰ ਆਪਣੇ ਬੈਂਕ ਖਾਤੇ ਵਿੱਚ ਗੂਗਲ ਪੇ ਕਰਵਾਏ ਅਤੇ 2,50,000 ਨਗਦ ਲੈ ਲਏ ਸਨ। ਇਸ ਤੋਂ ਇਲਾਵਾ ਹਾਈ ਕੋਰਟ ਦੇ ਵਕੀਲ ਦੇ ਨਾਮ ਤੇ ਠੱਗ ਅੰਮ੍ਰਿਤਪਾਲ ਸਿੰਘ ਨੇ 2 ਲੱਖ ਰੁਪਏ ਹੋਰ ਲੈ ਲਏ ਸਨ ਇਸ ਤਰ੍ਹਾਂ ਅੰਮ੍ਰਿਤ ਪਾਲ ਸਿੰਘ ਠੱਗ ਨੇ ਕੁੱਲ 6,80000  ਦੀ ਠੱਗੀ ਇਸ ਕੇਸ ਵਿੱਚੋਂ ਮਾਰੀ 

ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਇਲਾਵਾ ਜਦੋਂ ਤਰਨਵੀਰ ਵਰਮਾ ਦੇ ਖਿਲਾਫ ਬਲਾਤਕਾਰ ਦਾ ਮੁਕਦਮਾ ਦਰਜ ਰਜਿਸਟਰ ਹੋ ਗਿਆ ਤਾਂ ਕਰਨਵੀਰ ਵਰਮਾ ਨੇ ਠੱਗ ਅੰਮ੍ਰਿਤ ਪਾਲ ਸਿੰਘ ਦੇ ਖਿਲਾਫ ਪੁਲਿਸ ਦੇ ਨਾਮ ਪਰ ਪੈਸੇ ਲੈ ਕੇ ਠੱਗੀ ਮਾਰਨ ਸਬੰਧੀ ਦਰਖਾਸਤ ਦਿੱਤੀ ਜਿਸ ਦੀ ਪੜਤਾਲ ਕਪਤਾਨ ਪੁਲਿਸ ਸਥਾਨਕ ਸੰਗਰੂਰ ਵੱਲੋਂ ਕਰਨ ਉਪਰੰਤ ਮੁਕਦਮਾ ਨੰਬਰ 84 ਮਿਤੀ 13ਪ ਨੌ ਦਰਜ ਕੀਤਾ ਗਿਆ ਅਤੇ ਕਾਨੂੰਨ ਦੇ ਮੁਤਾਬਕ ਅਲੱਗ ਅਲੱਗ ਧਰਾਵਾਂ ਠੱਗ ਅੰਮ੍ਰਿਤਪਾਲ ਸਿੰਘ ਉੱਪਰ ਲਗਾ ਕੇ ਉਸ ਦੀ ਗ੍ਰਿਫਤਾਰੀ ਪਾਈ ਗਈ।

WhatsApp Image 2025-05-16 at 3.52.05 PM

Read Also :  ਨਸ਼ੇ ਦੀ ਸਭ ਤੋਂ ਵੱਡੀ ਖੇਪ , ਕੱਪੜੇ ਧੋਣ ਵਾਲੀ ਮਸ਼ੀਨ 'ਚ ਲੁਕਾਈ ਹੋਈ ਸੀ 400 ਕਰੌੜ ਦੀ 85 ਕਿਲੋ ਹੈਰੋਇਨ

ਇਸ ਤੋਂ ਇਲਾਵਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਠੱਗ ਖਿਲਾਫ ਅਵਤਾਰ ਸਿੰਘ ਪੁੱਤਰ ਗੰਢਾ ਸਿੰਘ ਵਾਸੀ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਸੰਗਰੂਰ ਨਾਲ ਸਾਂਝੀ ਨਵੇਂ ਫਾਰਚੂਨਰ ਗੱਡੀ ਲੈ ਕੇ ਉਸ ਪਾਸੋਂ 9 ਲੱਖ ਹਾਸਿਲ ਕਰਕੇ ਗੱਡੀ ਦੀ ਆਰਸੀ ਰਮਨਦੀਪ ਸਿੰਘ ਵਾਸੀ ਜੋਲੀਆਂ ਦੇ ਨਾਮਪੁਰ ਕਰਵਾ ਕੇ ਠੱਗੀ ਮਾਰਨ ਸਬੰਧੀ ਮੁਕਦਮਾ ਨੰਬਰ 102 ਮਿਤੀ 15 ਮਈ 2025 ਬੀਐਨਐਸ ਥਾਣਾ ਸਿਟੀ ਸੰਗਰੂਰ ਬਰ ਖਿਲਾਫ਼ ਅੰਮ੍ਰਿਤਪਾਲ ਸਿੰਘ ਉਤ ਦਰਜ ਰਜਿਸਟਰ ਕੀਤਾ ਗਿਆ ਹੈ। ਅਤੇ ਪੁਲਿਸ ਨੇ ਕਿਹਾ ਇਸ ਸਬੰਧੀ ਹੋਰ ਵੀ ਤਬਦੀਸ਼ ਕੀਤੀ ਜਾ ਰਹੀ ਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਾਫੀ ਵੱਡੇ ਖੁਲਾਸੇ ਹੋ ਸਕਦੇ ਹਨ।