ਅਜ਼ਾਦੀ ਦਿਹਾੜੇ ਮੌਕੇ ਨੰਗਲ ਵਿੱਚ ਹੋਵੇਗਾ ਪ੍ਰਭਾਵਸ਼ਾਲੀ ਸਮਾਰੋਹ- ਸਚਿਨ ਪਾਠਕ

ਅਜ਼ਾਦੀ ਦਿਹਾੜੇ ਮੌਕੇ ਨੰਗਲ ਵਿੱਚ ਹੋਵੇਗਾ ਪ੍ਰਭਾਵਸ਼ਾਲੀ ਸਮਾਰੋਹ- ਸਚਿਨ ਪਾਠਕ

 

ਨੰਗਲ 11 ਅਗਸਤ ()

ਸੁਤੰਤਰਤਾ ਦਿਵਸ ਸਮਾਰੋਹ ਨੰਗਲ ਵਿਚ ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਵਿਚ ਧੂਮ-ਧਾਮ ਨਾਲ ਮਨਾਇਆ ਜਾਵੇਗਾ ਜਿਸਦੀਆਂ ਤਿਆਰੀਆ ਸਬੰਧੀ ਅੱਜ ਦੂਜੀ ਰਿਹਸਲ ਸਰਕਾਰੀ ਸਕੂਲ ਆਂਫ ਐਮੀਨੈਂਸ ਨੰਗਲ ਵਿਖੇ ਕਰਵਾਈ ਗਈ।

      ਇਹ ਜਾਣਕਾਰੀ ਸਚਿਨ ਪਾਠਕ ਐਸ.ਡੀ.ਐਮ ਨੰਗਲ ਨੇ ਅੱਜ ਅਜਾਦੀ ਦਿਵਸ ਸਮਾਰੋਹ ਦੀ ਦੂਜੀ ਰਿਹਸਲ ਮੌਕੇ ਪੇਸ਼ਕਾਰੀਆਂ ਦਾ ਜਾਇਜਾ ਲੈਣ ਮੌਕੇ ਦਿੱਤੀ।  ਨ੍ਹਾਂ ਨੇ ਕਿਹਾ ਕਿ ਇਸ ਸਮਾਰੋਹ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਅਤੇ ਦੇਸ਼ ਭਗਤੀ ਦੇ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਦਿੱਤੀਆ ਗਈਆਂ। ਉਨ੍ਹਾਂ ਨੇ ਦੱਸਿਆ ਕਿ 15 ਅਗਸਤ ਨੂੰ ਸਵੇਰੇ 9 ਵਜੇ ਰਾਸ਼ਟਰੀ ਝੰਡਾ ਲਹਿਰਾਈਆਂ ਜਾਵੇਗਾ। ਮੰਚ ਸੰਚਾਲਨ ਦੀ ਭੂਮਿਕਾ ਸੁਧੀਰ ਕੁਮਾਰ ਵੱਲੋਂ ਨਿਭਾਈ ਗਈ। ਨੰਗਲ ਵਿੱਚ ਉਪ ਮੰਡਲ ਪੱਧਰ ਦੇ ਅਜ਼ਾਦੀ ਦਿਹਾੜੇ ਦੇ ਸਮਾਰੋਹ ਲਈ ਵਿਦਿਆਰਥੀ ਪਿਛਲੇ ਕਈ ਦਿਨਾਂ ਤੋ ਆਪਣੇ ਵਿੱਦਿਅਕ ਅਦਾਰਿਆਂ ਵਿੱਚ ਤਿਆਰੀ ਕਰ ਰਹੇ ਹਨ, ਉਨ੍ਹਾਂ ਵੱਲੋਂ ਇਸ ਸਮਾਰੋਹ ਮੌਕੇ ਵਿਸੇਸ਼ ਪੇਸ਼ਕਾਰੀਆਂ ਦਿੱਤੀਆਂ ਜਾਦੀਆਂ ਹਨ, ਇਸ ਸਮਾਰੋਹ ਮੌਕੇ ਨਗਰ ਦੇ ਪਤਵੰਤੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ।

      ਇਸ ਮੌਕੇ ਕੁਲਵਿੰਦਰ ਸਿੰਘ ਤਹਿਸੀਲਦਾਰ, ਪ੍ਰਿੰ.ਕਿਰਨ ਸ਼ਰਮਾ, ਪ੍ਰਿੰ.ਵਿਜੇ ਭਾਟੀਆਂ, ਕਵਿਤਾ, ਭਾਰਤ ਭੂਸ਼ਣ, ਨੀਲਮ, ਜਗਮੋਹਣ, ਰੋਣਕ ਲਾਲ, ਸੱਜਣ ਸਿੰਘ, ਰਜਿੰਦਰ ਕੌਰ, ਰਾਜੇਸ਼ ਕਟਾਰੀਆਂ, ਸੁਗਨਪਾਲ, ਸੋਮਨਾਥ, ਮੋਨਿਕਾ, ਮੋਹਿਤ ਸ਼ਰਮਾ, ਸ਼ਿਵਿਕਾ, ਸੁਨੀਤਾ ਹਾਜ਼ਰ ਸਨ।

Advertisement

Latest