ਧੰਨ ਧੰਨ ਗੁਰੂ ਅਮਰਦਾਸ ਜੀ ਨੇ ਵਰ ਦਿੱਤਾ ਸੀ ਜਿਹੜਾ ਵੀ ਇਸ ਸੰਨ ਦੇ ਵਿੱਚੋਂ ਲੰਘੇਗਾ ਉਸ ਦੀ 84 ਕੱਟੀ ਜਾਵੇਗੀ,,,,,,,
By NIRPAKH POST
On
ਗੁਰੂ ਅਮਰਦਾਸ ਜੀ ਨੇ 1552 ਈਸਵੀ ਵਿੱਚ ਬਾਉਲੀ ਸਾਹਿਬ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ। ਇਸ ਵਿੱਚ ਪਾਣੀ ਤੱਕ ਪਹੁੰਚਣ ਲਈ 84 ਪੌੜੀਆਂ ਬਣਾਈਆਂ ਗਈਆਂ ਹਨ। ਗੁਰੂ ਸਾਹਿਬ ਨੇ ਇਹ ਅਸਥਾਨ ਜਾਤ-ਪਾਤ ਅਤੇ ਊਚ-ਨੀਚ ਦੇ ਭੇਦਭਾਵ ਨੂੰ ਖਤਮ ਕਰਨ ਅਤੇ ਸੰਗਤਾਂ ਦੇ ਅਧਿਆਤਮਿਕ ਉਧਾਰ ਲਈ ਬਣਾਇਆ ਸੀ।
ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਸਨ ਕਿ ਜੋ ਵੀ ਸ਼ਰਧਾਲੂ ਪੂਰੀ ਸ਼ਰਧਾ ਅਤੇ ਭਾਵਨਾ ਨਾਲ:
-
ਬਾਉਲੀ ਸਾਹਿਬ ਦੀ ਹਰੇਕ ਪੌੜੀ 'ਤੇ ਬੈਠ ਕੇ 'ਜਪੁਜੀ ਸਾਹਿਬ' ਦਾ ਪਾਠ ਕਰੇਗਾ।
-
ਪਾਠ ਕਰਨ ਤੋਂ ਬਾਅਦ ਪਵਿੱਤਰ ਜਲ ਵਿੱਚ ਇਸ਼ਨਾਨ ਕਰੇਗਾ।
-
ਇਸ ਤਰ੍ਹਾਂ 84 ਵਾਰ ਪਾਠ ਅਤੇ ਇਸ਼ਨਾਨ ਕਰਨ ਨਾਲ ਮਨੁੱਖ ਦੀ 84 ਲੱਖ ਜੂਨਾਂ ਦਾ ਗੇੜ ਖਤਮ ਹੋ ਜਾਵੇਗਾ।


