ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਖੁਸ਼ਬੂ ਸਵਨਾ ਨੇ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਸ਼੍ਰੀ ਵਾਲਮੀਕਿ ਜੀ ਦੇ ਆਸ਼ਰਮ ਪਹੁੰਚ ਹਾਜ਼ਰੀ ਲਗਵਾਈ
By NIRPAKH POST
On
ਫਾਜ਼ਿਲਕਾ 7 ਅਕਤੂਬਰ 2025
ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਮੈਡਮ ਖੁਸ਼ਬੂ ਸਵਨਾ ਨੇ ਸ਼੍ਰੀ ਵਾਲਮੀਕਿ ਜੀ ਦੇ ਆਸ਼ਰਮ ਪਹੁੰਚ ਹਾਜ਼ਰੀ ਲਗਵਾਈ ਅਤੇ ਭਗਵਾਨ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਆਸ਼ੀਰਵਾਦ ਪ੍ਰਾਪਤ ਕੀਤਾ|
ਉਨ੍ਹਾਂ ਮੱਥਾ ਟੇਕਦੀਆਂ ਫਾਜ਼ਿਲਕਾ ਵਾਸੀਆਂ ਦੇ ਭਲੇ ਦੀ ਅਰਦਾਸ ਕੀਤੀ| ਉਨ੍ਹਾਂ ਕਿਹਾ ਕੀ ਜਿਸ ਤਰ੍ਹਾਂ ਪਹਿਲਾਂ ਵੀ ਫਾਜ਼ਿਲਕਾ ਵਾਸੀਆਂ ਤੇ ਪਰਮਾਤਮਾ ਦਾ ਹੱਥ ਹੈ ਉਸੇ ਤਰ੍ਹਾਂ ਅੱਗੇ ਵੀ ਬਣਿਆ ਰਹੇ | ਉਨ੍ਹਾਂ ਕਿਹਾ ਕੀ ਸੰਤ ਗੁਰੂ ਹਮੇਸ਼ਾ ਹੀ ਸਾਨੂੰ ਸਿੱਧੇ ਰਸਤੇ ਪਾਉਣ ਆਉਂਦੇ ਹਨ, ਇਸ ਕਰਕੇ ਸਾਨੂੰ ਇਨਾਂ ਦੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਵਿੱਚ ਜਰੂਰ ਅਪਣਾਉਣਾ ਚਾਹੀਦਾ ਹੈ|
ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕੀ ਜੀ ਦੀਆਂ ਸਿੱਖਿਆਵਾਂ ਸਾਡੇ ਲਈ ਮਾਰਗਦਰਸ਼ਕ ਹਨ ਅਤੇ ਸਾਨੂੰ ਇਨ੍ਹਾਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ ਹੈ। ਇਸ ਦੌਰਾਨ ਉਹਨਾਂ ਨੇ ਆਈਆਂ ਸੰਗਤਾਂ ਨੂੰ ਇਸ ਪਾਵਨ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ| ਇਸ ਮੌਕੇ ਉਨਾਂ ਕਮੇਟੀ ਨੂੰ 11000 ਰੁਪਏ ਵੀ ਭੇਂਟ ਕੀਤੇ |
ਇਸ ਮੌਕੇ ਸ਼ਿਵ ਜਾਜੋਰੀਆ ਬਲਾਕ ਪ੍ਰਧਾਨ, ਸੰਦੀਪ ਚਲਾਣਾ ਬਲਾਕ ਪ੍ਰਧਾਨ, ਦੀਪਕ ਸ਼ਰਮਾ, ਫਤਹਿ ਚੰਦ ਪ੍ਰਧਾਨ ਵਾਲਮੀਕਿ ਸਮਾਜ, ਸ਼ਾਮ ਲਾਲ ਐੱਮ ਸੀ, ਸੋਮਾ ਰਾਣੀ ਜੀ, ਆਸ਼ਾ ਰਾਣੀ ਮਹਿਲਾ ਆਗੂ, ਲਵਲੀ ਵਾਲਮੀਕਿ, ਸਮੂਹ ਮੰਦਿਰ ਕਮੇਟੀ ਮੌਜੂਦ ਸਨ