ਵਿਰਾਸਤੀ ਤਿਓਹਾਰ ਮਨਾਉਣ ਨਾਲ ਨੌਜਵਾਨ ਵਿਰਸੇ ਨਾਲ ਜੁੜੇ ਰਹਿਣਗੇ : ਗੁਰਸਿਮਰਨਜੀਤ ਕੌਰ ਐੱਸ.ਡੀ.ਐਮ.

ਵਿਰਾਸਤੀ ਤਿਓਹਾਰ ਮਨਾਉਣ ਨਾਲ ਨੌਜਵਾਨ ਵਿਰਸੇ ਨਾਲ ਜੁੜੇ ਰਹਿਣਗੇ : ਗੁਰਸਿਮਰਨਜੀਤ ਕੌਰ ਐੱਸ.ਡੀ.ਐਮ.

ਹੁਸ਼ਿਆਰਪੁਰ, 15 ਜਨਵਰੀ :

ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਜੀ ਦੇ ਹੁਕਮਾਂ ਅਨੁਸਾਰ ਡਾ. ਸਵਾਤੀ ਸ਼ਿਮਾਰ ਡਿਪਟੀ ਮੈਡੀਕਲ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਡਾ. ਰਾਜ ਕੁਮਾਰ ਨੋਡਲ ਸਾਇਕੈਟ੍ਰਿਸਟਡਾ. ਜਸਲੀਨ ਕੌਰ ਮੈਡੀਕਲ ਅਫ਼ਸਰ ਇੰ:ਡਾ. ਸਿਮਰਨ ਸੈਣੀ ਮਨੋਰੋਗ ਮਾਹਿਰ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਵਿਖ਼ੇ ਲੋਹੜੀ ਦਾ ਜਸ਼ਨ ਮਨਾਇਆ ਗਿਆ।

 

ਇਸ ਮੌਕੇ ਸ਼੍ਰੀਮਤੀ ਗੁਰਸਿਮਰਨਜੀਤ ਕੌਰ ਉਪ  ਮੰਡਲ ਮੈਜਿਸਟ੍ਰੈਟ ਹੁਸ਼ਿਆਰਪੁਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਵਿਰਾਸਤੀ ਮੇਲੇਤਿਉਹਾਰ ਨੌਜਵਾਨਾਂ ਨੂੰ ਵਿਰਸੇ ਅਤੇ ਵਿਰਾਸਤ ਨਾਲ ਜੋੜੀ ਰੱਖਦੇ ਹਨ। ਉਨ੍ਹਾਂ ਨੇ ਸਟਾਫ਼ ਤੇ ਮਰੀਜਾਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਤੇ ਉਨ੍ਹਾਂ ਨੂੰ ਇਥੋਂ ਜਾ ਕੇ ਚੰਗੀ ਚੰਗੀਆਈ ਦੇ ਰਾਹ ਤੇ ਚੱਲਣ ਕਈ ਪ੍ਰੇਰਿਤ ਵੀ ਕੀਤਾ।

 

ਇਸ ਮੌਕੇ ਡਾ. ਸਵਾਤੀ ਡੀ.ਐਮ.ਸੀ. ਨੇ ਕਿਹਾ ਕਿ ਪੰਜਾਬ  ਆਪਣੀ ਵਿਰਾਸਤਸ਼ਾਨਦੁੱਧ ਮੱਖਣਘਿਓਸ਼ੇਰਾ ਦੀ ਕੌਮਗੱਬਰੂਆਂ ਦੀ ਕੌਮ ਨਾਲ ਜਾਣਿਆ ਜਾਂਦਾ ਹੈ,ਇਹ ਜਸ਼ਨ ਤੇ ਤਿਉਹਾਰ ਸਾਨੂੰ ਸਾਡੀ ਵਿਰਾਸਤ ਦੇ ਜੋੜਦਾ ਹੈ ਨਾਲ ਹੀ ਨਾਲ ਇਥੋ ਸਾਨੂੰ ਸੰਦੇਸ਼ ਤੇ ਸਬਕ ਦਿੰਦਾ ਕਿ ਪੰਜਾਬ  ਪੰਜਾਬੀਅਤ ਨੂੰ ਬਚਾਉਣ ਲਈ ਹੁਣ ਹਮਲਾ ਮਾਰਿਏ ਤੇ ਮੁੜ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ......

