ਡਿਪਟੀ ਕਮਿਸ਼ਨਰ ਵੱਲੋਂ ਰੈੱਡ ਕਰਾਸ ਵਿਖੇ ਬਣੀ ਅਤਿ- ਆਧੁਨਿਕ ਤਕਨੀਕ ਨਾਲ ਲੈੱਸ ਲਾਇਬ੍ਰੇਰੀ ਦਾ ਕੀਤਾ ਅਚਨਚੇਤ ਦੌਰਾ

ਡਿਪਟੀ ਕਮਿਸ਼ਨਰ ਵੱਲੋਂ ਰੈੱਡ ਕਰਾਸ ਵਿਖੇ ਬਣੀ ਅਤਿ- ਆਧੁਨਿਕ ਤਕਨੀਕ ਨਾਲ ਲੈੱਸ ਲਾਇਬ੍ਰੇਰੀ ਦਾ ਕੀਤਾ ਅਚਨਚੇਤ ਦੌਰਾ

ਫਾਜ਼ਿਲਕਾ 12 ਅਗਸਤ 2024…….. ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਰੈੱਡ ਕਰਾਸ ਵਿਖੇ ਬਣੀ ਅਤਿ-ਆਧੁਨਿਕ ਤਕਨੀਕ ਨਾਲ ਲੈੱਸ ਲਾਇਬ੍ਰੇਰੀ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨਾਲ ਵਿਚਾਰ ਚਰਚਾ ਕਰਦਿਆਂ ਲਾਇਬ੍ਰੇਰੀ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਡਿਪਟੀ ਕਮਿਸ਼ਨਰ ਨੇ ਫਾਜ਼ਿਲਕਾ ਦੇ ਨੌਜਵਾਨਾਂ ਨੂੰ ਇਸ ਲਾਇਬ੍ਰੇਰੀ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕਰਦਿਆਂ ਕਿਹਾ […]

ਫਾਜ਼ਿਲਕਾ 12 ਅਗਸਤ 2024……..

ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਰੈੱਡ ਕਰਾਸ ਵਿਖੇ ਬਣੀ ਅਤਿ-ਆਧੁਨਿਕ ਤਕਨੀਕ ਨਾਲ ਲੈੱਸ ਲਾਇਬ੍ਰੇਰੀ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨਾਲ ਵਿਚਾਰ ਚਰਚਾ ਕਰਦਿਆਂ ਲਾਇਬ੍ਰੇਰੀ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਡਿਪਟੀ ਕਮਿਸ਼ਨਰ ਨੇ ਫਾਜ਼ਿਲਕਾ ਦੇ ਨੌਜਵਾਨਾਂ ਨੂੰ ਇਸ ਲਾਇਬ੍ਰੇਰੀ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਲਾਇਬ੍ਰੇਰੀ ਵਿੱਚ ਫਾਜਿਲਕਾ ਦੇ ਯੁਵਕਾਂ ਲਈ ਅਥਾਹ ਗਿਆਨ ਦਾ ਭੰਡਾਰ ਕਿਤਾਬਾਂ ਉਪਲਬੱਧ ਕਰਵਾਈਆ ਗਈਆਂ ਹਨ। ਜਿਸ ਨਾਲ ਉਹ ਉੱਚ ਇਮਤਿਹਾਨਾਂ ਦੀ ਤਿਆਰੀ ਕਰ ਕੇ ਆਪਣਾ ਭਵਿੱਖ ਉੱਜਵਲ ਕਰ ਸਕਦੇ ਹਨ।

ਇਸ ਆਧੁਨਿਕ ਲਾਇਬ੍ਰੇਰੀ ਵਿੱਚ ਯੂ.ਪੀ.ਐਸ.ਸੀ, ਸੀਬੀਐਸਈ ਆਦਿ ਵੱਖ-ਵੱਖ ਵਿਸ਼ਿਆ ਨਾਲ ਸਬੰਧਤ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਵੱਲੋਂ ਲਾਇਬ੍ਰੇਰੀ ਵਿੱਚ ਮਿਲ ਰਹੀਆਂ ਸਹੂਲਤਾਂ ਸਬੰਧੀ ਆਪਣੀ ਸਹਿਮਤੀ ਜਤਾਈ ਗਈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦੇ ਖੁੱਲ੍ਹਣ ਨਾਲ ਫਾਜ਼ਿਲਕਾ ਦੇ ਆਸ ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਬਹੁਤ ਵਧੀਆ ਪਲੇਟਫਾਰਮ ਮਿਲਿਆ ਹੈ। ਜਿਸ ਵਿੱਚ ਕਿਤਾਬਾਂ, ਅਖਬਾਰਾਂ, ਇੰਟਰਨੈੱਟ ਦੀ ਸੁਵਿਧਾ ਉਪਲੱਬਧ ਹੈ ਤੇ ਇਹ ਲਾਇਬ੍ਰੇਰੀ ਸੀਸੀਟੀਵੀ ਕੈਮਰੇ ਅਤੇ ਏ.ਸੀ. ਨਾਲ ਭਰਪੂਰ ਲੈੱਸ ਹੈ। ਨੌਜਵਾਨਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ।

Tags: