ਚੇਅਰਮੈਨ ਢਿੱਲਵਾਂ ਨੇ ਸਰਕਾਰੀ ਡਿਸਪੈਂਸਰੀ ਦੇ ਮੁਰੰਮਤ ਕਾਰਜ ਦਾ ਲਿਆ ਜਾਇਜ਼ਾ 

ਚੇਅਰਮੈਨ ਢਿੱਲਵਾਂ ਨੇ ਸਰਕਾਰੀ ਡਿਸਪੈਂਸਰੀ ਦੇ ਮੁਰੰਮਤ ਕਾਰਜ ਦਾ ਲਿਆ ਜਾਇਜ਼ਾ 

ਫ਼ਰੀਦਕੋਟ 2 ਅਗਸਤ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਨੇ ਅਪਣੇ ਜੱਦੀ ਪਿੰਡ ਢਿੱਲਵਾਂ ਕਲਾਂ ਵਿਖੇ ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਸਰਕਾਰੀ ਡਿਸਪੈਂਸਰੀ ਦੇ ਚੱਲ ਰਹੇ ਮੁਰੰਮਤ ਕਾਰਜ ਦਾ ਜਾਇਜ਼ਾ ਲਿਆ। ਇਸ ਉਪਰੰਤ ਉਨ੍ਹਾਂ ਮੰਡੀ ਬੋਰਡ ਅਧੀਨ ਆਉਂਦੇ ਹੋਰ ਕਾਰਜਾਂ ਸੰਬੰਧੀ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਹਨਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ […]

ਫ਼ਰੀਦਕੋਟ 2 ਅਗਸਤ,

ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਨੇ ਅਪਣੇ ਜੱਦੀ ਪਿੰਡ ਢਿੱਲਵਾਂ ਕਲਾਂ ਵਿਖੇ ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਸਰਕਾਰੀ ਡਿਸਪੈਂਸਰੀ ਦੇ ਚੱਲ ਰਹੇ ਮੁਰੰਮਤ ਕਾਰਜ ਦਾ ਜਾਇਜ਼ਾ ਲਿਆ।

ਇਸ ਉਪਰੰਤ ਉਨ੍ਹਾਂ ਮੰਡੀ ਬੋਰਡ ਅਧੀਨ ਆਉਂਦੇ ਹੋਰ ਕਾਰਜਾਂ ਸੰਬੰਧੀ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ।

ਉਹਨਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੰਡੀ ਬੋਰਡ ਅਧੀਨ ਜੋ ਕਾਰਜ ਪਿੰਡ ਵਿਚ ਕਰਵਾਏ ਜਾ ਸਕਦੇ ਹਨ,  ਦੀ ਯੋਜਨਾ ਬਣਾ ਕੇ ਉਨ੍ਹਾਂ ਨੂੰ ਦੇਣ ਤਾਂ ਜੋ ਜਲਦੀ ਤੋਂ ਜਲਦੀ ਫੰਡ ਮੁਹੱਈਆ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਮੰਡੀ ਦੇ ਜਿਹਨਾਂ ਕੰਮਾਂ ਲਈ ਫੰਡ ਜਾਰੀ ਹੋ ਚੁੱਕਾ ਹੈ, ਉਨ੍ਹਾਂ ਕੰਮਾਂ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿਚ ਆਪਣੀ ਫ਼ਸਲ ਵੇਚਣ ਸਮੇਂ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਐਕੀਸਨ ਮੰਡੀ ਬੋਰਡ, ਐਸ.ਡੀ.ਓ, ਜੇ.ਈ ਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।

Tags:

Latest

ਸੱਤਾ ਹਥਿਆਉਣ ਅਤੇ ਪੰਜਾਬ ਨੂੰ ਲੁੱਟਣ ਦਾ ਮੌਕਾਪ੍ਰਸਤ ਸੰਜੋਗ ਹੈ ਅਕਾਲੀ ਦਲ-ਭਾਜਪਾ ਗਠਜੋੜ; ਲੋਕ ਇਸ ਨੂੰ ਸਿਰੇ ਤੋਂ ਨਕਾਰ ਦੇਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ
ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਸਿਰਫ਼ ਯੋਗਤਾ ਦੇ ਆਧਾਰ ’ਤੇ 67000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ: ਕੁਲਤਾਰ ਸਿੰਘ ਸੰਧਵਾਂ
ਬਰਾਬਰ ਅੰਕ, ਬਰਾਬਰ ਰੈਂਕ: ਮਾਨ ਸਰਕਾਰ ਨੇ ਬੋਰਡ ਪ੍ਰੀਖਿਆਵਾਂ ਲਈ ਜਨਮ ਮਿਤੀ ਨੂੰ ਟਾਈ-ਬ੍ਰੇਕਰ ਵਜੋਂ ਵਰਤਣ ਦੀ ਲੰਬੇ ਸਮੇਂ ਤੋਂ ਪ੍ਰਚੱਲਿਤ ਰਿਵਾਇਤ ਨੂੰ ਕੀਤਾ ਖ਼ਤਮ
ਡਾ. ਬਲਜੀਤ ਕੌਰ ਦੀ ਅਗਵਾਈ ਹੇਠ ‘ਪ੍ਰੋਜੈਕਟ ਜੀਵਨਜੋਤ’ ਬਣਿਆ ਬਾਲ ਭੀਖ ਮੰਗਣ ਖ਼ਿਲਾਫ਼ ਮਿਸਾਲੀ ਅਭਿਆਨ