 

ਇਸ ਮੌਕੇ ਡਾ. ਰਾਜ ਕੁਮਾਰਡਾ. ਜਸਲੀਨ ਕੌਰ ਅਤੇ ਡਾ. ਸਿਮਰਨ ਸੈਣੀ ਨੇ ਸਟਾਫ਼ ਤੇ ਮਰੀਜਾਂ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ।

 

ਇਸ ਮੌਕੇ ਮੈਨੇਜਰ ਨਿਸ਼ਾ ਰਾਣੀਕਾਉਸਲਰ ਸੰਦੀਪ ਕੁਮਾਰੀਪ੍ਰਸ਼ਾਂਤ ਆਦੀਆਂ ਕਾਉਸਲਰਪਰਮਿੰਦਰ ਕੌਰ ਕਾਉਸਲਰਰਾਜਵਿੰਦਰ ਕੌਰ ਕਾਉਸਲਰਅਮਨਦੀਪ ਕੌਰ ਸਟਾਫ਼ ਨਰਸਪ੍ਰਿੰਸ ਗਿੱਲ ਸਟਾਫ਼ ਰਾਜਵਿੰਦਰ ਕੌਰਸੰਦੀਪ ਪਾਲ ਵਾਰਡ ਅਟੈਡੈਂਟਹਰੀਸ਼ ਅਲਕਾ ਵਾਰਡ ਅਟੈਡੈਂਟਗੋਪਾਲ ਸ਼ਰਮਾ ਆਦਿ ਹਾਜ਼ਿਰ ਸੀ.  

Latest

ਭਾਰਤ-ਅਮਰੀਕਾ ਵਪਾਰ ਸਮਝੌਤਾ ਇੱਕ ਅਜਿਹਾ ਸਮਝੌਤਾ ਹੈ ਜੋ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਬਰਬਾਦ ਕਰ ਦੇਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਵਿਧਾਨ ਸਭਾ ਵੱਲੋਂ ਔਰਤਾਂ ਖ਼ਾਸ ਕਰ ਦਲਿਤ ਮਹਿਲਾਵਾਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ‘ਤੇ ਵਿਧਾਇਕ ਖਹਿਰਾ ਖ਼ਿਲਾਫ਼ ਨਿੰਦਾ ਪ੍ਰਸਤਾਵ ਪਾਸ
ਨਸ਼ਿਆਂ ਦਾ ਸਫਾਇਆ ਕਰਨ ਦੇ ਨਾਲ-ਨਾਲ ਅਸੀਂ ਨੌਜਵਾਨਾਂ ਨੂੰ 63000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਬੇਰੁਜ਼ਗਾਰੀ ’ਤੇ ਵੀ ਕਾਬੂ ਪਾ ਰਹੇ ਹਾਂ : ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਅਸੀਂ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਅਤੇ ਭਵਿੱਖ ਵਿੱਚ ਵੀ ਹਰ ਵਾਅਦੇ ਨੂੰ ਪੂਰਾ ਕਰਾਂਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਗੈਂਗਸਟਰਾਂ ਤੇ ਵਾਰ ਦਾ 49ਵਾਂ ਦਿਨ: ਪੰਜਾਬ ਪੁਲਿਸ ਨੇ 537 ਥਾਵਾਂ ਤੇ ਕੀਤੀ ਛਾਪੇਮਾਰੀ ; 151 ਗ੍ਰਿਫ਼ਤਾਰ