ਪੰਜਾਬ-ਹਰਿਆਣਾ ਦੇ ਇੰਟਰ ਸਟੇਟ ਬਾਰਡਰ ਉਪਰ ਨਾਕੇ ਲਗਾ ਕੇ ਵਹੀਕਲਾਂ ਦੀ ਚੈੱਕਿੰਗ ਜਾਰੀ

ਪੰਜਾਬ-ਹਰਿਆਣਾ ਦੇ ਇੰਟਰ ਸਟੇਟ ਬਾਰਡਰ ਉਪਰ ਨਾਕੇ ਲਗਾ ਕੇ ਵਹੀਕਲਾਂ ਦੀ ਚੈੱਕਿੰਗ ਜਾਰੀ

ਬਠਿੰਡਾ, 1 ਮਈ : ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸਾ-ਨਿਰਦੇਸ਼ਾ ਅਨੁਸਾਰ ਉੱਡਣ ਦਸਤੇ (ਐਫ.ਐਸ.ਟੀ.) ਟੀਮ ਤਲਵੰਡੀ ਸਾਬੋ ਵੱਲੋਂ ਪੰਜਾਬ-ਹਰਿਆਣਾ ਦੇ ਇੰਟਰ ਸਟੇਟ ਬਾਰਡਰ ਉਪਰ ਨਾਕੇ ਲਗਾ ਕੇ ਹਰ ਤਰ੍ਹਾਂ ਦੇ ਵਹੀਕਲਾਂ ਦੀ ਚੈੱਕਿੰਗ ਕੀਤੀ ਗਈ। ਇਸ ਦੌਰਾਨ ਚੋਣਕਾਰ ਰਜਿਸਟਰੇਸ਼ਨ ਅਫਸਰ 094 ਤਲਵੰਡੀ ਸਾਬੋ ਸ. ਹਰਜਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗਠਿਤ ਕੀਤੀਆਂ […]

ਬਠਿੰਡਾ, 1 ਮਈ : ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸਾ-ਨਿਰਦੇਸ਼ਾ ਅਨੁਸਾਰ ਉੱਡਣ ਦਸਤੇ (ਐਫ.ਐਸ.ਟੀ.) ਟੀਮ ਤਲਵੰਡੀ ਸਾਬੋ ਵੱਲੋਂ ਪੰਜਾਬ-ਹਰਿਆਣਾ ਦੇ ਇੰਟਰ ਸਟੇਟ ਬਾਰਡਰ ਉਪਰ ਨਾਕੇ ਲਗਾ ਕੇ ਹਰ ਤਰ੍ਹਾਂ ਦੇ ਵਹੀਕਲਾਂ ਦੀ ਚੈੱਕਿੰਗ ਕੀਤੀ ਗਈ।

ਇਸ ਦੌਰਾਨ ਚੋਣਕਾਰ ਰਜਿਸਟਰੇਸ਼ਨ ਅਫਸਰ 094 ਤਲਵੰਡੀ ਸਾਬੋ ਸ. ਹਰਜਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗਠਿਤ ਕੀਤੀਆਂ ਟੀਮਾਂ ਵਲੋਂ 24 ਘੰਟੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀਆਂ ਗੈਰ ਕਾਨੂੰਨੀ ਵਸਤੂਆਂ ਨੂੰ ਜ਼ਬਤ ਕੀਤਾ ਜਾ ਸਕੇ।

ਇਸ ਮੌਕੇ ਸ. ਹਰਜਿੰਦਰ ਸਿੰਘ ਜੱਸਲ ਨੇ ਕਿਹਾ ਕਿ ਉਹ ਲੋਕਾਂ ਦਾ ਲੋਕਤੰਤਰ ਵਿੱਚ ਵਿਸ਼ਵਾਸ਼ ਬਣਾਈ ਰੱਖਣ ਦੇ ਮੱਦੇਨਜ਼ਰ ਉੱਡਣ ਦਸਤੇ ਟੀਮਾਂ ਵੱਲੋਂ ਨਿਰੰਤਰ ਉਪਰਾਲੇ ਜਾਰੀ ਰਹਿਣਗੇ।

        ਇਸ ਮੌਕੇ ਐਫ.ਐਸ.ਟੀ. ਟੀਮ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਂਇੰਦੇ ਆਦਿ ਹਾਜ਼ਰ ਸਨ।

Tags:

Latest

ਮੋਹਾਲੀ ਦਾ ਆਰੀਅਨ ਦੱਤ ਬਣਿਆ ਭਾਰਤੀ ਫੌਜ ਦੀ ਵੱਕਾਰੀ 4 ਹੌਰਸ ਰੈਜੀਮੈਂਟ ਵਿੱਚ ਕਮਿਸ਼ਨਡ ਅਫ਼ਸਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਲੜਕੀਆਂ ਨੂੰ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਭਾਈਵਾਲ ਬਣਨ ਦਾ ਸੱਦਾ
ਗਮਾਡਾ ਨੇ ਈ-ਨਿਲਾਮੀ ਵਿੱਚ ਕਮਾਏ ਲਗਭਗ 3137 ਕਰੋੜ ਰੁਪਏ: ਹਰਦੀਪ ਸਿੰਘ ਮੁੰਡੀਆਂ
ਗੈਂਗਸਟਰਾਂ ‘ਤੇ ਵਾਰ ਦੀ ਵਿਦੇਸ਼ਾਂ ਤੱਕ ਮਾਰ: ਜੱਗੂ ਭਗਵਾਨਪੁਰੀਆ ਗਿਰੋਹ ਦੇ ਮੈਂਬਰ ਅੰਮ੍ਰਿਤ ਦਾਲਮ ਨੂੰ ਮੋਲਡੋਵਾ ਸਰਹੱਦ ਤੋਂ ਹਿਰਾਸਤ ‘ਚ ਲਿਆ
ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ, ਨਿਵੇਸ਼ ਆਕਰਸ਼ਿਤ ਕਰਨ ਅਤੇ ਰੁਜ਼ਗਾਰ ਮੌਕੇ ਪੈਦਾ ਕਰਨ ਲਈ ਪ੍ਰਗਤੀਸ਼ੀਲ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ- 2026 ਲਾਂਚ