ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਅਤੇ ਮੀਡੀਆ ਸਬੰਧੀ ਖਰਚਿਆਂ ਦੀ ਦਿੱਤੀ ਜਾਣਕਾਰੀ

ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਅਤੇ ਮੀਡੀਆ ਸਬੰਧੀ ਖਰਚਿਆਂ ਦੀ ਦਿੱਤੀ ਜਾਣਕਾਰੀ

ਫ਼ਰੀਦਕੋਟ 16 ਮਈ,2024 ਫ਼ਰੀਦਕੋਟ ਲੋਕ ਸਭਾ ਹਲਕੇ ਦੇ ਉਮੀਦਵਾਰਾਂ ਦੇ ਨੁਮਾਇੰਦਿਆਂ ਨੂੰ ਅੱਜ ਖਰਚਾ ਨਿਗਰਾਨ ਮਿਸ ਸ਼ਰੂਤੀ ਦੀ ਪ੍ਰਧਾਨਗੀ ਹੇਠ ਐਮਸੀਐਮਸੀ ਟੀਮ ਦੇ ਮੈਂਬਰ ਸੈਕਰੇਟਰੀ ਗੁਰਦੀਪ ਸਿੰਘ ਮਾਨ ਅਤੇ ਖਰਚਾ ਨਿਗਰਾਨ ਸੈਲ ਦੇ ਮਾਸਟਰ ਟ੍ਰੇਨਰ ਸੁਮੀਤ ਕੁਮਾਰ ਸ਼ਰਮਾ ਨੇ ਲੋਕ ਸਭਾ ਚੋਣਾਂ 2024 ਸਬੰਧੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕੀਤੇ ਜਾਣ ਵਾਲੇ ਖਰਚਿਆਂ ਅਤੇ ਹਦਾਇਤਾਂ ਬਾਰੇ […]

ਫ਼ਰੀਦਕੋਟ 16 ਮਈ,2024

ਫ਼ਰੀਦਕੋਟ ਲੋਕ ਸਭਾ ਹਲਕੇ ਦੇ ਉਮੀਦਵਾਰਾਂ ਦੇ ਨੁਮਾਇੰਦਿਆਂ ਨੂੰ ਅੱਜ ਖਰਚਾ ਨਿਗਰਾਨ ਮਿਸ ਸ਼ਰੂਤੀ ਦੀ ਪ੍ਰਧਾਨਗੀ ਹੇਠ ਐਮਸੀਐਮਸੀ ਟੀਮ ਦੇ ਮੈਂਬਰ ਸੈਕਰੇਟਰੀ ਗੁਰਦੀਪ ਸਿੰਘ ਮਾਨ ਅਤੇ ਖਰਚਾ ਨਿਗਰਾਨ ਸੈਲ ਦੇ ਮਾਸਟਰ ਟ੍ਰੇਨਰ ਸੁਮੀਤ ਕੁਮਾਰ ਸ਼ਰਮਾ ਨੇ ਲੋਕ ਸਭਾ ਚੋਣਾਂ 2024 ਸਬੰਧੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕੀਤੇ ਜਾਣ ਵਾਲੇ ਖਰਚਿਆਂ ਅਤੇ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਬੋਲਦਿਆਂ ਮਿਸ ਸ਼ਰੂਤੀ ਨੇ ਦੱਸਿਆ ਕਿ ਇਲੈਕਸ਼ਨ ਕਮਿਸ਼ਨ ਦਾ ਮੁੱਖ ਮੰਤਵ ਸਾਰੇ ਉਮੀਦਵਾਰਾਂ ਨੂੰ ਰਾਜਨੀਤਿਕ ਅਖਾੜੇ ਵਿਚ ਸਮਾਨਤਾ ਪ੍ਰਦਾਨ ਕਰਨਾ ਹੈ। ਖਰਚਾ ਮੋਨੀਟਰਿੰਗ ਟੀਮ ਦੇ ਮਾਸਟਰ ਟ੍ਰੇਨਰ ਸੁਮੀਤ ਕੁਮਾਰ ਸ਼ਰਮਾ ਨੇ ਸਾਰੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਹਦਾਇਤਾਂ ਅਨੁਸਾਰ ਭਰੇ ਜਾਣ ਵਾਲੇ ਫਾਰਮ, ਅਨੈਕਸਚਰ ਅਤੇ ਜਿਨ੍ਹਾਂ ਚੀਜਾਂ ਦਾ ਖਿਆਲ ਰੱਖਣਾ ਹੈ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਉਪਰੰਤ ਐਮਸੀਐਮਸੀ ਟੀਮ ਦੇ ਮੈਂਬਰ ਸੈਕਰੇਟਰੀ ਕਮ-ਜਿਲ੍ਹਾ ਲੋਕ ਸੰਪਰਕ ਅਫਸਰ ਗੁਰਦੀਪ ਸਿੰਘ ਮਾਨ ਨੇ ਮੀਡੀਆਂ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਟ, ਇਲੈਕਟ੍ਰਾਨਿਕ, ਸੋਸ਼ਲ ਮੀਡੀਆ ਅਤੇ ਪੋਸਟਰ, ਬੈਨਰ, ਪੈਂਫਲਟ ਅਤੇ ਪ੍ਰਿੰਟਿੰਗ ਪ੍ਰੈਸਾਂ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਬਾਰੇ ਦੱਸਿਆ।

ਇਸ ਮੌਕੇ ਆਡਿਟ ਵਿਭਾਗ ਦੇ ਵਿਪਨ ਕੁਮਾਰ ਗਰਗ ਅਤੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

Tags:

Latest

ਵਿਧਾਇਕਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਹਰ ਪਿੰਡ ਲਈ ਰੋਜ਼ਾਨਾ ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ: ਮਨੀਸ਼ ਸਿਸੋਦੀਆ
ਰਸੂਖ਼ਦਾਰਾਂ ਦਾ ਵਾਰੋ-ਵਾਰੀ ਸੱਤਾ ਵਿੱਚ ਆਉਣ ਦਾ ਦੌਰ ਹੋਇਆ ਖ਼ਤਮ , ਹੁਣ ਲੋਕਾਂ ਦੀ ਵਾਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਭਗਵੰਤ ਸਿੰਘ ਮਾਨ ਸਰਕਾਰ 'ਬੇਅਦਬੀ' ਦੇ ਮਾਮਲੇ ’ਤੇ ਕੋਈ ਲਿਹਾਜ਼ ਨਹੀਂ ਕਰੇਗੀ, 'ਆਪ' ਸਰਕਾਰ 13 ਅਪ੍ਰੈਲ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਸਖਤ ਸਜ਼ਾਵਾਂ ਲਈ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਕਰੇਗੀ
ਵਿਆਪਕ ਉਦਯੋਗਿਕ ਨਿਵੇਸ਼ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸ਼ਾਸਨ ਵਿੱਚ ਹੋਏ ਸੁਧਾਰਾਂ ’ਤੇ ਮੋਹਰ ਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਸਰਸ ਮੇਲੇ ’ਚ ਪਹਿਰਾਵਾ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