ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ‘ਚ ਔਲਖ, ਸੰਮੇਵਾਲੀ ਤੇ ਬਾਮ ਦੀਆਂ ਅਨਾਜ ਮੰਡੀਆਂ ‘ਚ ਬਣੇ ਸ਼ੈੱਡਾਂ ਦਾ ਪਿੰਡ ਵਾਸੀਆਂ ਨੇ ਆਪ ਕੀਤਾ ਉਦਘਾਟਨ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ‘ਚ ਔਲਖ, ਸੰਮੇਵਾਲੀ ਤੇ ਬਾਮ ਦੀਆਂ ਅਨਾਜ ਮੰਡੀਆਂ ‘ਚ ਬਣੇ ਸ਼ੈੱਡਾਂ ਦਾ ਪਿੰਡ ਵਾਸੀਆਂ ਨੇ ਆਪ ਕੀਤਾ ਉਦਘਾਟਨ

ਮਲੋਟ/ਸ੍ਰੀ ਮੁਕਤਸਰ ਸਾਹਿਬ20 ਸਤੰਬਰ:

ਖਰੀਦ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਫ਼ਸਲਾਂ ਨੂੰ ਖ਼ਰਾਬ ਮੌਸਮ ਤੋਂ ਬਚਾਉਣ ਲਈ ਮਲੋਟ ਹਲਕੇ ਦੀਆਂ ਅਨਾਜ ਮੰਡੀਆਂ 'ਚ ਸਟੀਲ ਕਵਰ ਸ਼ੈਡ ਬਣਾਏ ਜਾ ਰਹੇ ਹਨ। ਇਹ ਜਾਣਕਾਰੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮਲੋਟ ਹਲਕੇ ਦੇ ਪਿੰਡ ਔਲਖਸੰਮੇਵਾਲੀ ਤੇ ਬਾਮ ਦੀਆਂ ਅਨਾਜ ਮੰਡੀਆਂ ‘ਚ ਬਣੇ ਸ਼ੈੱਡਾਂ ਦਾ ਪਿੰਡ ਵਾਸੀਆਂ ਵੱਲੋਂ ਆਪ ਹੀ ਉਦਘਾਟਨ ਕਰਨ ਮੌਕੇ ਕਰਵਾਏ ਸਮਾਗਮਾਂ ਵਿੱਚ ਆਨਲਾਈਨ ਵੀਡਿਓ ਕਾਲ ਰਾਹੀਂ ਜੁੜਨ ਮੌਕੇ ਕੀਤਾ।

 

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਕੰਮ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ। ਇਹਨਾਂ ਵਿੱਚੋਂ ਕਈਆਂ ਦਾ ਕੰਮ ਜਾਰੀ ਹੈ ਤੇ ਬਾਕੀਆਂ ਸਬੰਧੀ ਕੰਮ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ।

 

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸ਼ੈਡ ਤਿਆਰ ਹੋਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਨੂੰ ਖੁੱਲ੍ਹੇ ਅਸਮਾਨ ਹੇਠ ਰੱਖਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਅਤੇ ਫਸਲ ਦੇ ਸਟਾਕ ਨੂੰ ਮੌਸਮ ਦੇ ਅਸਰ ਤੋਂ ਬਚਾਇਆ ਜਾ ਸਕੇਗਾ। ਇਸ ਨਾਲ ਅਨਾਜ ਦੀ ਖ਼ਰਾਬੀ ਰੁਕੇਗੀ ਅਤੇ ਮੰਡੀਆਂ 'ਚ ਖਰੀਦ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਚੱਲ ਸਕੇਗੀ।

 

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਖਰੀਦ ਸਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ। ਇਹ ਪ੍ਰਾਜੈਕਟ ਲੰਮੇ ਸਮੇਂ ਲਈ ਕਿਸਾਨਾਂ ਨੂੰ ਵੱਡਾ ਲਾਭ ਦੇਣਗੇ।

 

ਇਹਨਾਂ ਕਾਰਜਾਂ ਦੀ ਸ਼ੁਰੂਆਤ ਮੌਕੇ ਐਕਸੀਅਨ ਲੋਕ ਨਿਰਮਾਣ ਵਿਭਾਗ ਵੀਨਜ ਗਰਗਬਲਾਕ ਪ੍ਰਧਾਨ ਸਿਮਰਜੀਤ ਸਿੰਘ ਬਰਾੜਬਲਾਕ ਪ੍ਰਧਾਨ ਲਾਭ ਸਿੰਘਹਰਬੰਸ ਸਿੰਘ ਸੰਮੇਵਲੀਗੁਰਸ਼ਰਨ ਸਿੰਘਕੁਸ਼ੱਲਿਆ ਦੇਵੀਸੱਮੇਵਾਲੀਮਨਪ੍ਰੀਤ ਸਿੰਘ ਜੇ.ਈ. ਅਮਨਦੀਪ ਸਿੰਘ ਜੇ.ਈ. ਨੇ ਕਰਵਾਈ। ਇਸ ਮੌਕੇ ਪਿੰਡਾਂ ਦੇ ਆਗੂਪੰਚਾਇਤਾਂ ਅਤੇ ਪਤਵੰਤੇ ਹਾਜ਼ਰ ਸਨ। 

Tags: