ਬੀ.ਐਸ.ਐਫ ਅਤੇ ਫਾਜ਼ਿਲਕਾ ਪੁਲਿਸ ਫੋਰਸ ਨੇ ਸਾਂਝਾ ਕਾਸੋ (ਕੋਰਡਨ ਤੇ ਸਰਚ ਆਪ੍ਰੇਸ਼ਨ) ਅਭਿਆਨ ਚਲਾਇਆ
ਫਾਜ਼ਿਲਕਾ, 27 ਦਸੰਬਰ ਸ੍ਰੀ ਗੌਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਗੁਰਮੀਤ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਪੀ.ਬੀ.ਆਈ) ਫਾਜ਼ਿਲਕਾ, ਸ੍ਰੀ ਸੁਬੇਗ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸ.ਡ ਫਾਜ਼ਿਲਕਾ, ਸ੍ਰੀ ਅੱਛਰੂ ਰਾਮ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸ.ਡ ਜਲਾਲਾਬਾਦ, ਸ੍ਰੀ ਅਵਤਾਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਅਬੋਹਰ (ਦਿਹਾਤੀ) ਅਤੇ ਸ੍ਰੀ […]
ਫਾਜ਼ਿਲਕਾ, 27 ਦਸੰਬਰ
ਸ੍ਰੀ ਗੌਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਗੁਰਮੀਤ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ (ਪੀ.ਬੀ.ਆਈ) ਫਾਜ਼ਿਲਕਾ, ਸ੍ਰੀ ਸੁਬੇਗ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸ.ਡ ਫਾਜ਼ਿਲਕਾ, ਸ੍ਰੀ ਅੱਛਰੂ ਰਾਮ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸ.ਡ ਜਲਾਲਾਬਾਦ, ਸ੍ਰੀ ਅਵਤਾਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਅਬੋਹਰ (ਦਿਹਾਤੀ) ਅਤੇ ਸ੍ਰੀ ਅਰੁਣ ਮੁੰਡਨ ਪੀ.ਪੀ.ਐਸ, ਉਪ ਕਪਤਾਨ ਪੁਲਿਸ ਅਬੋਹਰ (ਸ਼ਹਿਰੀ) ਦੀ ਯੋਗ ਅਗਵਾਈ ਹੇਠ ਸਰਹੱਦ ਪਾਰ ਤੋ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅਪਰਾਧੀਆਂ, ਐਨ.ਡੀ.ਪੀ.ਐਸ ਅਤੇ ਲੁੱਟਾ ਖੋਹਾਂ ਦੇ ਅਪਰਾਧੀਆਂ ਤੇ ਕਾਰਵਾਈ ਕਰਦੇ ਹੋਏ ਬੀ.ਐਸ.ਐਫ ਅਤੇ ਫਾਜ਼ਿਲਕਾ ਪੁਲਿਸ ਫੋਰਸ ਦੇ 184 ਜਵਾਨਾਂ ਵੱਲੋ ਸਵੇਰ ਸਮੇਂ ਸਾਂਝਾ ਸਰਚ ਕਾਸੋ (ਕੋਰਡਨ ਤੇ ਸਰਚ ਆਪ੍ਰੇਸ਼ਨ) ਅਭਿਆਨ ਚਲਾਇਆ ਗਿਆ। ਜਿਸ ਦੇ ਤਹਿਤ ਬੀ.ਐਸ.ਐਫ ਦੇ ਜਵਾਨਾਂ ਦੀ ਮਦਦ ਨਾਲ ਉਪ ਕਪਤਾਨ ਪੁਲਿਸ ਅਤੇ ਮੁੱਖ ਅਫਸਰਾਨ ਥਾਣਾਜਾਤ ਸ.ਡ ਫਾਜ਼ਿਲਕਾ ਅਤੇ ਸ.ਡ ਜਲਾਲਾਬਾਦ ਵੱਲੋ ਜਵਾਨਾਂ ਦੀਆਂ 09 ਵੱਖ ਵੱਖ ਟੀਮਾਂ ਬਣਾ ਕੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਪੈਂਦੀਆਂ ਢਾਣੀਆਂ, ਡੇਰਿਆਂ, ਬਹਿਕਾਂ ਅਤੇ ਘਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਅਪਰਾਧੀ ਵਿਰਤੀ ਰੱਖਣ ਵਾਲੇ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਉਪ ਕਪਤਾਨ ਪੁਲਿਸ ਅਤੇ ਮੁੱਖ ਅਫਸਰਾਨ ਥਾਣਾਜਾਤ ਸ.ਡ ਅਬੋਹਰ ਦਿਹਾਤੀ ਅਤੇ ਸ.ਡ ਅਬੋਹਰ ਸ਼ਹਿਰੀ ਵੱਲੋਂ ਜਵਾਨਾਂ ਦੀਆਂ 10 ਵੱਖ ਵੱਖ ਟੀਮਾਂ ਬਣਾ ਕੇ ਡਰੱਗ ਹੋਟਸਪੋਟ ਏਰੀਆਂ ਦੀ ਚੈਕਿੰਗ ਕੀਤੀ ਗਈ।

