ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਫਿਰੋਜ਼ਪੁਰ ਪਹੁੰਚਣ ਤੇ ਕੀਤਾ ਗਿਆ ਸੁਆਗਤ

ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਫਿਰੋਜ਼ਪੁਰ ਪਹੁੰਚਣ ਤੇ ਕੀਤਾ ਗਿਆ ਸੁਆਗਤ

ਫਿਰੋਜ਼ਪੁਰ 19 ਜੁਲਾਈ 2024.             ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿੱਚੋਂ ਕੱਢਣ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਕ੍ਰਾਂਤੀਕਾਰੀ ਸ੍ਰੀ ਬੀ.ਕੇ. ਦੱਤ ਨੂੰ ਉਨ੍ਹਾਂ ਦੀ 60ਵੀਂ ਬਰਸੀ ਮੌਕੇ ਉਨ੍ਹਾਂ ਦੀ ਬੇਟੀ ਡਾ. ਭਾਰਤੀ ਦੱਤ ਬਾਗਚੀ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਪਰਿਵਾਰਕ ਮੈਂਬਰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਫਿਰੋਜ਼ਪੁਰ ਪੁੱਜਣ ਤੇ ਸਰਕਟ ਹਾਊਸ ਵਿਖੇ ਨੈਸ਼ਨਲ ਐਵਾਰਡੀ […]

ਫਿਰੋਜ਼ਪੁਰ 19 ਜੁਲਾਈ 2024.

            ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿੱਚੋਂ ਕੱਢਣ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਕ੍ਰਾਂਤੀਕਾਰੀ ਸ੍ਰੀ ਬੀ.ਕੇ. ਦੱਤ ਨੂੰ ਉਨ੍ਹਾਂ ਦੀ 60ਵੀਂ ਬਰਸੀ ਮੌਕੇ ਉਨ੍ਹਾਂ ਦੀ ਬੇਟੀ ਡਾ. ਭਾਰਤੀ ਦੱਤ ਬਾਗਚੀ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਪਰਿਵਾਰਕ ਮੈਂਬਰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਫਿਰੋਜ਼ਪੁਰ ਪੁੱਜਣ ਤੇ ਸਰਕਟ ਹਾਊਸ ਵਿਖੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਅਤੇ ਸ੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ ਵੱਲੋਂ ਨਿੱਘਾ ਸੁਆਗਤ ਕੀਤਾ।

            ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਦੱਸਿਆ ਕਿ ਸ਼ਹੀਦ ਬੀ.ਕੇ. ਦੱਤ ਦੀ ਬੇਟੀ ਸ੍ਰੀਮਤੀ ਭਾਰਤੀ, ਸ਼ਹੀਦ ਭਗਤ ਸਿੰਘ ਦੇ ਭਤੀਜੇ ਸ੍ਰੀ ਚਰਨਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸ਼ਹੀਦ ਰਾਜਗੁਰੂ ਅਤੇ ਸੁਖਦੇਵ ਦੇ ਭਰਾ ਦਾ ਲੜਕਾ ਅਤੇ ਸ਼ਹੀਦ-ਏ-ਆਜ਼ਾਮ ਦਿੱਲੀ ਸੰਸਥਾ ਦੇ ਮੈਂਬਰਾਂ ਦੇ ਅੱਜ ਫਿਰੋਜ਼ਪੁਰ ਪਹੁੰਚਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਅੱਜ ਸ਼ਾਮ ਨੂੰ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਅਤੇ ਰਟਰੀਟ ਸਰਮਨੀ ਦੇਖਣਗੇ ਅਤੇ ਬੀ.ਐਸ.ਐਫ. ਵੱਲੋਂ ਬਣਾਏ ਗਏ ਮਿਊਜਿਅਮ ਨੂੰ ਵੀ ਦੇਖਣਗੇ। ਇਸ ਤੋਂ ਬਾਅਦ ਸਾਰੇ ਪਤਵੰਤੇ ਸਰਕਟ ਹਾਊਸ ਵਿਖੇ ਰਾਤ ਰੁਕਣਗੇ ਅਤੇ ਅਗਲੇ ਦਿਨ ਸਵੇਰੇ 8 ਵਜੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਤੂੜੀ ਬਜ਼ਾਰ ਫਿਰੋਜ਼ਪੁਰ ਸ਼ਹਿਰ ਵਿਖੇ ਸ਼ਹੀਦਾਂ ਨਾਲ ਜੁੜੀ ਯਾਦਗਾਰ ਇਮਾਰਤ ਨੁੰ ਦੇਖਣਗੇ।

