ਅੰਮ੍ਰਿਤਸਰ ਅੰਡਰ -23 ਨੇ 7 ਵਿਕਟਾਂ ਨਾਲ ਜਿੱਤਿਆ ਕੁਆਰਟਰ ਫਾਈਨਲ

ਅੰਮ੍ਰਿਤਸਰ ਅੰਡਰ -23 ਨੇ 7 ਵਿਕਟਾਂ ਨਾਲ ਜਿੱਤਿਆ ਕੁਆਰਟਰ ਫਾਈਨਲ

ਅੰਮ੍ਰਿਤਸਰ 13 ਮਈ 2024– ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ 23 ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਵਿੱਚ ਅੰਮ੍ਰਿਤਸਰ ਦੀ ਅੰਡਰ 23 ਟੀਮ ਨੇ ਮੁਹਾਲੀ ਨੂੰ 07 ਵਿਕਟਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਿੱਤ ਦਰਜ ਕੀਤੀ। ਮੋਹਾਲੀ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੋਹਾਲੀ 176 ਦੇ ਸਕੋਰ ‘ਤੇ ਆਲ ਆਊਟ ਹੋ ਗਈ। ਰੁਸ਼ੀਲ ਸ਼੍ਰੀਵਾਸਤਵ ਨੇ 54 ਦੌੜਾਂ ਬਣਾਈਆਂ। ਗੁਨਤਾਜ਼ ਸਿੰਘ ਨੇ 8 ਓਵਰਾਂ ਵਿੱਚ 31 ਦੌੜਾਂ ਦੇ ਕੇ 6 ਵਿਕਟਾਂ […]

ਅੰਮ੍ਰਿਤਸਰ 13 ਮਈ 2024–

ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ 23 ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਵਿੱਚ ਅੰਮ੍ਰਿਤਸਰ ਦੀ ਅੰਡਰ 23 ਟੀਮ ਨੇ ਮੁਹਾਲੀ ਨੂੰ 07 ਵਿਕਟਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਿੱਤ ਦਰਜ ਕੀਤੀ। ਮੋਹਾਲੀ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੋਹਾਲੀ 176 ਦੇ ਸਕੋਰ ‘ਤੇ ਆਲ ਆਊਟ ਹੋ ਗਈ। ਰੁਸ਼ੀਲ ਸ਼੍ਰੀਵਾਸਤਵ ਨੇ 54 ਦੌੜਾਂ ਬਣਾਈਆਂ। ਗੁਨਤਾਜ਼ ਸਿੰਘ ਨੇ 8 ਓਵਰਾਂ ਵਿੱਚ 31 ਦੌੜਾਂ ਦੇ ਕੇ 6 ਵਿਕਟਾਂ ਅਤੇ ਅਸੀਮ ਕੋਹਲੀ ਨੇ 9 ਓਵਰਾਂ ਵਿੱਚ 36 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਜਵਾਬ ‘ਚ ਅੰਮ੍ਰਿਤਸਰ ਨੇ 33 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 177 ਦੌੜਾਂ ਬਣਾਈਆਂ। ਵਰਿੰਦਰ ਸਿੰਘ ਲੋਹਟ ਨੇ 81 ਨੈੱਟ ਆਊਟ ਅਤੇ ਸਲਿਲ ਅਰੋੜਾ ਨੇ 56 ਦੌੜਾਂ ਬਣਾਈਆਂ।

ਸ਼੍ਰੀ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ- ਕਮ- ਪ੍ਰਧਾਨ ਏ.ਜੀ.ਏ. ਦੀ ਸਰਪ੍ਰਸਤੀ ਹੇਠ, ਸ.ਅਰਸ਼ਦੀਪ ਸਿੰਘ ਲੋਬਾਣਾ ਆਰ.ਟੀ.ਓ., ਅੰਮ੍ਰਿਤਸਰ ਕਮ -ਮੀਤ ਪ੍ਰਧਾਨ ਏ.ਜੀ.ਏ. ਅਤੇ ਸ.ਇੰਦਰਜੀਤ ਸਿੰਘ ਬਾਜਵਾ ਸਕੱਤਰ ਏ.ਜੀ.ਏ. ਨੇ ਟੀਮ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਆਸ ਕੀਤੀ ਕਿ ਬਾਕੀ ਟੂਰਨਾਮੈਂਟ ਵਿੱਚ। ਅੰਮ੍ਰਿਤਸਰ ਵਧੀਆ ਪ੍ਰਦਰਸ਼ਨ ਕਰੇਗਾ।

Tags:

Latest

ਸਿਆਸਤਦਾਨਾਂ ਨੇ ਆਪਣੇ ਆਗੂਆਂ ਦੇ ਨਾਮ ’ਤੇ ਸ਼ਾਨਦਾਰ ਯਾਦਗਾਰਾਂ ਬਣਾਈਆਂ, ਪਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਖੋਂ ਪਰੋਖੇ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਡਿਪਟੀ ਕਮਿਸ਼ਨਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਕੀਤੇ ਭੇਂਟ
ਗੈਂਗਸਟਰਾਂ ‘ਤੇ ਵਾਰ ਦਾ 62ਵਾਂ ਦਿਨ: ਪੰਜਾਬ ਪੁਲਿਸ ਵੱਲੋਂ 447 ਥਾਵਾਂ ‘ਤੇ ਛਾਪੇਮਾਰੀ; 186 ਗ੍ਰਿਫ਼ਤਾਰ
ਭਗਵੰਤ ਮਾਨ ਸਰਕਾਰ ਨੰਗਲ ’ਚ 800 ਏਕੜ ਤੋਂ ਵੱਧ ਸਰਪਲੱਸ ਜ਼ਮੀਨ ਦੇ ਮਾਲਕੀ ਹੱਕ ਵਸਨੀਕਾਂ ਨੂੰ ਦੇਵੇਗੀ: ਹਰਜੋਤ ਸਿੰਘ ਬੈਂਸ
ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ‘ਭਾਰਤ ਰਤਨ’ ਦਿੱਤੇ ਜਾਣ ਦੀ ਮੰਗ ਕੀਤੀ ਸੀ ਪਰ ਭਾਜਪਾ ਸਰਕਾਰ ਨੇ ਨਹੀਂ ਮੰਨੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