ਕਾਊਂਟਿੰਗ ਆਬਜ਼ਰਵਰਾਂ ਦੀ ਹਾਜ਼ਰੀ ਵਿਚ ਕਾਊਂਟਿੰਗ ਸਟਾਫਦੀ ਰੈਂਡੇਮਾਈਜ਼ੇਸ਼ਨ ਹੋਈ

ਕਾਊਂਟਿੰਗ ਆਬਜ਼ਰਵਰਾਂ ਦੀ ਹਾਜ਼ਰੀ ਵਿਚ ਕਾਊਂਟਿੰਗ ਸਟਾਫਦੀ ਰੈਂਡੇਮਾਈਜ਼ੇਸ਼ਨ ਹੋਈ

ਮਾਨਸਾ, 03 ਜੂਨ:ਕਾਊਂਟਿੰਗ ਆਬਜ਼ਰਵਰ ਵਿਧਾਨ ਸਭਾ ਹਲਕਾ 96-ਮਾਨਸਾ, 98 ਬੁਢਲਾਡਾ (ਐਸ.ਸੀ.), ਸ੍ਰੀ ਸਾਜਦ ਹੁਸੈਨ ਗਨਈ ਐਸ.ਸੀ.ਐਸ., ਕਾਊਂਟਿੰਗ ਆਬਜ਼ਰਵਰ ਵਿਧਾਨ ਸਭਾ ਹਲਕਾ 97-ਸਰਦੂਲਗੜ੍ਹ, ਸ੍ਰੀ ਸ਼ੈਲੇਂਦਰ ਦਿਓਰਾ, ਐਸ.ਸੀ.ਐਸ. ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਵੱਲੋਂ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਦੁਆਰਾ ਭੇਜੀ ਗਈ ਸਮਾਂ ਸੂਚੀ ਅਨੁਸਾਰ ਕਾਊਂਟਿੰਗ ਸਟਾਫ ਦੀ ਰੈਂਡੇਮਾਈਜ਼ੇਸ਼ਨ ਕੀਤੀ ਗਈ। ਇਸ ਮੌਕੇ ਵਧੀਕ […]

ਮਾਨਸਾ, 03 ਜੂਨ:
ਕਾਊਂਟਿੰਗ ਆਬਜ਼ਰਵਰ ਵਿਧਾਨ ਸਭਾ ਹਲਕਾ 96-ਮਾਨਸਾ, 98 ਬੁਢਲਾਡਾ (ਐਸ.ਸੀ.), ਸ੍ਰੀ ਸਾਜਦ ਹੁਸੈਨ ਗਨਈ ਐਸ.ਸੀ.ਐਸ., ਕਾਊਂਟਿੰਗ ਆਬਜ਼ਰਵਰ ਵਿਧਾਨ ਸਭਾ ਹਲਕਾ 97-ਸਰਦੂਲਗੜ੍ਹ, ਸ੍ਰੀ ਸ਼ੈਲੇਂਦਰ ਦਿਓਰਾ, ਐਸ.ਸੀ.ਐਸ. ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਵੱਲੋਂ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਦੁਆਰਾ ਭੇਜੀ ਗਈ ਸਮਾਂ ਸੂਚੀ ਅਨੁਸਾਰ ਕਾਊਂਟਿੰਗ ਸਟਾਫ ਦੀ ਰੈਂਡੇਮਾਈਜ਼ੇਸ਼ਨ ਕੀਤੀ ਗਈ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ, ਸਹਾਇਕ ਰਿਟਰਨਿੰਗ ਅਫ਼ਸਰ ਮਾਨਸਾ ਸ੍ਰ. ਮਨਜੀਤ ਸਿੰਘ ਰਾਜਲਾ, ਸਹਾਇਕ ਰਿਟਰਨਿੰਗ ਅਫ਼ਸਰ ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਬੁਢਲਾਡਾ ਸ੍ਰ. ਗਗਨਦੀਪ ਸਿੰਘ ਵੀ ਮੌਜੂਦ ਸਨ।
ਇਹ ਰੈਂਡੇਮਾਈਜ਼ੇਸ਼ਨ ਨਿਊ ਕਾਨਫਰੰਸ ਰੂਮ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਾਈਸ ਸਾਫਟਵੇਅਰ ਦੁਆਰਾ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ 16 ਮਾਰਚ ਨੂੰ ਲੋਕ ਸਭਾ ਚੋਣਾਂ 2024 ਦੀ ਘੋਸ਼ਣਾ ਨਾਲ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ ਅਤੇ 01 ਜੂਨ ਦਿਨ ਸ਼ਨੀਵਾਰ ਨੂੰ ਪੋÇਲੰਗ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ 04 ਜੂਨ 2024 ਨੂੰ ਹੋਣੀ ਹੈ ਅਤੇ ਇਸੇ ਦਿਨ ਚੋਣਾਂ ਦੇ ਨਤੀਜੇ ਘੋਸ਼ਿਤ ਹੋਣਗੇ।

Tags:

Advertisement

Latest

ਸਰਹੱਦ ਪਾਰੋਂ ਚਲਾਏ ਜਾ ਰਹੇ ਤਸਕਰੀ ਨੈੱਟਵਰਕ ਦਾ ਅੰਮ੍ਰਿਤਸਰ ਵਿੱਚ ਪਰਦਾਫ਼ਾਸ਼ l 8 ਪਿਸਤੌਲਾਂ,1 ਕਿਲੋ ਹੈਰੋਇਨ, 2.9 ਲੱਖ ਰੁਪਏ ਡਰੱਗ ਮਨੀ ਸਮੇਤ ਤਿੰਨ ਗ੍ਰਿਫ਼ਤਾਰ
ਮੋਹਿੰਦਰ ਭਗਤ ਵੱਲੋਂ ਬਾਗਬਾਨੀ ਖੇਤਰ ਦੀ ਪ੍ਰਗਤੀ ਦੀ ਸਮੀਖਿਆ, ਨਵੀਨਤਮ ਤਕਨਾਲੋਜੀਆਂ ਅਤੇ ਯੋਜਨਾਵਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ 'ਤੇ ਦਿੱਤਾ ਜ਼ੋਰ
’ਯੁੱਧ ਨਸ਼ਿਆਂ ਵਿਰੁੱਧ’: 123 ਦਿਨਾਂ ਵਿੱਚ 20 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ
ਐਨ.ਏ.ਐਸ. 2024 ਵਿੱਚ ਪੰਜਾਬ ਵੱਲੋਂ ਸ਼ਾਨਦਾਰ ਪ੍ਰਦਰਸ਼ਨ: ਦੇਸ਼ ਭਰ ਵਿੱਚੋਂ ਰਿਹਾ ਮੋਹਰੀ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੂੰ ਅਜਨਾਲਾ ਵਿੱਚ ਰਾਵੀ ਦਰਿਆ ਦੇ ਕਾਰਨ ਹੜ੍ਹਾਂ ਦੇ ਨੁਕਸਾਨ ਅਤੇ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਲਈ ਫੰਡ ਦੇਣ ਦੀ ਕੀਤੀ ਬੇਨਤੀ