ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ਼੍ਰੀ ਗੁਰੂ ਰਵੀਦਾਸ ਧਰਮਸ਼ਾਲਾ ਦਾ ਕੀਤਾ ਉਦਘਾਟਨ

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ਼੍ਰੀ ਗੁਰੂ ਰਵੀਦਾਸ ਧਰਮਸ਼ਾਲਾ ਦਾ ਕੀਤਾ ਉਦਘਾਟਨ

ਲੰਬੀ/ਸ੍ਰੀ ਮੁਕਤਸਰ ਸਾਹਿਬ02 ਫਰਵਰੀ:

 

ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਬੀਤੇ ਦਿਨੀਂ ਲੰਬੀ ਹਲਕੇ ਦੇ ਪਿੰਡ ਤਰਮਾਲਾ ਵਿਖੇ ਲਗਭਗ 12 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਸ਼੍ਰੀ ਗੁਰੂ ਰਵੀਦਾਸ ਧਰਮਸ਼ਾਲਾ ਦਾ ਉਦਘਾਟਨ ਕਰਕੇ ਇਸਨੂੰ ਲੋਕ ਅਰਪਣ ਕੀਤਾ  ਇਸ ਮੌਕੇ ਉਨ੍ਹਾਂ ਨੇ ਧਰਮਸ਼ਾਲਾ ਵਿੱਚ ਨਤਮਸਤਕ ਹੋ ਕੇ ਸ਼੍ਰੀ ਗੁਰੂ ਰਵੀਦਾਸ ਜੀ ਦਾ ਅਸ਼ੀਰਵਾਦ ਲਿਆ ਅਤੇ ਸਮੂਹ ਸੰਗਤ ਨੂੰ ਇਸ ਪਵਿੱਤਰ ਦਿਹਾੜੇ ਦੀ ਲੱਖ-ਲੱਖ ਵਧਾਈ ਦਿੱਤੀ।

 

ਕੈਬਨਿਟ ਮੰਤਰੀ ਨੇ ਕਿਹਾ ਕਿ ਸ਼੍ਰੀ ਗੁਰੂ ਰਵੀਦਾਸ ਜੀ ਨੇ ਸਮਾਜਿਕ ਬਰਾਬਰੀਮਨੁੱਖਤਾ ਅਤੇ ਭਾਈਚਾਰਕ ਸਾਂਝ ਦਾ ਮਾਰਗ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਧਰਮਸ਼ਾਲਾ ਵਰਗੇ ਸਾਂਝੇ ਸਥਾਨ ਲੋਕਾਂ ਵਿੱਚ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਗੁਰੂਆਂ ਅਤੇ ਸੰਤਾਂ ਦੀਆਂ ਸਿੱਖਿਆਵਾਂ 'ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ।

 

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਵਾਟਰ ਵਰਕਸ ਦੀ ਰਿਪੇਅਰ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪਾਈ ਗਈ। ਉਨ੍ਹਾਂ ਕਿਹਾ ਕਿ ਪਿੰਡ ਤਰਮਾਲਾ ਤੋਂ ਖੁੱਬਣ ਤੱਕ ਸੜਕ ਨੂੰ 10 ਫੁੱਟ ਤੋਂ ਚੌੜਾ ਕਰਕੇ 18 ਫੁੱਟ ਕੀਤਾ ਜਾ ਰਿਹਾ ਹੈ, ਜਿਸ ਦੀ ਲਾਗਤ ਤਕਰੀਬਨ 1.79 ਕਰੋੜ ਰੁਪਏ ਹੈ।

 

ਇਸ ਮੌਕੇ ਬਲਵਿੰਦਰ ਸਿੰਘ ਕਾਕੂ, ਸਰਪੰਚ ਰਮਨਦੀਪ ਕੌਰਮਾਸਟਰ ਪਟੇਲਜੋਨਾ ਤਰਮਾਲਾਜਗਦੀਸ਼ ਚੌਧਰੀਹਰਦਿਆਲ ਸਿੰਘ ਹਰਵਰਿੰਦਰ ਸਿੰਘ, ਪੀਏ ਗੁਰਬਾਜ ਬਾਜਵਾ, ਸ਼੍ਰੀ ਗੁਰੂ ਰਵੀਦਾਸ ਮੰਦਰ ਕਮੇਟੀ ਦੇ ਮੈਂਬਰ ਰੋਸ਼ਨ ਲਾਲ, ਰਮੇਸ਼ ਕੁਮਾਰ, ਸੁੱਖਾ ਰਾਮ, ਬਿੰਟੂ ਰਾਮ, ਰਕੇਸ਼ ਕੁਮਾਰ, ਧਰਮਵੀਰ, ਅਮਰਜੀਤ, ਸਤੀਸ਼ ਕੁਮਾਰ, ਪੂਰਨ ਚੰਦ, ਕ੍ਰਿਸ਼ਨ ਕੁਮਾਰ, ਅੰਕਿਤ ਕੁਮਾਰ, ਭਗਵਾਨ ਦਾਸ, ਰਾਹੁਲ ਕੁਮਾਰ, ਧਰਮਪਾਲ, ਅਨਿਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।