ਨਾ ਕਾਕਾ ਨਾ ! ਚੱਲਦੀ ਗੱਡੀ 'ਚ ਸਟੰਟ ਕਰਨਾ ਪਿਆ ਮਹਿੰਗਾ, ਕਹਿੰਦੇ 'ਸਾਨੂੰ ਹੁਣ ਅਹਿਸਾਸ ਹੋ ਰਿਹਾ ਸਾਡੀ ਗਲਤੀ ਸੀ '

ਨਾ ਕਾਕਾ ਨਾ ! ਚੱਲਦੀ ਗੱਡੀ 'ਚ ਸਟੰਟ ਕਰਨਾ ਪਿਆ ਮਹਿੰਗਾ, ਕਹਿੰਦੇ 'ਸਾਨੂੰ ਹੁਣ ਅਹਿਸਾਸ ਹੋ ਰਿਹਾ ਸਾਡੀ ਗਲਤੀ ਸੀ '

ਪਿਛਲੀ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ  ਜਿਸ ਦੇ ਵਿੱਚ ਕੁਝ ਨੌਜਵਾਨ ਚਲਦੀ ਸਕਾਰਪੀਓ ਦੇ ਵਿੱਚ ਸਟੰਟਬਾਜੀ ਕਰਦੇ ਹੋਏ ਦਿਖਾਈ ਦੇ ਰਹੇ ਨੇ, ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਸੰਗਰੂਰ ਦੇ ਹਨ ਜਦੋਂ ਇਸ ਦਾ ਪਤਾ ਟ੍ਰੈਫਿਕ ਪੁਲਿਸ ਸੰਗਰੂਰ ਨੂੰ ਲੱਗਿਆ ਤਾਂ ਇਹਨਾਂ ਨੌਜਵਾਨਾਂ ਨਾਲ ਸੰਪਰਕ ਕੀਤਾ ਗਿਆ ਤੇ ਇਹਨਾਂ ਨੂੰ ਮੌਕੇ ਤੇ ਬੁਲਾਇਆ ਗਿਆ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜਿਲ੍ਾ  ਟ੍ਰੈਫਿਕ ਪੁਲਿਸ ਪਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਸਟੰਟਬਾਜੀ ਕਰ ਰਹੇ ਸੀ ਅੱਜ ਇਹਨਾਂ ਨੂੰ ਜਿੱਥੇ ਸਮਝਾਇਆ ਗਿਆ ਕਿ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਦੁਬਾਰਾ ਨਹੀਂ ਅਤੇ ਅਜਿਹੀ ਸਟੰਟਬਾਜੀ ਦੇ ਨਾਲ ਤੁਹਾਡੀ ਜਾਨ ਤੇ ਜਾਂ ਫਿਰ ਦੂਸਰੇ ਦੀ ਜਾਨ ਤੇ ਬਣ ਸਕਦੀ ਹੈ।,
ਉੱਥੇ ਹੀ ਸਟੰਟ ਬਾਜ ਨੌਜਵਾਨਾਂ ਨੇ ਕਿਹਾ ਕਿ ਸਾਤੋਂ ਗਲਤੀ ਹੋ ਗਈ ਅਤੇ ਟਰੈਫਿਕ ਪੁਲਿਸ ਸੰਗਰੂਰ ਦੇ ਵੱਲੋਂ ਉਹਨਾਂ ਦਾ ਮੌਕੇ ਤੇ ਚਲਾਨ ਕੱਟਿਆ ਗਿਆ।

 

Related Posts