2 ਅਕਤੂਬਰ ਤੱਕ ਚਲਾਈ ਜਾ ਰਹੀ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਜਾਗਰੂਕਤਾ ਅਭਿਆਨ ਜਾਰੀ

2 ਅਕਤੂਬਰ ਤੱਕ ਚਲਾਈ ਜਾ ਰਹੀ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਜਾਗਰੂਕਤਾ ਅਭਿਆਨ ਜਾਰੀ

ਫਰੀਦਕੋਟ 28 ਸਤੰਬਰ ਜਿਲ੍ਹੇ ਵਿੱਚ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ 17 ਸਤੰਬਰ ਤੋਂ 2 ਅਕਤੂਬਰ 2024 ਤੱਕ ਕਰਵਾਈਆਂ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਤਹਿਤ ਨਗਰ ਕੌਂਸਲ ਫਰੀਦਕੋਟ ਵੱਲੋਂ ਸਪੈਸ਼ਲ ਸਫਾਈ ਮੁਹਿੰਮ ਚਲਾਕੇ ਸ਼ਹਿਰ ਦੇ ਚੌਕਾਂ ਅਤੇ ਸੜਕਾਂ ਦੀ ਸਫਾਈ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਨੇ ਦੱਸਿਆ ਕਿ  ਸਵੱਛਤਾ ਹੀ […]

ਫਰੀਦਕੋਟ 28 ਸਤੰਬਰ

ਜਿਲ੍ਹੇ ਵਿੱਚ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ 17 ਸਤੰਬਰ ਤੋਂ 2 ਅਕਤੂਬਰ 2024 ਤੱਕ ਕਰਵਾਈਆਂ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਤਹਿਤ ਨਗਰ ਕੌਂਸਲ ਫਰੀਦਕੋਟ ਵੱਲੋਂ ਸਪੈਸ਼ਲ ਸਫਾਈ ਮੁਹਿੰਮ ਚਲਾਕੇ ਸ਼ਹਿਰ ਦੇ ਚੌਕਾਂ ਅਤੇ ਸੜਕਾਂ ਦੀ ਸਫਾਈ ਕਰਵਾਈ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਨੇ ਦੱਸਿਆ ਕਿ  ਸਵੱਛਤਾ ਹੀ ਸੇਵਾ ਮੁਹਿੰਮ  ਤਹਿਤ ਅੱਜ ਨਗਰ ਕੌਂਸਲ ਫਰੀਦਕੋਟ ਵੱਲੋ ਸਪੈਸ਼ਲ ਕਲੀਨ ਡਰਾਈਵ ਚਲਾਕੇ ਸ਼ਹਿਰ ਦੇ ਚੌਕਾਂ ਅਤੇ ਸੜਕਾ ਦੀ ਸਫਾਈ ਕੀਤੀ ਗਈ।

ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸ਼ਹੀਦ ਬਲਵਿੰਦਰ ਸਿੰਘ ਨਗਰ ਰੋਡ ਤੋਂ ਪਲਾਸਟਿਕ ਪੀਕਿੰਗ ਡਰਾਈਵ ਚਲਾਕੇ ਪਲਾਸਟਿਕ ਵੇਸਟ ਇਕੱਠੀ ਕੀਤੀ ਗਈ ਅਤੇ ਉਸ ਥਾਂ ਤੇ ਬੂਟੇ ਵੀ ਲਗਾਏ ਗਏ।

 ਪਲਾਸਟਿਕ  ਲਿਫਾਫਿਆਂ ਨੂੰ ਫਟਕਾ ਮਸ਼ੀਨ ਨਾਲ ਸਾਫ ਕਰਕੇ ਐਮਆਰਐਫ ਸ਼ੈਡ ਤੇ ਲਿਆ ਬੇਲ ਬਣਾਈਆ ਗਈਆ ਅਤੇ ਲੋਕਾ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਨਾ ਕਰਨ ਲਈ ਜਾਗਰੂਕ ਕੀਤਾ ਗਿਆ।

Tags: