ਐਸ.ਪੀ.ਅਤੇ ਕਾਰਜ ਸਾਧਕ ਅਫ਼ਸਰ ਅਹਿਮਦਗੜ੍ਹ ਵਲੋਂ 04 ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ 04 ਜਾਇਦਾਦਾਂ ਨੂੰ ਢਾਹਿਆ
ਅਹਿਮਦਗੜ੍ਹ/ਮਾਲੇਰਕੋਟਲਾ 26 ਅਕਤੂਬਰ :
ਐਸ.ਐਸ.ਪੀ.ਨੇ ਨਗਰ ਕੌਸ਼ਲ ਅਹਿਮਦਗੜ੍ਹ ਦੇ ਸਹਿਯੋਗ ਨਾਲ 04 ਨਸ਼ਾ ਤਸਕਰਾਂ ਦੀਆਂ ਮਾਲਕੀ ਵਾਲੀਆਂ ਅਣ-ਅਧਿਕਾਰਤ 04 ਜਾਇਦਾਦਾਂ ਢਾਹ ਦਿੱਤੀਆਂ ਜੋ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਨ। ਇਹ ਕਾਰਵਾਈ ਅਹਿਮਦਗੜ੍ਹ ਦੇ ਵਾਰਡ ਨੰ.09 ਅਤੇ ਵਾਰਡ ਨੰ.10 ਵਿੱਚ ਉਨ੍ਹਾਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ।
ਢਾਹੁਣ ਦੀ ਮੁਹਿੰਮ ਐਸ.ਪੀ. ਰਾਜਨ ਸਰਮਾਂ, ਕਾਰਜ ਸਾਧਕ ਅਫ਼ਸਰ ਵਿਕਾਸ ਉੱਪਲ ਅਤੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀ ਨਿਗਰਾਨੀ ਹੇਠ ਚਲਾਈ ਗਈ ਜਿਸ ਵਿੱਚ ਕਾਨੂੰਨੀ ਪ੍ਰੋਟੋਕੋਲ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਇਆ ਗਿਆ ਅਤੇ ਜਨਤਕ ਵਿਵਸਥਾ ਬਣਾਈ ਰੱਖੀ ਗਈ।
ਐਸ.ਪੀ. ਰਾਜਨ ਸਰਮਾਂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵਿਰੁੱਧ ਐਨ.ਡੀ.ਪੀ.ਐਸ ਐਕਟ ਦੇ ਕਈ ਮਾਮਲ ਦਰਜ ਹਨ । ਉਨ੍ਹਾਂ ਨੇ ਪੰਜਾਬ ਸਰਕਾਰ ਦੀ ਨਸ਼ਾ ਤਸਕਰੀ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਅਸੀਂ ਨਸ਼ਿਆਂ ਦੇ ਖ਼ਤਰੇ ਨੂੰ ਖ਼ਤਮ ਕਰਨ ਅਤੇ ਆਪਣੇ ਨੌਜਵਾਨਾਂ ਦੀ ਰੱਖਿਆ ਲਈ ਵਚਨਬੱਧ ਹੈ।" ਉਨ੍ਹਾਂ ਨਸ਼ਾ ਤਸਕਰਾਂ ਅਤੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਅਤੇ ਕਿਹਾ ਕਿ ਉਹ ਆਪਣੇ ਗੈਰ ਕਾਨੂੰਨੀ ਕੰਮ ਛੱਡ ਦੇਣ ਜਾਂ ਇਲਾਕੇ ਨੂੰ । ਕਿਸੇ ਵੀ ਗੈਰ ਸਮਾਜਿਕ ਗਤੀਵਿਧੀਆਂ ਕਰਨ ਵਾਲੇ ਅਪਰਾਧੀ ਨੂੰ ਬਕਸ਼ਿਆ ਨਹੀਂ ਜਾਵੇਗਾ ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਸਬੰਧੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਈ ਗਈ ਹੈ, ਜਿਸ ਸਬੰਧੀ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਦੀ ਯੋਗ ਅਗਵਾਈ ਹੇਠ 1 ਮਾਰਚ 2025 ਤੋਂ ਹੁਣ ਤੱਕ ਐਨ.ਡੀ.ਪੀ.ਐਸ. ਐਕਟ ਅਧੀਨ 645 ਮੁਕੱਦਮੇ ਦਰਜ ਕਰਕੇ 761 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਐਨ.ਡੀ.ਪੀ.ਐਸ. ਐਕਟ ਅਧੀਨ ਕਮਰਸ਼ੀਅਲ ਮਿਕਦਾਰ 11 ਮੁਕੱਦਮੇ ਦਰਜ ਕਰਕੇ 18 ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਵੱਲੋਂ ਕੀਤੀ ਗਈ ਰਿਕਵਰੀ ਸਬੰਧੀ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ 02 ਕਿਲੋ 798 ਗ੍ਰਾਮ ਹੈਰੋਇਨ/ਸਮੈਕ, ਪੋਪੀ ਹਸਕ 230 ਕਿਲੋਂ 540 ਗਰਾਮ, ਸਿਰਪ 89 ਬੋਤਲਾਂ,17510 ਨਸ਼ੀਲੀਆਂ ਗੋਲੀਆਂ/ਕੈਪਸੂਲ, 02 ਕਿਲੋ ਅਫੀਮ,ਹਰੇ ਪੌਦੇ 09 ਕਿਲੋਂ 17ਗ੍ਰਾਮ ਅਤੇ 350 ਗ੍ਰਾਮ ਸੁਲਫਾ,974 ਗ੍ਰਾਮ ਗਾਂਜਾ ਅਤੇ 01 ਲੱਖ 84 ਹਜਾਰ 530 ਰੁਪਏ ਦੀ ਡਰੱਗ ਮਨੀ ਐਨ.ਡੀ.ਪੀ.ਐਸ. ਐਕਟ ਅਧੀਨ ਪ੍ਰਾਪਤ ਕੀਤੀ ਗਈ ਹੈ।
ਇਸੇ ਤਰ੍ਹਾਂ ਐਨ.ਡੀ.ਪੀ.ਐਸ. ਐਕਟ ਅਧੀਨ ਕਮਰਸ਼ੀਅਲ ਰਿਕਵਰੀ ਦਾ ਜਿਕਰ ਕਰਦਿਆ ਦੱਸਿਆ ਕਿ 255 ਗ੍ਰਾਮ ਹੈਰੋਇਨ/ਸਮੈਕ, ਪੋਪੀ ਹਸਕ 105 ਕਿਲੋਂ, ਸਿਰਪ 79 ਬੋਤਲਾਂ,3260 ਨਸ਼ੀਲੀਆਂ ਗੋਲੀਆਂ ਰਿਕਵਰ ਕੀਤੇ ਗਏ ਹਨ । ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਖ਼ਰੀਦ ਕੀਤੀਆਂ ਗਈਆਂ 02 ਪ੍ਰਾਪਰਟੀਆਂ, ਜਿਸ ਦੀ ਕੁੱਲ ਰਕਮ 35,65,975/- ਰੁਪਏ ਹੈ, ਨੂੰ ਫ਼ਰੀਜ਼ ਕਰਵਾਇਆ ਗਿਆ ਹੈ