          ਇਸ ਮੌਕੇ ਚਰਨਜੀਤ ਸਿੰਘ ਭਤੀਜਾ ਸ਼ਹੀਦ ਭਗਤ ਸਿੰਘ, ਭਾਸਕਰ ਦੱਤ ਬਾਗਚੀ ਬੇਟਾ ਭਾਰਤੀ ਦੱਤ, ਨਿਲਾਂਜਨ ਦੱਤ ਬਾਗਚੀ ਬੇਟਾ ਭਾਰਤੀ ਦੱਤ, ਦੇਵੋਲੀਨਾ ਪੁੱਤਰ ਨੂੰਹ ਭਾਰਤੀ ਦੱਤ, ਰਾਜਗੁਰੂ ਦੇ ਪੋਤੇ ਸਤਿਆਸ਼ੀਲ, ਅਨੂਜ ਥਾਪਰ ਸੁਖਦੇਵ ਜੀ ਦੇ ਪੋਤੇ, ਡਾਕਟਰ ਗਇਆ ਪ੍ਰਸ਼ਾਦ ਦਾ ਬੇਟਾ ਕ੍ਰਾਂਤੀ ਕੁਮਾਰ ਅਤੇ ਪੋਤਾ ਕੁਮਾਰ ਆਜ਼ਾਦ ਆਦਿ ਹਾਜ਼ਰ ਸਨ। 

Tags:

Latest

ਭਗਵੰਤ ਮਾਨ ਸਰਕਾਰ ਦੀ ਅਗਵਾਈ ਹੇਠ ‘ਏ.ਆਈ. ਕ੍ਰਾਂਤੀ’ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰੇਗੀ
'ਗੈਂਗਸਟਰਾਂ ‘ਤੇ ਵਾਰ': ਦੋ ਮਹੀਨਿਆਂ ਵਿੱਚ 309 ਹਥਿਆਰਾਂ ਸਮੇਤ 15 ਹਜ਼ਾਰ ਤੋਂ ਵੱਧ ਵਿਅਕਤੀ ਗ੍ਰਿਫ਼ਤਾਰ
ਸੁਖਬੀਰ ਬਾਦਲ ਦੇ ਦੋਸ਼ਾਂ 'ਤੇ ਬਲਤੇਜ ਪੰਨੂ ਦਾ ਤਿੱਖਾ ਪਲਟਵਾਰ, ਕਿਹਾ- ਆਪਣੀ ਯਾਦਾਸ਼ਤ ਸੁਧਾਰਨ ਬਾਦਲ, ਬੇਅਦਬੀ ਦਾ ਕਾਲਾ ਇਤਿਹਾਸ ਤੁਹਾਡਾ ਹੈ
ਨਸ਼ਿਆਂ ਦੀ ਆਦਤ ਤੋਂ ਰੁਜ਼ਗਾਰ ਤੱਕ: ਨਸ਼ਿਆਂ ਤੋਂ ਉਭਰਨ ਦੀਆਂ ਕਹਾਣੀਆਂ ਭਗਵੰਤ ਮਾਨ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ੀਲਤਾ ਦਾ ਪ੍ਰਤੱਖ ਪ੍ਰਮਾਣ
ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਮੁਫ਼ਤ ਸਫਰ ‘ਤੇ 2042 ਕਰੋੜ ਦਾ ਵੱਡਾ ਨਿਵੇਸ਼—ਮਾਨ ਸਰਕਾਰ ਦੀ ਮਜ਼ਬੂਤ ਪਹਿਲ: ਡਾ. ਬਲਜੀਤ ਕੌਰ