ਬਟਾਲਾ ਪੁਲਿਸ ਨੇ ਐੱਮ.ਐੱਸ ਸੋਢੀ ਕਰਿਆਨਾ ਸਟੋਰ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਕਾਬੂ
ਬਟਾਲਾ, 21 ਮਈ ( ) ਡਾ. ਮਹਿਤਾਬ ਸਿੰਘ ਐੱਸ.ਐੱਸ.ਪੀ ਬਟਾਲਾ ਦੀ ਅਗਵਾਈ ਵਿੱਚ ਬਟਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਐੱਮ.ਐੱਸ ਸੋਢੀ ਕਰਿਆਨਾ ਸਟੋਰ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਕਾਬੂ ਕਰ ਲਏ ਗਏ ਹਨ।
ਸੰਦੀਪ ਵਡੇਰਾ ਐੱਸ ਪੀ ਇੰਨਵੈਸਟੀਗੇਸ਼ਨ ਬਟਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿਪੰਜਾਬ ਸਰਕਾਰ ਵੱਲੋਂ ਗੈਂਗਸਟਰਾ ਵਿਰੁੱਧ ਚਲਾਈ ਗਈ ਜੀਰੋ ਟੋਲਰੇਂਸ ਪਾਲਿਸੀ ਅਪਣਾਈ ਗਈ ਹੈ।
ਸੰਦੀਪ ਕੁਮਾਰ ਐੱਸ.ਪੀ. ਇੰਨਵੈਸਟੀਗੇਸ਼ਨ ਨੇ ਦੱਸਿਆ ਕਿ ਉਨ੍ਹਾਂ ਦੀ ਜੇਰ ਨਿਗਰਾਨੀ ਹੇਠ ਸੁਖਇੰਦਰ ਸਿੰਘ ਡੀ.ਐੱਸ.ਪੀ ਸਬ-ਡਵੀਜਨ ਸਿਟੀ, ਇੰਸਪੈਕਟਰ ਸੁਖਰਾਜ ਸਿੰਘ ਇੰਚਾਰਜ ਸੀ.ਏ ਸਟਾਫ ਬਟਾਲਾ, ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਇਨ ਅਤੇ ਟੀਮਾ ਵੱਲੋਂ ਮੁਕੱਦਮਾ ਨੰਬਰ 139 ਮਿਤੀ 09-5-2026 ਜੁਰਮ 308(4),3(5) BNS 25-54-59 ਆਰਮ ਐਕਟ ਸਿਵਲ ਲਾਇਨ ਵਿਚ ਮੁਦਈ ਸੰਜੀਵ ਕੁਮਾਰ ਪੁੱਤਰ ਅਵਤਾਰ ਚੰਦ ਸੋਢੀ ਵਾਸੀ ਸੁੰਦਰ ਨਗਰ ਬਟਾਲਾ (ਐਮ.ਐਸ ਸੋਢੀ ਕਰਿਆਨਾ ਸਟੋਰ) ਦੀ ਦੁਕਾਨ ਤੇ ਅੰਦਰ ਵੜ ਕੇ ਗੋਲੀਆ ਮਾਰਨ ਆਏ ਵਿਅਕਤੀ ਕ੍ਰਿਸ਼ਜੀਤ ਸਿੰਘ ਉਰਫ ਕ੍ਰਿਸ ਪੁੱਤਰ ਹਰਜੀਤ ਸਿੰਘ ਵਾਸੀ ਫਤਿਆਬਾਦ ਥਾਣਾ ਗੋਇੰਦਵਾਲ ਨੂੰ ਕਾਬੂ ਕਰਕੇ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।
ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 08 ਮਈ ਨੂੰ 2026 ਨੂੰ ਐਮ.ਐਸ ਸੋਢੀ ਕਰਿਆਨਾ ਸਟੋਰ ਦੇ ਮਾਲਕ ਸੰਜੀਵ ਕੁਮਾਰ ਨੂੰ ਕ੍ਰੀਬ 6-00 ਵਜੇ ਸ਼ਾਮ ਵਜੇ ਵਿਦੇਸ਼ ਦੇ ਨੰਬਰ ਤੋ ਪੈਸਿਆ ਦੀ ਮੰਗ ਕਰਨ ਸਬੰਧੀ ਧਮਕੀ ਭਰੀ ਕਾਲ ਆਈ ਸੀ, ਜਿਸ ਤੇ ਮਿਤੀ 9-5-2026 ਨੂੰ ਕ੍ਰੀਬ 3-30 ਵਜੇ ਐਮ.ਐਸ ਸੋਢੀ ਕਰਿਆਨਾ ਸਟੋਰ ਦੇ ਮਾਲਕ ਸੰਜੀਵ ਕੁਮਾਰ ਆਪਣੀ ਦੁਕਾਨ ਦੇ ਅੰਦਰ ਬੈਠਾ ਹੋਇਆ ਸੀ ਕਿ 2 ਅਛਪਛਾਤੇ ਨੌਜਵਾਨ ਦੁਕਾਨ ਦੇ ਅੰਦਰ ਵੜ ਕੇ ਮਾਲਕ ਸੰਜੀਵ ਕੁਮਾਰ ਤੇ ਪਿਸਟਲ ਨਾਲ ਗੋਲੀਆ ਮਾਰਨ ਲੱਗੇ ਪਰ ਸ਼ੂਟਰਾਂ ਨੂੰ ਕਾਮਯਾਬੀ ਨਹੀ ਮਿਲੀ, ਜਿਸ ਤੇ ਦੋਨੋ ਸੂਟਰ ਮੌਕੇ ਤੋਂ ਭੱਜ ਗਏ, ਮੁੱਕਦਮਾ ਦਰਜ ਕਰਕੇ ਅੱਗੇ ਇੰਨੀਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਤੇ ਮੁੱਕਦਮਾ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾ ਬਣਾਈਆ ਗਈ, ਐਮ.ਐਸ ਸੋਢੀ ਕਰਿਆਨਾ ਸਟੋਰ ਦੇ ਮਾਲਕ ਸੰਜੀਵ ਕੁਮਾਰ ਦੇ ਗੋਲੀ ਮਾਰਨ ਆਏ ਅਣਪਛਾਤੇ ਵਿਅਕਤੀਆ ਦੀ ਟੈਕਨੀਕਲ ਤੇ ਹਿਊਮਨ ਸੋਰਸ ਰਾਹੀ ਕ੍ਰਿਸ਼ਜੀਤ ਸਿੰਘ ਉਰਫ ਕ੍ਰਿਸ਼ ਪੁੱਤਰ ਹਰਜੀਤ ਸਿੰਘ ਵਾਸੀ ਫਤਿਆਬਾਦ ਥਾਣਾ ਗੋਇੰਦਵਾਲ ਤੇ ਰਵੀ ਸਿੰਘ ਉਰਫ ਰਵੀ ਪੁੱਤਰ ਚਰਨਜੀਤ ਸਿੰਘ ਵਾਸੀ ਫਤਿਆ ਬਾਦ ਥਾਣਾ ਗੋਇੰਦਵਾਲ ਦੀ ਪਹਿਚਾਣ ਕਰਕੇ ਮੁੱਕਦਮਾ ਨੂੰ ਪੇਸ਼ ਕੀਤਾ ਗਿਆ, ਕ੍ਰਿਸ਼ਜੀਤ ਸਿੰਘ ਨੂੰ ਮੁੱਕਦਮਾ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਦੌਰਾਨ ਪੁੱਛਗਿਛ ਦੋਸ਼ੀ ਕ੍ਰਿਸ਼ਜੀਤ ਸਿੰਘ ਨੇ ਮੰਨਿਆ ਕਿ ਰਵੀ ਉਕਤ ਹੀ ਇਸ ਨੂੰ ਵਾਰਦਾਤ ਕਰਨ ਲਈ ਨਾਲ ਲੈ ਕੇ ਆਇਆ ਸੀ, ਦੂਸਰਾ ਸ਼ੂਟਰ ਰਵੀ ਦੀ ਆਪਸ ਵਿਚ ਰੰਜਿਸ ਬਾਜੀ ਹੋਣ ਕਰਕੇ ਗੋਲੀ ਲੱਗਣ ਕਰਕੇ ਮੋਤ ਹੋ ਚੁੱਕੀ ਹੈ. ਇਹ ਵਾਰਦਾਤ ਵਿਦੇਸ਼ ਬੈਠੇ ਸਾਰਰਤੀ ਅਨਸਰ ਦੇ ਕਹਿਣ ਤੇ ਕੀਤੀ ਹੈ ਤੇ ਵਿਦੇਸ਼ ਵਿਚ ਬੈਠੇ ਸ਼ਾਰਰਤੀ ਅਨਸਰ ਨੇ ਇਹਨਾ ਨੂੰ ਹਥਿਆਰ ਪ੍ਰੋਵਾਇਡ ਕਰਵਾਏ ਸਨ। ਇਸ ਕੰਮ ਬਦਲੇ ਪੈਸੇ ਮਿਲਣੇ ਸੀ, ਮੁੱਕਦਮਾ ਦੀ ਤਫਤੀਸ ਅਜੇ ਚੱਲ ਰਾਹੀਂ ਹੈ ਤੇ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

